ਬੰਗਲਾਦੇਸ਼ ਖਿਲਾਫ ਲੜੀ ਲਈ ਭਾਰਤੀ ਟੀਮ ਦਾ ਅਭਿਆਸ, ਕੋਹਲੀ ਨੇ ਕੀਤੀ ਲੰਬੀ ਬੱਲੇਬਾਜ਼ੀ

Friday, Sep 13, 2024 - 03:45 PM (IST)

ਬੰਗਲਾਦੇਸ਼ ਖਿਲਾਫ ਲੜੀ ਲਈ ਭਾਰਤੀ ਟੀਮ ਦਾ ਅਭਿਆਸ, ਕੋਹਲੀ ਨੇ ਕੀਤੀ ਲੰਬੀ ਬੱਲੇਬਾਜ਼ੀ

ਚੇਨਈ- ਇਕ ਮਹੀਨੇ ਦੇ ਬ੍ਰੇਕ ਤੋਂ ਬਾਅਦ ਭਾਰਤੀ ਟੀਮ ਨੇ ਬੰਗਲਾਦੇਸ਼ ਦੇ ਖਿਲਾਫ ਆਗਾਮੀ ਦੋ ਟੈਸਟ ਮੈਚਾਂ ਦੀ ਲੜੀ ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ ਅਤੇ ਪਹਿਲੇ ਅਭਿਆਸ ਸੈਸ਼ਨ 'ਚ ਚੈਂਪੀਅਨ ਬੱਲੇਬਾਜ਼ ਵਿਰਾਟ ਕੋਹਲੀ ਨੇ ਨੈੱਟ 'ਤੇ 45 ਮਿੰਟ ਬਿਤਾਏ ਜਦੋਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਵੀ ਜਮ ਕੇ ਅਭਿਆਸ ਕੀਤਾ। ਬੰਗਲਾਦੇਸ਼ ਖਿਲਾਫ ਪਹਿਲਾ ਟੈਸਟ 19 ਸਤੰਬਰ ਤੋਂ ਖੇਡਿਆ ਜਾਵੇਗਾ।
ਕਪਤਾਨ ਰੋਹਿਤ ਸ਼ਰਮਾ, ਕੋਹਲੀ ਸਮੇਤ ਪੂਰੀ ਟੀਮ ਇਥੇ ਐੱਮ.ਏ. ਚਿਦੰਬਰਮ ਸਟੇਡੀਅਮ 'ਤੇ ਇਕੱਠੀ ਹੋਈ। ਨਵੇਂ ਗੇਂਦਬਾਜ਼ੀ ਕੋਚ ਮੋਰਨੀ ਮੋਰਕਲ ਅਤੇ ਸਹਾਇਕ ਕੋਚ ਅਭਿਸ਼ੇਕ ਨਾਇਰ ਵੀ ਮੌਜੂਦ ਸਨ। ਬੀਸੀਸੀਆਈ ਨੇ ਪਹਿਲੇ ਦਿਨ ਦੇ ਅਭਿਆਸ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ, 'ਉਲਟੀ ਗਿਣਤੀ ਸ਼ੁਰੂ'। ਟੀਮ ਇੰਡੀਅ ਨੇ ਰੋਮਾਂਚਕ ਘਰੇਲੂ ਸੈਸ਼ਨ ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ। ਤਸਵੀਰਾਂ 'ਚ ਦਿਖਾਇਆ ਗਿਆ ਹੈ ਕਿ ਪੂਰੀ ਟੀਮ ਗੰਭੀਰ, ਸਹਿਯੋਗੀ ਸਟਾਫ ਅਤੇ ਕਪਤਾਨ ਰੋਹਿਤ ਦੀ ਗੱਲ ਧਿਆਨ ਨਾਲ ਸੁਣ ਰਹੀ ਹੈ। ਇਕ ਸਥਾਨਕ ਸੂਤਰ ਨੇ ਦੱਸਿਆ ਕਿ ਵਿਰਾਟ ਕਰੀਬ 45 ਮਿੰਟ ਉਥੇ ਸਨ ਅਤੇ ਬੁਮਰਾਹ ਨੇ ਵੀ ਲਗਾਤਾਰ ਗੇਂਦਬਾਜ਼ੀ ਕੀਤੀ। ਇਸ ਨਾਲ ਪਹਿਲੇ ਪੀਲੀ ਜਰਸੀ ਪਹਿਨੇ ਰੋਹਿਤ ਸੁਰੱਖਿਆਕਰਮਚਾਰੀਆਂ ਦੇ ਘੇਰੇ 'ਚ ਹਵਾਈ ਅੱਡੇ ਤੋਂ ਬਾਹਰ ਨਿਕਲੇ ਜਦਕਿ ਵਿਰਾਟ ਕੋਹਲੀ ਲੰਡਨ ਤੋਂ ਸਿੱਧੇ ਤੜਕੇ ਇਥੇ ਪਹੁੰਚੇ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬੱਲੇਬਾਜ਼ ਕੇਐੱਲ ਰਾਹੁਲ, ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀਰਵਾਰ ਨੂੰ ਇਥੇ ਪਹੁੰਚ ਗਏ ਸਨ। ਖਿਡਾਰੀ ਇਕ ਮਹੀਨੇ ਤੋਂ ਜ਼ਿਆਦਾ ਦੇ ਬ੍ਰੇਕ ਤੋਂ ਬਾਅਦ ਮੈਦਾਨ 'ਤੇ ਪਰਤਣਗੇ।
ਅਗਸਤ 'ਚ ਸ਼੍ਰੀਲੰਕਾ ਦੇ ਖਿਲਾਫ ਵਨਡੇ ਲੜੀ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਵੇਂ ਕੋਚ ਗੌਤਮ ਗੰਭੀਰ ਦੇ ਨਾਲ ਇਹ ਪਹਿਲੀ ਟੈਸਟ ਲੜੀ ਹੈ। ਬੰਗਲਾਦੇਸ਼ ਨੇ ਹਾਲ ਹੀ 'ਚ ਪਾਕਿਸਤਾਨ ਨੂੰ ਟੈਸਟ ਲੜੀ 'ਚ 2-0 ਨਾਲ ਹਰਾਇਆ ਹੈ। ਇਹ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਕਰ ਦਾ ਹਿੱਸਾ ਹੈ। ਭਾਰਤ ਨੂੰ ਇਸ ਤੋਂ ਬਾਅਦ ਨਿਊਜ਼ੀਲੈਂਡ ਤੋਂ ਤਿੰਨ ਮੈਚਾਂ ਦੀ ਲੜੀ ਅਤੇ ਆਸਟ੍ਰੇਲੀਆ 'ਚ ਪੰਜ ਮੈਚਾਂ ਦੀ ਬਾਰਡਰ ਗਾਵਸਕਰ ਲੜੀ ਖੇਡਣੀ ਹੈ। ਭਾਰਤ ਡਬਲਊਟੀਸੀ 'ਚ 68.52 ਫੀਸਦੀ ਅੰਕ ਲੈ ਕੇ ਚੋਟੀ 'ਤੇ ਹਨ ਜਦਕਿ ਆਸਟ੍ਰੇਲੀਆ 62.52 ਫੀਸਦੀ ਅੰਕ ਦੇ ਨਾਲ ਦੂਜੇ ਸਥਾਨ 'ਤੇ ਹਨ। ਬੰਗਲਾਦੇਸ਼ 45.83 ਫੀਸਦੀ ਅੰਕ ਲੈ ਕੇ ਚੌਥੇ ਸਥਾਨ 'ਚ ਹਨ। ਦੂਜਾ ਟੈਸਟ 27 ਸਤੰਬਰ ਤੋਂ ਕਾਨਪੁਰ 'ਚ ਖੇਡਿਆ ਜਾਵੇਗਾ।  


author

Aarti dhillon

Content Editor

Related News