ਭਾਰਤੀ ਸਟਾਰ ਰੈਸਲਰ ਬਜਰੰਗ ਪੂਨੀਆ ਨੂੰ ਇਸ ਸਾਲ ਮਿਲੇਗਾ ਖੇਲ ਰਤਨ ਐਵਾਰਡ

Friday, Aug 16, 2019 - 04:33 PM (IST)

ਭਾਰਤੀ ਸਟਾਰ ਰੈਸਲਰ ਬਜਰੰਗ ਪੂਨੀਆ ਨੂੰ ਇਸ ਸਾਲ ਮਿਲੇਗਾ ਖੇਲ ਰਤਨ ਐਵਾਰਡ

ਸਪੋਰਟਸ ਡੈਸਕ— ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਰੇਸਲਰ ਬਜਰੰਗ ਪੂਨੀਆ ਨੂੰ ਇਸ ਸਾਲ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕੁਸ਼ਤੀ ਮਹਾਸੰਘ (BWF) ਨੇ ਰਾਜੀਵ ਗਾਂਧੀ ਖੇਲ ਰਤਨ ਲਈ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ ਜਿਸ ਤੋਂ ਬਾਅਦ ਬਜਰੰਗ ਨੂੰ ਖੇਲ ਰਤਨ ਐਵਾਰਡ ਦਿੱਤੇ ਜਾਣ ਦਾ ਐਲਾਨ ਕੀਤਾ ਹੈ। 

ਪੂਨੀਆ ਨੇ ਹਾਲ ਹੀ 'ਚ ਤਬਿਲਿਸੀ ਗਰੈਂਡ ਪ੍ਰਿਕਸ 'ਚ ਈਰਾਨ ਦੇ ਪੇਈਮਾਨ ਬਿਬਯਾਨੀ ਨੂੰ ਪੁਰਸ਼ਾਂ ਦੇ 65 ਕਿ.ਗ੍ਰਾ ਫ੍ਰੀਸਟਾਈਲ ਮੁਕਾਬਲੇ 'ਚ ਹਰਾ ਕੇ ਸੋਨ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ 2018 'ਚ ਪੂਨੀਆ ਨੇ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦੀ 65 ਕਿ.ਗ੍ਰਾ ਕੈਟਾਗਰੀ 'ਚ ਚਾਂਦੀ ਦੇ ਤਮਗਾ ਨਾਲ ਦੁਨੀਆ 'ਚ ਨੰਬਰ ਵਨ ਰੈਂਕਿੰਗ ਹਾਸਲ ਕੀਤੀ ਸੀ।PunjabKesari ਬਜਰੰਗ ਪੂਨੀਆ ਦੋ ਵਾਰ ਦੇ ਰਾਸ਼ਟਮੰਡਲ ਖੇਡਾਂ 'ਚ ਸੋਨ ਤਮਗਾ ਜੇਤੂ ਵੀ ਹਨ। ਉਨ੍ਹਾਂ ਨੇ 2014 ਗਲਾਸਗੋ ਰਾਸ਼ਟਮੰਡਲ ਖੇਡਾਂ 'ਚ ਚਾਂਦੀ ਤਮਗਾ ਤੇ 2018 ਗੋਲਡ ਕੋਸਟ ਰਾਸ਼ਟਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਿਆ ਸੀ। ਪਿਛਲੇ ਸਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਵੇਟਲਿਫਟ ਮਹਿਲਾ ਖਿਡਾਰੀ ਮੀਰਾਬਾਈ ਚਾਨੂ ਨੂੰ ਇਹ ਐਵਾਰਡ ਮਿਲਿਆ ਸੀ। ਪਿਛਲੇ ਸਾਲ ਆਪਣਾ ਨਾਂ ਖੇਲ ਰਤਨ ਲਈ ਨਾ ਆਉਣ ਤੋਂ ਬਾਅਦ ਪੂਨੀਆ ਨੇ ਨਰਾਜ਼ਗੀ ਜਤਾਈ ਸੀ ਤੇ ਉਸ ਸਮੇਂ ਦੇ ਖੇਲ ਮੰਤਰੀ ਰਾਜਵਰਧਨ ਸਿੰਘ ਰਾਠੌਰ ਨਾਲ ਮੁਲਾਕਾਤ ਕਰ ਕੇ ਨਿਰਾਸ਼ਾ ਪ੍ਰਗਟਾਈ ਸੀ। ਪਹਿਲਾ ਖੇਲ ਰਤਨ ਐਵਾਰਡ ਸ਼ਤਰੰਜ ਖਿਡਾਰੀ ਵਿਸ਼ਵਨਾਥ ਆਨੰਦ ਨੂੰ 1991-92 'ਚ ਮਿਲਿਆ ਸੀ।PunjabKesari

ਖੇਲ ਐਵਾਰਡ ਹਰ ਸਾਲ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦੇ ਜਨਮਦਿਨ 29 ਸਤੰਬਰ ਨੂੰ ਦਿੱਤੇ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਦੇਸ਼ ਦਾ ਸਭ ਤੋਂ ਵੱਡਾ ਖੇਲ ਐਵਾਰਡ ਹੈ। ਇਸ ਐਵਾਰਡ 'ਚ ਇਕ ਤਮਗਾ ਤੇ 7.5 ਲੱਖ ਰੁਪਏ ਦੀ ਰਾਸ਼ੀ ਖਿਡਾਰੀ ਨੂੰ ਦਿੱਤੀ ਜਾਂਦੀ ਹੈ।


Related News