ਡੇ-ਨਾਈਟ ਟੈਸਟ ਮੈਚ ਦੇ ਲਈ ਭਾਰਤੀ ਟੀਮ ਪਹੁੰਚੀ ਕੋਲਕਾਤਾ

Tuesday, Nov 19, 2019 - 09:21 PM (IST)

ਡੇ-ਨਾਈਟ ਟੈਸਟ ਮੈਚ ਦੇ ਲਈ ਭਾਰਤੀ ਟੀਮ ਪਹੁੰਚੀ ਕੋਲਕਾਤਾ

ਕੋਲਕਾਤਾ— ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਤੋਂ ਬੰਗਲਾਦੇਸ਼ ਦੇ ਨਾਲ ਇੱਥੇ ਹੋਣ ਵਾਲੇ ਇਤਿਹਾਸਕ ਡੇ-ਨਾਈਟ ਟੈਸਟ ਮੈਚ ਦੇ ਲਈ ਮੰਗਲਵਾਰ ਨੂੰ ਕੋਲਕਾਤਾ ਪਹੁੰਚ ਗਈ ਹੈ। ਬੀ. ਸੀ. ਸੀ. ਆਈ. ਨੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਖਿਡਾਰੀ ਤੇ ਟੀਮ ਦੇ ਕੋਚ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਇਹ ਖਬਰ ਆ ਰਹੀ ਸੀ ਕਿ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਤੇ ਬੰਗਲਾਦੇਸ਼ ਦੇ ਕੋਚ ਰਸੇਲ ਡੋਮਿੰਗੋ ਡੇ-ਨਾਈਟ ਟੈਸਟ ਮੈਚ ਦੇ ਲਈ ਏਅਰਪੋਰਟ ਤੋਂ ਸਿੱਧਾ ਈਡਨ ਗਾਰਡਨ ਸਟੇਡੀਅਮ ਪਹੁੰਚ ਸਕਦੇ ਹਨ। ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਉੁਪ ਕਪਤਾਨ ਅਜਿੰਕਯ ਰਹਾਣੇ ਇੱਥੇ ਹੋਣ ਵਾਲੇ ਪਹਿਲੇ ਡੇ-ਨਾਈਟ ਟੈਸਟ ਮੈਚ ਦੇ ਲਈ ਸਵੇਰੇ 9:40 ਮਿੰਟ 'ਤੇ ਕੋਲਕਾਤਾ ਪਹੁੰਚੇ। ਬਾਕੀ ਖਿਡਾਰੀ ਸਿੱਧੇ ਹੋਟਲ ਪਹੁੰਚੇ।


ਜ਼ਿਕਰਯੋਗ ਹੈ ਕਿ ਭਾਰਤੀ ਟੀਮ ਇੰਦੌਰ 'ਚ ਪਹਿਲਾ ਟੈਸਟ ਮੈਚ ਪਾਰੀ ਤੇ 130 ਦੌੜਾਂ ਨਾਲ ਜਿੱਤ ਹਾਸਲ ਕਰਕੇ 2 ਮੈਚਾਂ ਦੀ ਟੈਸਟ ਸੀਰੀਜ਼ 'ਚ 1-0 ਦੀ ਬੜ੍ਹਤ ਬਣਾਈ ਹੋਈ ਹੈ। ਦੂਜਾ ਡੇ-ਨਾਈਟ ਟੈਸਟ ਮੈਚ 22 ਤੋਂ 26 ਨਵੰਬਰ ਤਕ ਖੇਡਿਆ ਜਾਵੇਗਾ।


author

Gurdeep Singh

Content Editor

Related News