ਵਿਕਟ ਬਚਾਉਣ ਦੇ ਚੱਕਰ ''ਚ ਇਕ ਹੀ ਦਿਸ਼ਾ ਵੱਲ ਦੌੜੇ ਭਾਰਤੀ ਖਿਡਾਰੀ

Sunday, Feb 09, 2020 - 11:52 PM (IST)

ਵਿਕਟ ਬਚਾਉਣ ਦੇ ਚੱਕਰ ''ਚ ਇਕ ਹੀ ਦਿਸ਼ਾ ਵੱਲ ਦੌੜੇ ਭਾਰਤੀ ਖਿਡਾਰੀ

ਨਵੀਂ ਦਿੱਲੀ— ਅੰਡਰ-19 ਵਿਸ਼ਵ ਕੱਪ ਦੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਫਾਈਨਲ ਮੈਚ ਦੌਰਾਨ ਭਾਰਤੀ ਬੱਲੇਬਾਜ਼ਾਂ ਨੇ ਖਰਾਬ ਤਾਲਮੇਲ ਕਾਰਨ ਸੋਸ਼ਲ ਮੀਡੀਆ 'ਤੇ ਖੂਬ ਨਿੰਦਾ ਹੋਈ। ਦਰਅਸਲ ਭਾਰਤੀ ਟੀਮ ਯਸ਼ਸਵੀ ਜਾਇਸਵਾਲ ਦੇ 88 ਦੌੜਾਂ ਦੀ ਬਦੌਲਤ ਮਜ਼ਬੂਤ ਸਥਿਤੀ 'ਚ ਸੀ ਪਰ ਫਿਰ ਬੰਗਲਾਦੇਸ਼ ਨੇ ਵਾਪਸੀ ਕਰਦੇ ਹੋਏ ਕੁਝ ਵਿਕਟਾਂ ਹਾਸਲ ਕੀਤੀਆਂ। ਭਾਰਤੀ ਟੀਮ ਜਦੋ ਮੁਸ਼ਕਿਲ ਸਥਿਤੀ 'ਚ ਸੀ ਤਾਂ ਉਸ ਸਮੇਂ ਧਰੁਵ ਜੁਰੈਲ ਨੇ ਇਕ ਪਾਸਾ ਸੰਭਾਲ ਕੇ ਸਕੋਰ ਨੂੰ ਅੱਗੇ ਵਧਾਇਆ।

PunjabKesari
ਮਾਮਲਾ ਫਿਰ ਖਰਾਬ ਹੋਇਆ ਜਦੋ ਧਰੁਵ ਇਕ ਰਨ ਹਾਸਲ ਕਰਨ ਦੇ ਚੱਕਰ 'ਚ ਖਰਾਬ ਤਾਲਮੇਲ ਦਾ ਸ਼ਿਕਾਰ ਹੋ ਗਿਆ। ਦਰਅਸਲ 43ਵੇਂ ਓਵਰ 'ਚ ਧਰੁਵ ਜੁਰੈਲ ਤੇ ਅਨਕੋਲੇਕਰ ਕ੍ਰੀਜ਼ 'ਤੇ ਸੀ। ਇਕ ਰਨ ਦੇ ਚੱਕਰ 'ਚ ਤਾਲਮੇਲ ਖਰਾਬ ਹੋਇਆ ਤੇ ਦੋਵੇਂ ਬੱਲੇਬਾਜ਼ ਆਪਣਾ ਵਿਕਟ ਬਚਾਉਣ ਦੇ ਚੱਕਰ 'ਚ ਇਕ ਪਾਸੇ ਦੌੜਣ ਲੱਗੇ। ਕਈ ਬਾਰ ਰੀਪਲੇ ਦੇਖਣ ਦੇ ਬਾਅਦ ਜੁਰੈਲ ਨੂੰ ਰਨ ਆਊਟ ਕਰਾਰ ਦਿੱਤਾ ਗਿਆ। ਜੁਰੈਲ ਨੇ 22 ਦੌੜਾਂ ਬਣਾਈਆਂ। ਜੁਰੈਲ ਜਦੋ ਆਊਟ ਹੋਇਆ ਉਸ ਸਮੇਂ ਭਾਰਤੀ ਟੀਮ ਦਾ ਸਕੋਰ 169 ਦੌੜਾਂ ਸੀ। ਇਸ ਤੋਂ ਬਾਅਦ ਅਗਲੇ 4 ਬੱਲੇਬਾਜ਼ 8 ਦੌੜਾਂ ਹੀ ਬਣਾ ਸਕੇ।
ਦੇਖੋਂ ਵੀਡੀਓ—

 

author

Gurdeep Singh

Content Editor

Related News