ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਲਈ ਖ਼ੁਸ਼ਖ਼ਬਰੀ, ਆਸਟਰੇਲੀਆ ਦੌਰੇ ਲਈ ਰੋਹਿਤ ਸ਼ਰਮਾ ਫਿੱਟ ਘੋਸ਼ਿਤ
Friday, Dec 11, 2020 - 03:08 PM (IST)

ਨਵੀਂ ਦਿੱਲੀ (ਭਾਸ਼ਾ) : ਭਾਰਤੀ ਟੀਮ ਦੇ ਸੀਨੀਅਰ ਬੱਲੇਬਾਜ ਰੋਹਿਤ ਸ਼ਰਮਾ ਨੇ 17 ਦਸੰਬਰ ਤੋਂ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋਣ ਵਾਲੀ 4 ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕਾਦਮੀ (ਐਨ.ਸੀ.ਏ) ਵਿਚ ਫਿਟਨੈੱਸ ਟੈਸਟ ਪਾਸ ਕਰ ਲਿਆ।
ਇਹ ਵੀ ਪੜ੍ਹੋ: ਕ੍ਰਿਕਟਰ ਬਾਬਰ ਆਜਮ ਦੀਆਂ ਵਧੀਆਂ ਮੁਸ਼ਕਲਾਂ, ਜਬਰ-ਜ਼ਿਨਾਹ ਮਗਰੋਂ ਹੁਣ ਦਰਜ ਹੋਇਆ ਇਰਾਦਾ ਕਤਲ ਦਾ ਕੇਸ
ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਰੋਹਿਤ ਦੇ ਮਾਸਪੇਸ਼ੀਆ ਵਿਚ ਖਿਚਾਅ ਕਾਰਨ, ਉਹ ਆਸਟਰੇਲੀਆ ਦੌਰੇ 'ਤੇ ਸੀਮਤ ਓਵਰਾਂ ਦੀ ਟੀਮ ਦਾ ਹਿੱਸਾ ਨਹੀਂ ਬਣ ਸਕੇ ਸਨ। ਕੋਰੋਨਾ ਵਾਇਰਸ ਕਾਰਨ ਆਸਟਰੇਲੀਆ ਵਿਚ ਇਕਾਂਤਵਾਸ ਨਿਯਮਾਂ ਦੇ ਚਲਦੇ ਉਹ ਹਾਲਾਂਕਿ ਪਹਿਲੇ 2 ਟੈਸਟ ਲਈ ਉਪਲੱਬਧ ਨਹੀਂ ਹੋਣਗੇ ਸਕਣਗੇ ਪਰ ਆਖ਼ਰੀ 2 ਟੈਸਟ ਵਿਚ ਉਹ ਟੀਮ ਦਾ ਹਿੱਸਾ ਬਣ ਸਕਦੇ ਹਨ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਸੀਨੀਅਰ ਸੂਤਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, 'ਰੋਹੀਤ ਨੇ ਫਿਟਨੈੱਸ ਟੈਸਟ ਪਾਸ ਕਰ ਲਿਆ ਹੈ ਅਤੇ ਉਹ ਜਲਦ ਹੀ ਆਸਟਰੇਲੀਆ ਲਈ ਉਡਾਣ ਭਰਨਗੇ।'
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੇ ਹੱਕ 'ਚ ਆਏ ਧਰਮਿੰਦਰ, ਟਵੀਟ ਕਰਕੇ ਸਰਕਾਰ ਨੂੰ ਆਖੀ ਇਹ ਗੱਲ
ਰੋਹਿਤ ਦਾ ਫਿਟਨੈੱਸ ਟੈਸਟ ਐਨ.ਸੀ.ਏ. ਦੇ ਨਿਰਦੇਸ਼ਕ ਰਾਹੁਲ ਦਰਵਿੜ ਦੀ ਦੇਖਭਾਲ ਵਿਚ ਹੋਇਆ। ਦਰਵਿੜ ਨੂੰ ਉਨ੍ਹਾਂ ਨੂੰ ਫਿਟਨੈਸ ਪ੍ਰਮਾਣ ਪੱਤਰ ਦੇਣ ਦੀ ਜ਼ਿੰਮੇਦਾਰੀ ਸੌਂਪੀ ਗਈ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਰੋਹਿਤ ਅਗਲੇ 2 ਦਿਨਾਂ ਵਿਚ ਆਸਟਰੇਲੀਆ ਰਵਾਨਾ ਹੋ ਜਾਣਗੇ। ਉਹ ਸਿਡਨੀ (7 ਤੋਂ 11 ਜਨਵਰੀ) ਅਤੇ ਬ੍ਰਿਸਬੇਨ (15 ਜਨਵਰੀ ਤੋਂ 19 ਜਨਵਰੀ) ਵਿੱਚ ਹੋਣ ਵਾਲੇ ਆਖਰੀ ਦੋ ਟੈਸਟ ਲਈ ਅਭਿਆਸ ਕਰਣ ਤੋਂ ਪਹਿਲਾਂ 14 ਦਿਨਾਂ ਤੱਕ ਉੱਥੇ ਇਕਾਂਤਵਾਸ ਵਿਚ ਰਹਿਣਗੇ।