ਭਾਰਤੀ ਅੰਡਰ-19 ਟੀਮ ਉਜ਼ਬੇਕਿਸਤਾਨ ਤੋਂ ਹਾਰੀ

11/07/2019 1:52:27 AM

ਅਲ ਖੋਬਰ (ਸਾਊਦੀ ਅਰਬ)- ਭਾਰਤ ਨੇ ਐੱਫ. ਸੀ. ਅੰਡਰ -19 ਫੁੱਟਬਾਲ ਚੈਂਪੀਅਨਸ਼ਿਪ-2020 ਦੇ ਕੁਆਲੀਫਿਕੇਸ਼ਨ 'ਚ ਆਪਣਾ ਅਭਿਆਨ ਨਿਰਾਸ਼ਾਜਨਕ ਅੰਦਾਜ਼ 'ਚ ਉਜ਼ਬੇਕਿਸਤਾਨ ਖਿਲਾਫ 0-2 ਦੀ ਹਾਰ ਨਾਲ ਸ਼ੁਰੂ ਕੀਤਾ । ਭਾਰਤ ਨੇ ਹਾਫ ਸਮੇਂ ਤੱਕ ਉਜ਼ਬੇਕਿਸਤਾਨ ਨੂੰ ਗੋਲ ਕਰਨ ਤੋਂ ਰੋਕੀ ਰੱਖਿਆ ਸੀ ਪਰ ਉਜ਼ਬੇਕਿਸਤਾਨ ਨੇ ਦੂਜੇ ਹਾਫ 'ਚ 2 ਗੋਲ ਕਰ ਕੇ 3 ਅੰਕ ਹਾਸਲ ਕਰ ਲਏ । ਉਜ਼ਬੇਕਿਸਤਾਨ ਲਈ ਖੋਸ਼ੀਮੋਵ ਉਲੁਗਬੈਕ ਅਤੇ ਓਲਿਮਜੋਨੋਵ ਮੁਜ਼ੱਫਰ ਨੇ ਗੋਲ ਕੀਤੇ। ਭਾਰਤ ਦਾ ਅਗਲਾ ਮੈਚ ਮੇਜ਼ਬਾਨ ਸਾਊਦੀ ਅਰਬ ਨਾਲ ਸ਼ੁੱਕਰਵਾਰ ਨੂੰ ਹੋਵੇਗਾ।

PunjabKesari


Gurdeep Singh

Content Editor

Related News