ਬ੍ਰਿਜ ਓਲੰਪੀਆਡ ''ਚ ਭਾਰਤੀ ਟੀਮਾਂ ਨੇ ਕੀਤੀ ਚੰਗੀ ਸ਼ੁਰੂਆਤ

Wednesday, Oct 23, 2024 - 05:39 PM (IST)

ਬ੍ਰਿਜ ਓਲੰਪੀਆਡ ''ਚ ਭਾਰਤੀ ਟੀਮਾਂ ਨੇ ਕੀਤੀ ਚੰਗੀ ਸ਼ੁਰੂਆਤ

ਨਵੀਂ ਦਿੱਲੀ, (ਭਾਸ਼ਾ) ਭਾਰਤੀ ਟੀਮਾਂ ਨੇ ਅਰਜਨਟੀਨਾ ਦੇ ਬਿਊਨਸ ਆਇਰਸ 'ਚ ਸ਼ੁਰੂ ਹੋਏ 16ਵੀਆਂ ਵਿਸ਼ਵ ਬ੍ਰਿਜ ਖੇਡਾਂ ਯਾਨੀ ਬ੍ਰਿਜ ਓਲੰਪੀਆਡ 'ਚ ਚੰਗੀ ਸ਼ੁਰੂਆਤ ਕੀਤੀ। ਪਹਿਲੇ ਦਿਨ ਦੀ ਸਮਾਪਤੀ 'ਤੇ ਭਾਰਤੀ ਟੀਮ ਓਪਨ ਵਰਗ 'ਚ 12ਵੇਂ ਸਥਾਨ 'ਤੇ ਰਹੀ। ਭਾਰਤੀ ਮਹਿਲਾ ਟੀਮ 24 ਟੀਮਾਂ 'ਚੋਂ 15ਵੇਂ ਸਥਾਨ 'ਤੇ ਹੈ। ਮਿਸ਼ਰਤ ਵਰਗ ਵਿੱਚ ਭਾਰਤੀ ਟੀਮ 29 ਟੀਮਾਂ ਵਿੱਚ ਸ਼ਾਮਲ ਹੈ। ਭਾਰਤੀ ਸੀਨੀਅਰ ਟੀਮ 24 ਟੀਮਾਂ ਵਿੱਚੋਂ ਸਭ ਤੋਂ ਅੱਗੇ ਹੈ। ਇਹ ਮੁਕਾਬਲਾ ਚਾਰ ਵਰਗਾਂ ਵਿੱਚ ਕਰਵਾਇਆ ਜਾ ਰਿਹਾ ਹੈ : ਓਪਨ, ਵੂਮੈਨ, ਮਿਕਸਡ ਅਤੇ ਸੀਨੀਅਰ। ਹਰੇਕ ਮੈਂਬਰ ਦੇਸ਼ ਹਰੇਕ ਸ਼੍ਰੇਣੀ ਵਿੱਚ ਇੱਕ ਟੀਮ ਨੂੰ ਮੈਦਾਨ ਵਿੱਚ ਉਤਾਰ ਸਕਦਾ ਹੈ। ਓਪਨ ਵਰਗ ਵਿੱਚ 24 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਨੂੰ 17 ਟੀਮਾਂ ਦੇ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ।


author

Tarsem Singh

Content Editor

Related News