ਹੈਮਿਲਟਨ 'ਚ ਭਾਰਤ ਨੇ ਸੁਪਰਓਵਰ 'ਚ ਫਤਿਹ ਕੀਤਾ ਮੈਦਾਨ, ਜਾਣੋ ਹੈਰਾਨੀਜਨਕ ਜਿੱਤ ਦੇ ਕਾਰਨ

01/30/2020 10:52:13 AM

ਹੈਮਿਲਟਨ— ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਹੈਮਿਲਟਨ ਦੇ ਮੈਦਾਨ 'ਤੇ ਖੇਡੇ ਗਏ ਰੋਮਾਂਚਕ ਮੁਕਾਬਲੇ 'ਚ ਹਰਾ ਕੇ ਜਿੱਤ ਦੀ ਹੈਟ੍ਰਿਕ ਲਾਈ। ਪੰਜ ਟੀ-20 ਮੈਚਾਂ ਦੀ ਸੀਰੀਜ਼ ਦਾ ਇਹ ਤੀਜਾ ਮੁਕਾਬਲਾ ਟਾਈ ਹੋਣ 'ਤੇ ਸੁਪਰਓਵਰ 'ਚ ਪਹੁੰਚਿਆ ਜਿੱਥੇ ਭਾਰਤ ਨੇ ਜਿੱਤ ਹਾਸਲ ਕਰਕੇ ਦੋ ਮੈਚ ਰਹਿੰਦੇ ਹੀ ਸੀਰੀਜ਼ ਵੀ ਆਪਣੇ ਨਾਂ ਕਰ ਲਈ। ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 180 ਦੌੜਾਂ ਦਾ ਟੀਚਾ ਦਿੱਤਾ ਸੀ ਜਦਕਿ ਕੀਵੀ ਟੀਮ 20 ਓਵਰ 'ਚ ਸਿਰਫ 179 ਦੌੜਾਂ ਹੀ ਬਣਾ ਸਕੀ ਅਤੇ ਮੁਕਾਬਲਾ ਟਾਈ ਹੋ ਗਿਆ ਅਤੇ ਸੁਪਰਓਵਰ 'ਚ ਪਹੁੰਚਿਆ। ਸੁਪਰਓਵਰ 'ਚ ਭਾਰਤ ਨੇ ਜਿੱਤ ਹਾਸਲ ਕੀਤੀ। ਭਾਰਤ ਦੀ ਜਿੱਤ ਦੇ ਪੰਜ ਅਹਿਮ ਕਾਰਨ ਇਹ ਹਨ -
PunjabKesari
1. ਭਾਰਤੀ ਓਪਨਿੰਗ ਜੋੜੀ ਨੇ ਦਿੱਤੀ ਤੇਜ਼ ਸ਼ੁਰੂਆਤ
ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਭਾਰਤੀ ਓਪਨਿੰਗ ਜੋੜੀ ਦੇ ਕੇ. ਐੱਲ. ਰਾਹੁਲ ਅਤੇ ਰੋਹਿਤ ਸ਼ਰਮਾ ਮੈਦਾਨ 'ਤੇ ਉਤਰੇ ਅਤੇ ਤੂਫਾਨੀ ਅੰਦਾਜ਼ 'ਚ ਬੱਲੇਬਾਜ਼ੀ ਕੀਤੀ। ਰੋਹਿਤ ਨੇ ਕੀਵੀ ਗੇਂਦਬਾਜ਼ਾਂ ਦਾ ਚੰਗਾ ਕੁੱਟਾਪਾ ਚਾੜਿਆ। ਰੋਹਿਤ-ਰਾਹੁਲ ਨੇ ਸਿਰਫ 9 ਓਵਰ 'ਚ 89 ਦੌੜਾਂ ਬਣਾ ਦਿੱਤੀਆਂ ਅਤੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ।
PunjabKesari
2. ਭਾਰਤ ਨੇ ਆਖ਼ਰੀ ਦੋ ਓਵਰ 'ਚ ਬਣਾਈਆਂ ਅਹਿਮ 28 ਦੌੜਾਂ
ਚੰਗੀ ਸ਼ੁਰੂਆਤ ਦੇ ਬਾਅਦ ਭਾਰਤੀ ਬੱਲੇਬਾਜ਼ੀ ਥੋੜ੍ਹੀ ਹੌਲੀ ਹੋ ਗਈ ਜਿਸ ਤੋਂ ਬਾਅਦ ਲਗ ਰਿਹਾ ਸੀ ਕਿ ਭਾਰਤ ਸ਼ਾਇਦ 150 ਦੌੜਾਂ ਤਕ ਨਹੀਂ ਪਹੁੰਚ ਸਕੇਗਾ। ਹਾਲਾਂਕਿ ਆਖ਼ਰੀ ਦੇ ਦੋ ਓਵਰ 'ਚ ਭਾਰਤ ਨੇ 28 ਦੌੜਾਂ ਬਣਾਕੇ 179 ਦੌੜਾਂ ਤਕ ਪਹੁੰਚਾਇਆ। 19ਵੇਂ ਓਵਰ 'ਚ ਮਨੀਸ਼ ਪਾਂਡੇ ਨੇ ਇਕ ਚੌਕਾ ਲਗਾਇਆ ਸੀ ਪਰ ਭਾਰਤ ਨੇ ਵਿਰਾਟ ਕੋਹਲੀ ਦਾ ਵਿਕਟ ਗੁਆਇਆ। ਇਸ ਓਵਰ 'ਚ 10 ਦੌੜਾਂ ਆਈਆਂ। ਪਾਰੀ ਦੇ ਆਖ਼ਰੀ ਓਵਰ 'ਚ ਮਨੀਸ਼ ਪਾਂਡੇ ਅਤੇ ਰਵਿੰਦਰ ਜਡੇਜਾ ਹਰ ਗੇਂਦ 'ਤੇ ਦੌੜਾਂ ਬਣਾਈਆਂ। ਦੋਹਾਂ ਨੇ ਇਕ-ਇਕ ਛੱਕਾ ਵੀ ਜੜਿਆ।
PunjabKesari
3. ਰਵਿੰਦਰ ਜਡੇਜਾ ਦੀ ਕਿਫਾਇਤੀ ਗੇਂਦਬਾਜ਼ੀ
ਜਿਸ ਸਮੇਂ ਕੇਨ ਵਿਲੀਅਮਸਨ ਲਗਭਗ ਸਾਰੇ ਗੇਂਦਬਾਜ਼ਾਂ ਦਾ ਕੁੱਟਾਪਾ ਚਾੜ ਰਹੇ ਸਨ। ਇਸੇ ਵਿਚਾਲੇ ਰਵਿੰਦਰ ਜਡੇਜਾ ਨੇ ਆਪਣੇ ਦੋ ਅਹਿਮ ਓਵਰ 'ਚ ਕੀਵੀ ਟੀਮ ਦੇ ਰਨਰੇਟ ਨੂੰ ਘੱਟ ਕੀਤਾ ਜਿਸ ਨਾਲ ਮੁਕਾਬਲਾ ਆਖਰੀ ਓਵਰ ਤਕ ਪਹੁੰਚਿਆ। ਜਡੇਜਾ ਨੇ ਨੌਵੇਂ ਓਵਰ 'ਚ ਸਿਰਫ 5 ਦੌੜਾਂ ਦਿੱਤੀਆਂ।
PunjabKesari
4. ਸ਼ੰਮੀ ਦੇ ਡੈਥ ਓਵਰ ਨੇ ਬਦਲਿਆ ਖੇਡ
ਮੈਚ 'ਚ ਭਾਰਤ ਦੀ ਹਾਰ ਟਾਲਣ ਦਾ ਵੱਡਾ ਕਾਰਨ ਰਹੇ ਮੁਹੰਮਦ ਸ਼ੰਮੀ। ਸ਼ੰਮੀ ਨੇ ਪਾਰੀ ਦਾ ਆਖਰੀ ਓਵਰ ਕੀਤਾ। ਜਿਸ 'ਚ ਕੀਵੀ ਟੀਮ ਨੂੰ ਜਿੱਤ ਲਈ 9 ਦੌੜਾਂ ਚਾਹੀਦੀਆਂ ਸਨ। ਕ੍ਰੀਜ਼ 'ਤੇ ਰਾਸ ਟੇਲਰ ਅਤੇ ਕਪਤਾਨ ਕੇਨ ਵਿਲੀਅਮਸਨ ਮੌਜੂਦ ਸਨ ਜਿਨ੍ਹਾਂ ਨੇ ਪੂਰੇ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਓਵਰ ਦੀ ਪਹਿਲੀ ਗੇਂਦ 'ਤੇ ਰਾਸ ਟੇਲਰ ਨੇ ਡੀਪ ਮਿਡ ਵਿਕਟ 'ਤੇ ਛੱਕਾ ਜੜਿਆ, ਜਿਸ ਤੋਂ ਬਾਅਦ ਨਿਊਜ਼ੀਲੈਂਡ ਨੂੰ ਪੰਜ ਗੇਂਦਾਂ 'ਚ ਤਿੰਨ ਦੌੜਾਂ ਚਾਹੀਦੀਆਂ ਸਨ ਅਤੇ ਟੇਲਰ ਅਤੇ ਵਿਲੀਅਮਸਨ ਦੇ ਰਹਿੰਦੇ ਕਾਫੀ ਸੌਖਾ ਲਗ ਰਿਹਾ ਸੀ।

ਓਵਰ ਦੀ ਦੂਜੀ ਗੇਂਦ 'ਤੇ ਸਿੰਗਲ ਰਨ ਆਇਆ। ਹਾਲਾਂਕਿ ਤੀਜੀ ਗੇਂਦ 'ਤੇ ਪੂਰਾ ਮੈਚ ਪਲਟ ਦਿੱਤਾ ਜਿਸ 'ਤੇ ਵਿਲੀਅਮਸਨ ਨੇ ਕੇ. ਐੱਲ. ਰਾਹੁਲ ਨੂੰ ਕੈਚ ਫੜਾ ਦਿੱਤਾ। ਇਸ ਤੋਂ ਬਾਅਦ ਕ੍ਰੀਜ਼ 'ਤੇ ਸਟੀਫਰਟ ਗੇਂਦ 'ਤੇ ਦੌੜ ਨਹੀਂ ਬਣਾ ਸਕੇ। ਪਰ ਪੰਜਵੀਂ ਗੇਂਦ 'ਤੇ ਉਨ੍ਹਾਂ ਨੇ ਸਿੰਗਲ ਲੈ ਕੇ ਨਾ ਸਿਰਫ ਸਕੋਰ ਬਰਾਬਰ ਕੀਤਾ ਸਗੋਂ ਟੇਲਰ ਨੂੰ ਸਟ੍ਰਾਈਕ ਵੀ ਦਿੱਤੀ। ਪਾਰੀ ਦੀ ਆਖ਼ਰੀ ਗੇਂਦ 'ਤੇ ਜਿੱਤ ਲਈ ਨਿਊਜ਼ੀਲੈਂਡ ਨੂੰ ਸਿਰਫ ਇਕ ਦੌੜ ਚਾਹੀਦੀ ਸੀ। ਪਰ ਟੇਲਰ ਸ਼ੰਮੀ ਦੀ ਗੇਂਦ 'ਤੇ ਚਮਕਾ ਖਾ ਗਏ। ਇਸ ਦੇ ਨਾਲ ਹੀ ਸ਼ੰਮੀ ਨੇ ਕੀਵੀ ਟੀਮ ਦੇ ਹੱਥੋਂ ਜਿੱਤ ਖੋਹ ਕੇ ਮੈਚ ਨੂੰ ਸੁਪਰਓਵਰ 'ਚ ਪਹੁੰਚਾਇਆ।
PunjabKesari
5. ਰੋਹਿਤ-ਰਾਹਲ ਦੀ ਸੁਪਰ ਓਵਰ 'ਚ ਸ਼ਾਨਦਾਰ ਬੱਲੇਬਾਜ਼ੀ
ਭਾਰਤ ਨੂੰ ਜਿੱਤ ਲਈ ਸੁਪਰਓਵਰ 'ਚ 18 ਦੌੜਾਂ ਬਣਾਉਣੀਆਂ ਸਨ ਜਦਕਿ ਰੋਹਿਤ-ਰਾਹੁਲ ਨੇ 20 ਦੌੜਾਂ ਬਣਾਈਆਂ। ਕਪਤਾਨ ਕੋਹਲੀ ਨੇ ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਨੂੰ ਬੱਲੇਬਾਜ਼ੀ ਕਰਨ ਲਈ ਭੇਜਿਆ। ਨਿਊਜ਼ੀਲੈਂਡ ਵੱਲੋਂ ਟਿਮ ਸਾਊਦੀ ਗੇਂਦਬਾਜ਼ੀ ਕਰ ਰਹੇ ਸਨ। ਪਹਿਲੀ ਗੇਂਦ 'ਤੇ ਦੋਹਾਂ ਵਿਚਾਲੇ ਤਾਲਮੇਲ ਦੀ ਕਮੀ ਦਿਸੀ ਅਤੇ ਰੋਹਿਤ ਰਨਆਊਟ ਹੁੰਦੇ-ਹੁੰਦੇ ਬਚੇ। ਅਗਲੀ ਗੇਂਦ 'ਤੇ ਸਿਰਫ ਸਿੰਗਲ ਦੌੜ ਆਈ। ਕ੍ਰੀਜ਼ 'ਤੇ ਆਏ ਕੇ. ਐੱਲ. ਰਾਹੁਲ ਨੇ ਤੀਜੀ ਗੇਂਦ 'ਤੇ ਚੌਕਾ ਲਾਇਆ। ਇਸ ਨਾਲ ਦੌੜਾਂ ਦਾ ਫਰਕ ਘੱਟ ਹੋਇਆ ਅਤੇ ਚੌਥੀ ਗੇਂਦ 'ਤੇ ਸਿੰਗਲ ਦੇ ਨਾਲ ਰੋਹਿਤ ਸ਼ਰਮਾ ਸਟ੍ਰਾਈਕ 'ਤੇ ਆਏ। ਅਗਲੀਆਂ ਦੋ ਗੇਂਦਾਂ 'ਤੇ ਦੋ ਛੱਕੇ ਲਗਾ ਕੇ ਰੋਹਿਤ ਨੇ ਜਿੱਤ ਭਾਰਤ ਦੀ ਝੋਲੀ 'ਚ ਪਾ ਦਿੱਤੀ।  


Tarsem Singh

Content Editor

Related News