ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਦੋ ਨਵੇਂ ਖਿਡਾਰੀਆਂ ਨੂੰ ਮਿਲੀ ਜਗ੍ਹਾ

07/18/2018 3:42:08 PM

ਨਵੀਂ ਦਿੱਲੀ— ਇੰਗਲੈਂਡ ਖਿਲਾਫ ਪਹਿਲੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਹੋ ਚੁੱਕਾ ਹੈ। ਟੀਮ 'ਚ ਦੋ ਨਵੇਂ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਇਹ ਦੋ ਖਿਡਾਰੀ ਹਨ ਰਿਸ਼ਭ ਪੰਤ ਅਤੇ ਸ਼ਾਰਦੁਲ। ਜਦਕਿ ਹਿੱਟਮੈਨ ਰੋਹਿਤ ਸ਼ਰਮਾ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਇੰਗਲੈਂਡ ਦੌਰੇ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਕੁਲਦੀਪ ਯਾਦਵ ਨੂੰ ਇਨਾਮ ਮਿਲਿਆ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਆਗਾਜ਼ 1 ਅਗਸਤ ਤੋਂ ਸ਼ੁਰੂ ਹੋਵੇਗਾ ਅਤੇ 11 ਸਤੰਬਰ ਤੱਕ ਚਲੇਗਾ।

ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਵੀ ਟੀਮ 'ਚ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸ਼ਾਰਦੁਲ ਠਾਕੁਰ ਅਤੇ ਮੁਹੰਮਦ ਸ਼ੰਮੀ ਵੀ ਟੀਮ 'ਚ ਹਨ। ਭੁਵਨੇਸ਼ਵਰ ਕੁਮਾਰ ਦਾ ਨਾਂ ਐਲਾਨੇ ਗਏ ਨਾਵਾਂ 'ਚ ਨਹੀਂ ਹੈ। ਹਾਲਾਂਕਿ, ਬੀ.ਸੀ.ਸੀ.ਆਈ. ਨੇ ਕਿਹਾ ਕਿ ਉਨ੍ਹਾਂ ਦੇ ਨਾਂ 'ਤੇ ਅੱਗੇ ਚਰਚਾ ਕੀਤੀ ਜਾਵੇਗੀ। ਬੀ.ਸੀ.ਸੀ.ਆਈ. ਦੇ ਮੁਤਾਬਕ ਤੀਜੇ ਵਨ ਡੇ 'ਚ ਭੁਵੀ ਦੀ ਪਿੱਠ ਦੇ ਹੇਠਲੇ ਹਿੱਸੇ 'ਚ ਖਿਚਾਅ ਆਇਆ ਸੀ ਅਤੇ ਉਨ੍ਹਾਂ ਦੀ ਫਿੱਟਨੈਸ ਦਾ ਜਾਇਜ਼ਾ ਲੈਣ ਦੇ ਬਾਅਦ ਹੀ ਕੋਈ ਫੈਸਲਾ ਕੀਤਾ ਜਾਵੇਗਾ। 

ਇੰਗਲੈਂਡ ਖਿਲਾਫ ਪਹਿਲੇ ਤਿੰਨ ਟੈਸਟਾਂ ਲਈ ਟੀਮ :-
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਕੇ.ਐੱਲ. ਰਾਹੁਲ, ਮੁਰਲੀ ਵਿਜੇ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ (ਉਪ ਕਪਤਾਨ), ਕਰੁਣ ਨਾਇਰ, ਦਿਨੇਸ਼ ਕਾਰਤਿਕ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਹਾਰਦਿਕ ਪੰਡਯਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ।


Related News