IND v NZ : ਜਾਣੋ ਪਿੱਚ, ਮੌਸਮ ਅਤੇ ਪਲੇਇੰਗ ਇਲੈਵਨ ਬਾਰੇ ਜੋ ਮੈਚ ਨੂੰ ਕਰ ਸਕਦੋ ਹਨ ਪ੍ਰਭਾਵਿਤ
Sunday, Feb 02, 2020 - 10:25 AM (IST)

ਸਪੋਰਟਸ ਡੈਸਕ— ਪਿਛਲੇ ਦੋ ਮੈਚਾਂ 'ਚ ਹਾਰ ਦੀ ਕਗਾਰ 'ਤੇ ਪਹੁੰਚ ਕੇ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਪੰਜਵੇਂ ਅਤੇ ਆਖ਼ਰੀ ਟੀ-20 ਮੈਚ 'ਚ ਐਤਵਾਰ ਨੂੰ ਮੈਦਾਨ 'ਤੇ ਉਤਰੇਗੀ ਤਾਂ ਉਸ ਦੀਆਂ ਨਜ਼ਰਾਂ ਨਿਊਜ਼ੀਲੈਂਡ ਖਿਲਾਫ 5-0 ਦੀ ਕਲੀਨ ਸਵੀਪ ਕਰਨ 'ਤੇ ਹੋਣਗੀਆਂ। ਨਿਊਜ਼ੀਲੈਂਡ ਨੇ ਤਿੰਨ ਜਾਂ ਜ਼ਿਆਦਾ ਮੈਚਾਂ ਦੀ ਦੋ ਪੱਖੀ ਟੀ-20 ਸੀਰੀਜ਼ 'ਚ ਕਦੀ ਸਾਰੇ ਮੈਚ ਨਹੀਂ ਗੁਆਏ ਹਨ। ਸਾਲ 2005 ਤੋਂ ਉਸ ਨੇ ਆਪਣੀ ਸਰਜ਼ਮੀਂ 'ਤੇ ਦੋ ਪੱਖੀ ਟੀ-20 ਸੀਰੀਜ਼ 'ਚ ਸਿਰਫ ਇਕ ਵਾਰ ਸਾਰੇ ਮੈਚ ਗੁਆਏ ਹਨ ਜਦੋਂ ਫਰਵਰੀ 2008 'ਚ ਇੰਗਲੈਂਡ ਨੇ ਉਸ ਨੂੰ 2-0 ਨਾਲ ਮਾਤ ਦਿੱਤੀ ਸੀ। ਜੇਕਰ ਭਾਰਤ ਇਹ ਸੀਰੀਜ਼ ਜਿੱਤਦਾ ਹੈ ਤਾਂ ਟੀ-20 ਰੈਂਕਿੰਗ 'ਚ ਪਾਕਿਸਤਾਨ, ਆਸਟਰੇਲੀਆ, ਇੰਗਲੈਂਡ ਅਤੇ ਦੱਖਣੀ ਦੇ ਬਾਅਦ ਪੰਜਵੇਂ ਸਥਾਨ 'ਤੇ ਰਹੇਗਾ।
ਅਜਿਹੀ ਹੈ ਪਿੱਚ
ਕਿਉਂਕਿ ਇਸ ਮੈਦਾਨ 'ਤੇ ਹਵਾ ਘੱਟ ਚੱਲੇਗੀ ਤਾਂ ਅਜਿਹੇ 'ਚ ਠੋਸ ਵਿਕਟ 'ਤੇ ਇਕ ਵਾਰ ਫਿਰ ਤੋਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਫਾਇਦਾ ਹੋਵੇਗਾ। ਇਸ ਪਿੱਚ 'ਤੇ ਪਹਿਲੀ ਪਾਰੀ ਦਾ ਔਸਤ 181 ਦੌੜਾਂ ਹੈ ਅਜਿਹੇ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 200 ਦੌੜਾਂ ਤਕ ਪਹੁੰਚ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਸ ਪਿੱਚ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 8 'ਚੋਂ 7 ਮੁਕਾਬਲੇ ਜਿੱਤੀ ਹੈ।
ਇਸ ਪਿੱਚ' ਤੇ ਟੀ-20 ਇੰਟਰਨੈਸ਼ਨਲ ਦੇ ਅੰਕੜੇ
ਕੁਲ ਮੈਚ : 8
ਪਹਿਲਾਂ ਬੱਲੇਬਾਜ਼ੀ ਕਰਦੇ ਜਿੱਤੇ : 7 ਮੈਚ
ਪਹਿਲੀ ਪਾਰੀ ਦਾ ਔਸਤ ਸਕੋਰ : 181 ਦੌੜਾਂ
ਦੂਜੀ ਪਾਰੀ ਦਾ ਔਸਤ ਸਕੋਰ : 145
ਸਰਵਉੱਚ ਸਕੋਰ 243/5 ਨਿਊਜ਼ੀਲੈਂਡ ਬਨਾਮ ਵੈਸਟਇੰਡੀਜ਼
ਘੱਟੋ-ਘੱਟ ਸਕੋਰ : 124/10 ਵੈਸਟਇੰਡੀਜ਼ ਬਨਾਮ ਨਿਊਜ਼ੀਲੈਂਡ
ਮੌਸਮ ਦਾ ਮਿਜਾਜ਼
ਬੇ ਓਵਲ ਮਾਊਂਟ ਮੰਗਨੁਈ 'ਚ ਐਤਵਾਰ ਮੌਸਮ ਸਾਫ ਰਹੇਗਾ। ਖਾਸ ਗੱਲ ਇਹ ਹੈ ਕਿ ਹਵਾ ਦੀ ਰਫਤਾਰ 11 ਕਿਲੋਮੀਟਰ ਪ੍ਰਤੀ ਘੰਟੇ ਨਾਲ ਚ ਲੇਗੀ। ਇੱਥੇ ਨਮੀ 79 ਫੀਸਦੀ ਰਹੇਗੀ।
ਹੈੱਡ-ਟੂ-ਹੈੱਡ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅਜੇ ਤਕ 15 ਟੀ-20 ਮੈਚ ਖੇਡੇ ਗਏੇ। ਟੀਮ ਇੰਡੀਆ ਨੇ 7 'ਚ ਜਿੱਤ ਹਾਸਲ ਕੀਤੀ, ਜਦਕਿ 8 ਮੈਚ ਹਾਰੀ। ਨਿਊਜ਼ੀਲੈਂਡ 'ਚ ਟੀਮ ਇੰਡੀਆ ਨੇ ਅਜੇ ਤਕ 9 ਟੀ-20 ਖੇਡੇ ਹਨ, ਪਰ ਜਿੱਤ ਸਿਰਫ 5 'ਚ ਹੀ ਮਿਲੀ। ਜਦਕਿ ਭਾਰਤ ਨੇ ਨਿਊਜ਼ੀਲੈਂਡ ਦੇ ਖਿਲਾਫ 4 'ਚੋਂ 1 ਟੀ-20 ਸੀਰੀਜ਼ ਜਿੱਤੀ। ਪਿਛਲੀ ਵਾਰ ਕੀਵੀ ਟੀਮ ਨੇ ਫਰਵਰੀ 2019 'ਚ ਭਾਰਤ ਨੂੰ 2-1 ਨਾਲ ਹਰਾਇਆ ਸੀ।
ਸੰਭਾਵੀ ਪਲੇਇੰਗ ਇਲੈਵਨ
ਭਾਰਤ : ਸੰਜੂ ਸੈਮਸਨ, ਕੇ. ਐੱਲ. ਰਾਹੁਲ (ਵਿਕਟਕੀਪਰ), ਵਿਰਾਟ ਕੋਹਲੀ (ਕਪਤਾਨ), ਅਈਅਰ/ਪੰਤ, ਸ਼ਿਵਮ ਦੂਬੇ, ਮਨੀਸ਼ ਪਾਂਡੇ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ, ਮੁਹੰਮਦ ਸ਼ੰਮੀ/ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ।
ਨਿਊਜ਼ੀਲੈਂਡ : ਗੁਪਟਿਲ, ਮੁਨਰੋ, ਸੀਫਰਟ (ਵਿਕਟਕੀਪਰ), ਬਰੂਸ/ਕੇਨ ਵਿਲੀਅਮਸਨ, ਰਾਸ ਟੇਲਰ, ਮਿਸ਼ੇਲ ਸੈਂਟਰਨ, ਕੁਗਲੀਗਨੇ, ਹਮੀਸ਼ ਬੇਨੇਟ, ਟਿਮ ਸਾਊਦੀ (ਕਪਤਾਨ), ਈਸ਼ ਸੋਢੀ।