ਸ਼੍ਰੀਲੰਕਾ ਖ਼ਿਲਾਫ਼ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਪੰਡਯਾ ਦੀ ਬਜਾਏ ਇਸ ਖਿਡਾਰੀ ਨੂੰ ਮਿਲੀ ਵਨਡੇ ਦੀ ਕਪਤਾਨੀ

12/28/2022 4:59:59 AM

ਸਪੋਰਟਸ ਡੈਸਕ: ਸ਼੍ਰੀਲੰਕਾ ਖ਼ਿਲਾਫ਼ ਹੋਣ ਵਾਲੇ ਵਨਡੇ ਤੇ ਟੀ-20 ਮੁਕਾਬਲਿਆਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। T-20 ਮੁਕਾਬਲਿਆਂ ਲਈ ਹਾਰਦਿਕ ਪੰਡਯਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਮੰਨਿਆ ਜਾ ਰਿਹਾ ਸੀ ਕਿ ਰੋਹਿਤ ਸ਼ਰਮਾ ਜ਼ਖ਼ਮੀ ਹੋਣ ਕਾਰਨ ਸੀਰੀਜ਼ ਨਹੀਂ ਖੇਡ ਸਕਣਗੇ ਤੇ ਉਨ੍ਹਾਂ ਦੀ ਗੈਰ -ਮੌਜੂਦਗੀ ਵਿਚ ਹਰਨਫਨਮੌਲਾ ਹਾਰਦਿਕ ਪੰਡਯਾ ਨੂੰ ਟੀਮ ਦੀ ਕਮਾਨ ਸੌਂਪੀ ਜਾਵੇਗੀ ਪਰ ਵਨਡੇ ਸੀਰੀਜ਼ ਵਿਚ ਰੋਹਿਤ ਸ਼ਰਮਾ ਨੂੰ ਹੀ ਕਪਤਾਨ ਬਣਾਇਆ ਗਿਆ ਹੈ। 

ਮੰਗਲਵਾਰ ਨੂੰ ਐਲਾਨੀ ਗਈ ਟੀਮ ਵਿਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਵਨਡੇ ਟੀਮ ਵਿਚ ਜਗ੍ਹਾ ਨਹੀਂ ਮਿਲੀ। ਉਨ੍ਹਾਂ ਦੀ ਬਜਾਏ ਸ਼ੁਭਮਨ ਗਿੱਲ ਨੂੰ ਤਰਜੀਹ ਦਿੱਤੀ ਗਈ ਹੈ। ਕੇ.ਐੱਲ. ਰਾਹੁਲ ਵੀ ਟੀਮ ਵਿਚ ਸ਼ਾਮਲ ਹਨ। ਅਜਿਹੇ ਵਿਚ ਕਪਤਾਨ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰਨ ਕਿਹੜਾ ਖਿਡਾਰੀ ਉਤਰੇਗਾ, ਇਸ 'ਤੇ ਸਸਪੈਂਸ ਬਣਿਆ ਰਹੇਗਾ।

ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ! 40 ਸਾਲਾ ਵਿਅਕਤੀ ਦੀ ਕਰਤੂਤ, 4 ਸਾਲ ਦੀ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ

ਵਨ ਡੇ ਟੀਮ: ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਕੇ. ਐੱਲ.ਰਾਹੁਲ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਉਮਰਾਨ ਮਲਿਕ, ਅਰਸ਼ਦੀਪ ਸਿੰਘ।

ਟੀ-20 ਟੀਮ: ਹਾਰਦਿਕ ਪੰਡਯਾ (ਕਪਤਾਨ), ਸੂਰਯਕੁਮਾਰ ਯਾਦਵ (ਉਪ ਕਪਤਾਨ), ਈਸ਼ਾਨ ਕਿਸ਼ਨ, ਰਿਤੂਰਾਜ ਗਾਇਕਵਾੜ, ਸ਼ੁਭਮਨ ਗਿੱਲ, ਦੀਪਕ ਹੁੱਡਾ, ਰਾਹੁਲ ਤ੍ਰਿਪਾਠੀ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਉਮਰਾਨ ਮਲਿਕ, ਸ਼ਿਵਮ ਮਾਵੀ, ਮੁਕੇਸ਼ ਕੁਮਾਰ। 

ਸ਼੍ਰੀਲੰਕਾ ਵਿਰੁੱਧ ਟੀ-20 ਸੀਰੀਜ਼ 

3 ਜਨਵਰੀ : ਪਹਿਲਾ ਟੀ-20, ਮੁੰਬਈ
5 ਜਨਵਰੀ : ਦੂਜਾ ਟੀ-20, ਪੁਣੇ
7 ਜਨਵਰੀ :  ਤੀਜਾ ਟੀ-20, ਰਾਜਕੋਟ

ਵਨ ਡੇ ਸੀਰੀਜ਼ 

10 ਜਨਵਰੀ :  ਪਹਿਲਾ ਵਨ ਡੇ, ਗੁਹਾਟੀ
12 ਜਨਵਰੀ  : ਦੂਜਾ ਵਨ ਡੇ, ਕੋਲਕਾਤਾ
15 ਜਨਵਰੀ :  ਤੀਜਾ ਵਨ ਡੇ, ਕੇਰਲਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News