ਦਸੰਬਰ ''ਚ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ ਭਾਰਤੀ ਟੀਮ, ਦੇਖੋ ਪੂਰਾ ਸ਼ਡਿਊਲ

Thursday, Sep 09, 2021 - 11:17 PM (IST)

ਦਸੰਬਰ ''ਚ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ ਭਾਰਤੀ ਟੀਮ, ਦੇਖੋ ਪੂਰਾ ਸ਼ਡਿਊਲ

ਜੋਹਾਨਸਬਰਗ- ਭਾਰਤੀ ਟੀਮ ਸਾਰੇ ਸਵਰੂਪਾਂ ਦੀ ਸੀਰੀਜ਼ ਖੇਡਣ ਦੇ ਲਈ ਦਸੰਬਰ-ਜਨਵਰੀ 'ਚ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਸੀ. ਐੱਸ. ਏ. ਨੇ ਪ੍ਰੋਗਰਾਮ ਐਲਾਨ ਕੀਤਾ ਹੈ, ਉਸਦੇ ਅਨੁਸਾਰ ਭਾਰਤ ਇਸ ਦੌਰੇ ਵਿਚ 3 ਟੈਸਟ, 3 ਵਨ ਡੇ ਅਤੇ 4 ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ। 

ਇਹ ਖ਼ਬਰ ਪੜ੍ਹੋ- ਸਿਹਤ ਵਿਭਾਗ 'ਚ 21 ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ


2 ਟੈਸਟ ਮੈਚ ਜੋਹਾਨਸਬਰਗ ਵਿਚ 17 ਤੋਂ 21 ਦਸੰਬਰ ਅਤੇ 3 ਤੋਂ 7 ਜਨਵਰੀ ਦੇ ਵਿਚਾਲੇ ਖੇਡੇ ਜਾਣਗੇ। ਇਸ ਵਿਚ ਦੂਜਾ ਟੈਸਟ ਮੈਚ 26 ਤੋਂ 30 ਦਸੰਬਰ ਨੂੰ ਸੈਂਚੁਰੀਅਨ ਵਿਚ ਖੇਡੇ ਜਾਣਗੇ। 3 ਟੈਸਟ ਮੈਚਾਂ ਦੀ ਸੀਰੀਜ਼ ਵਿਚ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ। ਟੈਸਟ ਸੀਰੀਜ਼ ਤੋਂ ਬਾਅਦ 3 ਵਨ ਡੇ ਅਤੇ 4 ਟੀ-20 ਮੈਚ ਕੈਪਟਾਉਨ ਤੇ ਪਾਰਲ ਵਿਚ ਖੇਡੇ ਜਾਣਗੇ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਟੀ20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਇਹ ਖਿਡਾਰੀ ਹੋਏ ਬਾਹਰ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News