ਗੋਲਡਨ ਗਰਲ ਹਿਮਾ ਦਾਸ ਦਾ ਕਮਾਲ, 2 ਹਫਤਿਆਂ 'ਚ ਜਿੱਤਿਆ ਤੀਜਾ ਸੋਨ ਤਮਗਾ
Sunday, Jul 14, 2019 - 04:37 PM (IST)

ਸਪੋਰਟਸ ਡੈਸਕ— ਭਾਰਤ ਦੀ ਟਾਪ ਮਹਿਲਾ ਐਂਥਲੀਟ ਹਿਮਾ ਦਾਸ ਨੇ ਦੋ ਹਫ਼ਤੇ ਦੇ ਅੰਦਰ ਤੀਜਾ ਸੋਨ ਤਮਗਾ ਜਿੱਤਿਆ ਹੈ। ਹਿਮਾ ਨੇ ਇੱਥੇ ਕਲਾਂਦੋ ਮੈਮੋਰੀਅਲ ਐਥਲੈਟਿਕਸ ਮੁਕਾਬਲੇ 'ਚ ਔਰਤਾਂ ਦੀ 200 ਮੀਟਰ ਦੇ ਮੁਕਾਬਲੇ ਦਾ ਸੋਨ ਤਮਗਾ ਆਪਣੇ ਨਾਂ ਕੀਤਾ। ਭਾਰਤੀ ਐਥਲੀਟ ਨੇ ਸ਼ਨੀਵਾਰ ਨੂੰ ਹੋਈ ਇਸ ਰੇਸ ਨੂੰ 23.43 ਸੈਕਿੰਡ 'ਚ ਪੂਰਾ ਕੀਤਾ ਤੇ ਪਹਿਲਾਂ ਸਥਾਨ 'ਤੇ ਰਹੀ।
ਹਿਮਾ ਨੇ ਦੋ ਜੁਲਾਈ ਨੂੰ ਸਾਲ ਦਾ ਆਪਣੀ ਪਹਿਲਾ ਮੁਕਾਬਲਾ 200 ਮੀਟਰ ਰੇਸ 'ਚ 23.65 ਸੈਕਿੰਡ ਦੇ ਸਮਾਂ ਕੱਢ ਸੋਨ ਜਿੱਤਿਆ ਸੀ। ਇਹ ਰੇਸ ਪੋਲੈਂਡ 'ਚ ਹੋਈ ਪੋਜਨਾਨ ਐਥਲੈਟਿਕਸ ਗਰਾਂਡ ਪ੍ਰਿਕਸ ਦੇ ਤਹਿਤ ਹੋਈ ਸੀ। ਇਸ ਤੋਂ ਬਾਅਦ ਵਿਸ਼ਵ ਜੂਨੀਅਰ ਚੈਂਪੀਅਨ ਤੇ 400 ਮੀਟਰ 'ਚ ਰਾਸ਼ਟਰੀ ਰਿਕਾਰਡਧਾਰਕ ਹਿਮਾ ਨੇ ਜੁਲਾਈ ਅੱਠ ਨੂੰ ਪੋਲੈਂਡ 'ਚ ਹੋਏ ਕੁੰਟਾਂ ਐਥਲੇਟਿਕਸ ਟੂਰਨਾਮੈਂਟ 'ਚ 200 ਮੀਟਰ ਦੀ ਰੇਸ 'ਚ 23.97 ਸੈਕਿੰਡ ਦੇ ਨਾਲ ਸੋਨਾ ਤਮਗਾ ਆਪਣੇ ਨਾਂ ਕੀਤਾ। ਇਸ ਤਰ੍ਹਾਂ 11 ਦਿਨ ਦੇ ਅੰਦਰ ਇਹ ਹਿਮਾ ਦਾ ਤੀਜਾ ਅੰਤਰਰਾਸ਼ਟਰੀ ਸੋਨ ਤਮਗਾ ਹੈ।
ਵਰਲਡ ਜੂਨੀਅਰ ਚੈਂਪੀਅਨ ਹਿਮਾ ਦਾ ਸਭ ਤੋਂ ਬਿਹਤਰੀਨ ਵਿਅਕਤੀਗਤ ਸਮਾਂ 23.10 ਸੈਕਿੰਡ ਹੈ, ਜੋ ਉਨ੍ਹਾਂ ਨੇ ਪਿਛਲੇ ਸਾਲ ਬਣਾਇਆ ਸੀ। ਦੱਸ ਦੇਈਏ ਕਿ ਹਿਮਾ ਪਿਛਲੇ ਕੁਝ ਮਹੀਨਿਆਂ ਤੋਂ ਪਿੱਠ ਦਰਦ ਤੋਂ ਪ੍ਰੇਸ਼ਾਨ ਰਹੀ ਸੀ ਤੇ ਇਸ ਦਰਦ ਬਾਵਜੂਦ ਉਨ੍ਹਾਂ ਨੇ ਫਿਰ ਤੋਂ ਦਮਦਾਰ ਵਾਪਸੀ ਕੀਤੀ ਤੇ ਆਪਣੇ ਦੇਸ਼ ਲਈ 3 ਸੋਨ ਤਮਗੇ ਜਿੱਤੇ।