ਭਾਰਤੀ ਅੰਡਰ-17 ਟੀਮ ਬਾਲੀ ''ਚ ਇੰਡੋਨੇਸ਼ੀਆ ਦੀ ਚੁਣੌਤੀ ਲਈ ਕਰ ਰਹੀ ਤਿਆਰੀ

Saturday, Aug 24, 2024 - 02:53 PM (IST)

ਭਾਰਤੀ ਅੰਡਰ-17 ਟੀਮ ਬਾਲੀ ''ਚ ਇੰਡੋਨੇਸ਼ੀਆ ਦੀ ਚੁਣੌਤੀ ਲਈ ਕਰ ਰਹੀ ਤਿਆਰੀ

ਨਵੀਂ ਦਿੱਲੀ- ਭਾਰਤੀ ਪੁਰਸ਼ ਅੰਡਰ-17 ਫੁੱਟਬਾਲ ਟੀਮ ਐਤਵਾਰ ਅਤੇ ਅਗਲੇ ਮੰਗਲਵਾਰ ਨੂੰ ਬਾਲੀ ਵਿਚ ਇੰਡੋਨੇਸ਼ੀਆ ਖਿਲਾਫ ਦੋ ਦੋਸਤਾਨਾ ਮੈਚ ਖੇਡਣ ਦੀ ਤਿਆਰੀ ਕਰ ਰਹੀ ਹੈ। ਸ਼ੁੱਕਰਵਾਰ ਰਾਤ ਨੂੰ ਟੀਮ ਨੇ ਸਥਾਨਕ ਟੀਮ ਬਾਲੀ ਯੂਨਾਈਟਿਡ ਐਫਸੀ ਅੰਡਰ-20 ਦੇ ਖਿਲਾਫ ਅਭਿਆਸ ਮੈਚ ਖੇਡਿਆ ਜੋ 2-2 ਨਾਲ ਡਰਾਅ ਰਿਹਾ। ਭਾਰਤ ਲਈ ਮੁਹੰਮਦ ਸ਼ਮੀ ਅਤੇ ਮੁਹੰਮਦ ਅਰਬਸ਼ ਨੇ ਗੋਲ ਕੀਤੇ।
ਕੋਚ ਇਸ਼ਫਾਕ ਅਹਿਮਦ ਦੀ ਭਾਰਤੀ ਅੰਡਰ-17 ਟੀਮ ਅਗਲੇ ਮਹੀਨੇ ਭੂਟਾਨ 'ਚ ਹੋਣ ਵਾਲੀ ਸੈਫ ਅੰਡਰ-17 ਚੈਂਪੀਅਨਸ਼ਿਪ ਅਤੇ ਅਕਤੂਬਰ 'ਚ ਥਾਈਲੈਂਡ 'ਚ ਹੋਣ ਵਾਲੇ ਏਐੱਫਸੀ ਅੰਡਰ-17 ਏਸ਼ੀਆਈ ਕੱਪ ਕੁਆਲੀਫਾਇਰ ਲਈ ਤਿਆਰੀ ਕਰ ਰਹੀ ਹੈ। ਇੰਡੋਨੇਸ਼ੀਆ ਰਵਾਨਾ ਹੋਣ ਤੋਂ ਪਹਿਲਾਂ ਖਿਡਾਰੀ ਡੇਢ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਸ਼੍ਰੀਨਗਰ 'ਚ ਟ੍ਰੇਨਿੰਗ ਕਰ ਰਹੇ ਸਨ। ਅਹਿਮਦ ਨੇ ਕਿਹਾ, “ਅਸੀਂ ਕੱਲ੍ਹ ਦੇ ਅਭਿਆਸ ਮੈਚ ਵਿੱਚ ਆਪਣੀ ਪੂਰੀ ਟੀਮ ਨੂੰ ਅਜ਼ਮਾਇਆ ਅਤੇ ਪਰਖਿਆ।


author

Aarti dhillon

Content Editor

Related News