ਦੱ.ਅਫਰੀਕਾ ਖਿਲਾਫ ਭਾਰਤੀ ਟੈਸਟ ਟੀਮ ਦਾ ਐਲਾਨ, ਰਾਹੁਲ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਮੌਕਾ

Thursday, Sep 12, 2019 - 04:52 PM (IST)

ਦੱ.ਅਫਰੀਕਾ ਖਿਲਾਫ ਭਾਰਤੀ ਟੈਸਟ ਟੀਮ ਦਾ ਐਲਾਨ, ਰਾਹੁਲ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਮੌਕਾ

ਸਪੋਰਟਸ ਡੈਸਕ— ਇਸ ਵਾਰ ਅਕਤੂਬਰ ਤੋਂ ਦੱਖਣੀ ਅਫਰੀਕਾ ਖਿਲਾਫ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਟੀਮ ਇੰਡੀਆ ਨੇ ਵੱਡੇ ਫੈਸਲੇ ਲੈਂਦੇ ਹੋਏ ਕੇ.ਐੱਲ. ਰਾਹੁਲ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਹੈ। ਸ਼ੁਭਮਨ ਗਿੱਲ ਨੂੰ ਰਾਹੁਲ ਦੀ ਜਗ੍ਹਾ ਟੈਸਟ ਟੀਮ 'ਚ ਮੌਕਾ ਮਿਲਿਆ ਹੈ। ਦੱਸ ਦੇਈਏ ਸ਼ੁਭਮਨ ਗਿੱਲ ਪਿਛਲੇ ਕੁੱਝ ਸਮੇਂ ਤੋਂਂ ਫਰਸਟ ਕਲਾਸ 'ਚ ਕਾਫ਼ੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਫਰਸਟ ਕਲਾਸ ਕਰੀਅਰ 'ਚ 70 ਤੋਂ ਜ਼ਿਆਦਾ ਦਾ ਔਸਤ ਹੈ।PunjabKesari

ਸ਼ੁਭਮਨ ਗਿੱਲ ਤੋਂ ਇਲਾਵਾ ਟੀਮ 'ਚ ਇਕ ਹੋਰ ਵੱਡਾ ਬਦਲਾਵ ਕੀਤਾ ਗਿਆ ਹੈ ਅਤੇ ਉਹ ਇਹ ਕਿ ਰੋਹਿਤ ਸ਼ਰਮਾ ਨੂੰ ਵੀ ਟੈਸਟ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਵੈਸਟਇੰਡੀਜ਼ ਨਾਲ ਖੇਡੀ ਗਈ ਟੈਸਟ ਸੀਰੀਜ਼ 'ਚ ਵੀ ਰੋਹਿਤ ਨੂੰ ਸ਼ਾਮਲ ਕਰਨ ਦੀ ਗੱਲ ਸਾਹਮਣੇ ਆਈ ਸੀ ਪਰ ਅਜਿਹਾ ਹੋਇਆ ਨਹੀਂ। ਕੇ. ਐੱਲ. ਰਾਹੁਲ. ਦੇ ਟੈਸਟ 'ਚ ਪ੍ਰਦਰਸ਼ਨ ਨੂੰ ਵੇਖਦੇ ਹੋਏ ਕਈ ਸਾਬਕਾ ਦਿੱਗਜਾਂ ਨੇ ਕਿਹਾ ਸੀ ਕਿ ਵਨ-ਡੇ ਦੀ ਤਰ੍ਹਾਂ ਰੋਹਿਤ ਸ਼ਰਮਾ ਨੂੰ ਟੈਸਟ 'ਚ ਵੀ ਮੌਕਾ ਦੇਣਾ ਚਾਹੀਦਾ ਹੈ ਅਤੇ ਉਹ ਆਪਣੇ ਆਪ ਨੂੰ ਸਾਬਤ ਕਰਕੇ ਦਿਖਾਓਣਗੇ।PunjabKesariਸ਼ੁਭਮਨ ਗਿੱਲ ਦੇ ਰਿਕਾਰਡ 'ਤੇ ਇਕ ਨਜ਼ਰ :
ਸ਼ੁਭਮਨ ਨੇ ਫਰਸਟ ਕਲਾਸ 'ਚ 13 ਮੈਚਾਂ ਦੀ 21 ਪਾਰੀਆਂ 'ਚ ਬੱਲੇਬਾਜ਼ੀ ਕੀਤੀ ਹੈ। ਇਸ ਦੌਰਾਨ ਸ਼ੁਭਮਨ ਦੇ ਬੱਲੇ ਤੋਂ 73.8 ਦੀ ਸਟ੍ਰਾਈਕ ਰੇਟ ਨਾਲ 1239 ਦੌੜਾਂ ਨਿਕਲੀਆਂ ਜਿਸ 'ਚ 3 ਸੈਂਕੜੇ ਅਤੇ 8 ਅਰਧ ਸੈਂਕੜੇ ਵੀ ਸ਼ਾਮਲ ਹਨ। ਉਥੇ ਹੀ ਇਸ ਦੌਰਾਨ ਉਨ੍ਹਾਂ ਦਾ ਹਾਈਏਸਟ ਸਕੋਰ 268 ਦਾ ਰਿਹਾ ਹੈ।

ਭਾਰਤੀ ਟੈਸਟ ਟੀਮ:
ਵਿਰਾਟ ਕੋਹਲੀ (ਕਪ‍ਤਾਨ), ਮਯੰਕ ਅੱਗਰਵਾਲ, ਰੋਹਿਤ ਸ਼ਰਮਾ, ਚੇਤੇਸ਼‍ਵਰ ਪੁਜਾਰਾ, ਅਜਿੰਕਆ ਰਹਾਣੇ (ਉਪ-ਕਪ‍ਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਿੱਧੀਮਾਨ ਸਾਹਾ (ਵਿਕਟਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ ਅਤੇ ਸ਼ੁਭਮਨ ਗਿੱਲ

ਟੈਸਟ ਸੀਰੀਜ਼ ਦਾ ਸ਼ੈਡਿਊਲ
ਪਹਿਲਾ ਮੈਚ 2 ਅਕਤੂਬਰ ਨੂੰ ਵਿਸ਼ਾਖਾਪਟਨਮ 'ਚ।
ਦੂਜਾ ਟੈਸਟ 10 ਅਕਤੂਬਰ ਨੂੰ ਪੁਣੇ 'ਚ।
ਤੀਜੇ ਟੈਸਟ ਲਈ ਦੋਨਾਂ ਟੀਮਾਂ ਵਿਚਾਲੇ ਰਾਂਚੀ 'ਚ ਮੁਕਾਬਲਾ।


Related News