ਫੁੱਟਬਾਲ ਕਲੱਬ ਚੈਂਪੀਅਨਸ਼ਿਪ ''ਚ ਸ਼ਿਰਕਤ ਕਰੇਗੀ ਭਾਰਤੀ ਟੀਮ
Wednesday, May 05, 2021 - 08:24 PM (IST)
ਸਪੋਰਟਸ ਡੈਸਕ- ਸਗਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੀ ਇਕ ਟੀਮ ਇਸ ਸਾਲ ਦੇ ਅੰਤ ਵਿਚ ਹੋਣ ਵਾਲੀ ਏ. ਐੱਫ. ਸੀ. ਮਹਿਲਾ ਕਲੱਬ ਚੈਂਪੀਅਨਸ਼ਿਪ 2021 ਵਿਚ ਹਿੱਸਾ ਲਵੇਗੀ।
ਏਸ਼ੀਆਈ ਫੁੱਟਬਾਲ ਕਨਫੈਡਰੇਸ਼ਨ (ਏ. ਐੱਫ. ਸੀ.) ਦੇ ਇਸ ਅੱਠ ਟੀਮਾਂ ਦੇ ਪਾਇਲਟ ਟੂਰਨਾਮੈਂਟ ਵਿਚ ਭਾਰਤੀ ਮਹਿਲਾ ਲੀਗ ਦੀ ਚੈਂਪੀਅਨ ਟੀਮ ਖੇਡੇਗੀ। ਇਹ ਟੂਰਨਾਮੈਂਟ ਇਸ ਸਾਲ 30 ਅਕਤੂਬਰ ਤੋਂ ਚਾਰ ਨਵੰਬਰ ਵਿਚਾਲੇ ਖੇਡਿਆ ਜਾਵੇਗਾ। ਗਰੁੱਪ-ਏ (ਪੂਰਬੀ) ਵਿਚ ਚੀਨੀ ਤਾਈਪੇ, ਮਿਆਮਾਰ, ਥਾਈਲੈਂਡ ਤੇ ਵੀਅਤਨਾਮ ਤੇ ਗਰੁੱਪ-ਬੀ (ਪੱਛਮੀ) ਵਿਚ ਭਾਰਤ, ਈਰਾਨ, ਜਾਰਡਨ ਤੇ ਉਜ਼ਬੇਕਿਸਤਾਨ ਦੀਆਂ ਟੀਮਾਂ ਸ਼ਾਮਲ ਹੋਣਗੀਆਂ।