ਅਸ਼ਵਿਨ ਦੀ ਚਿਤਾਵਨੀ, ਦੱਸਿਆ ਇਸ ਵਾਰ IPL ''ਚ ਕਿਸ ਬੱਲੇਬਾਜ਼ ਨੂੰ ਕਰਣਗੇ ਮਾਂਕਡਿੰਗ ਆਊਟ

12/31/2019 1:51:19 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੇ ਅਗਲੇ ਸੀਜ਼ਨ 2020 ਲਈ ਨਿਲਾਮੀ ਦਾ ਕੰਮ ਪੂਰਾ ਹੋ ਚੁੱਕਾ ਹੈ। ਜਿਸ ਦੇ ਚੱਲਦੇ ਸਾਰੀਆਂ ਫ੍ਰੈਂਚਾਇਜ਼ੀਆਂ ਨੇ ਆਪਣੀ-ਆਪਣੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਇਸ 'ਚ ਸਾਲ 2019  ਦੇ ਆਈ. ਪੀ. ਐੱਲ. ਸੀਜ਼ਨ 'ਚ ਮਾਂਕਡ ਨੂੰ ਜਨਮ ਦੇਣ ਵਾਲੇ ਆਰ. ਅਸ਼ਵਿਨ ਨੇ ਅਗਲੇ ਸਾਲ ਲਈ ਵੀ ਬੱਲੇਬਾਜ਼ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦੇ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਅਗਲੇ ਆਈ. ਪੀ. ਐੱਲ ਸੀਜ਼ਨ 'ਚ ਕ੍ਰੀਜ਼ ਤੋਂ ਬਾਹਰ ਜਾਣ ਵਾਲੇ ਕਿਸੇ ਵੀ ਬੱਲੇਬਾਜ਼ ਨੂੰ ਮਾਂਕਡ ਕਰ ਦੇਣਗੇ।PunjabKesari

ਟੀਮ ਇੰਡੀਆ ਦੇ ਸਟਾਰ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੇ #askash ਦੇ ਹੈਸ਼ਟੈਗ ਦੇ ਨਾਲ ਟਵਿਟਰ 'ਤੇ ਸਵਾਲ-ਜਵਾਬ ਦੇ ਇਕ ਸੈਸ਼ਨ ਦੇ ਦੌਰਾਨ ਜਦ ਇਕ ਫੈਨ ਨੇ ਅਸ਼ਵਿਨ ਤੋਂ ਪੁੱਛਿਆ,  ਉਹ ਪ੍ਰਮੁੱਖ ਬੱਲੇਬਾਜ਼ ਕੌਣ ਹੈ, ਜਿਸ ਨੂੰ ਤੁਸੀਂ ਇਸ ਆਈ. ਪੀ. ਐੱਲ 'ਚ ਮਾਂਕਡ ਕਰੋਗੇ? ਤਦ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਸ਼ਵਿਨ ਨੇ ਕਿਹਾ, ਕੋਈ ਵੀ ਜੋ ਕ੍ਰੀਜ਼ ਦੇ ਬਾਹਰ ਜਾਵੇਗਾ, ਉਹ ਮਾਂਕਡਿੰਗ ਆਊਟ ਹੋਵੇਗਾ। ਦੱਸ ਦਈਏ ਕਿ ਕਿੰਗਜ਼ ਇਲੈਵਨ ਪੰਜਾਬ ਵਲੋਂ ਖੇਡਦੇ ਹੋਏ ਅਸ਼ਵਿਨ ਨੇ 25 ਮਾਰਚ 2019 ਨੂੰ ਰਾਜਸਥਾਨ ਰਾਇਲਸ ਦੇ ਜੋਸ ਬਟਲਰ ਨੂੰ ਇੰਝ ਹੀ ਆਊਟ ਕੀਤਾ ਸੀ। ਹਾਲਾਂਕਿ ਇਸ ਤਰ੍ਹਾਂ ਬਟਲਰ ਨੂੰ ਆਊਟ ਕਰਨ 'ਤੇ ਅਸ਼ਵਿਨ ਦੀ ਰੱਜ ਕੇ ਅਲੋਚਨਾ ਹੋਈ ਸ। ਰਨ-ਅਪ ਤੋਂ ਬਾਅਦ ਅਤੇ ਬਾਲ ਸੁੱਟਣ ਤੋਂ ਪਹਿਲਾਂ ਨਾਨ ਸਟ੍ਰਾਈਕ ਐਂਡ ਦੀ ਕ੍ਰੀਜ਼ ਛੱਡਣ 'ਤੇ ਬੱਲੇਬਾਜ਼ ਨੂੰ ਰਨ-ਆਊਟ ਕਰਨਾ ਮਾਂਕਡਿੰਗ ਕਹਾਉਂਦਾ ਹੈ। 

ਹਾਲਾਂਕਿ ਅਸ਼ਵਿਨ ਨੇ ਇਸ ਮਾਮਲੇ 'ਤੇ ਮੁਆਫੀ ਮੰਗਣ 'ਤੇ ਇਨਕਾਰ ਕਰ ਦਿੱਤਾ ਸੀ। ਅਸ਼ਵਿਨ ਦੀ ਕਪਤਾਨੀ 'ਚ ਕਿੰਗਜ਼ ਇਲੈਵਨ ਪੰਜਾਬ ਨੇ ਪਿਛਲੇ ਦੋਵਾਂ ਆਈ. ਪੀ. ਐੱਲ. ਸੀਜ਼ਨ 'ਚ ਪਹਿਲੇ ਹਾਫ' ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਟੀਮ ਦੂਜੇ ਹਾਫ 'ਚ ਆਪਣੀ ਲੈਅ ਗੁਆ ਬੈਠੀ ਸੀ। ਪੰਜਾਬ ਦੀ ਟੀਮ 2019 'ਚ 6ਵੇਂ ਅਤੇ 2018 'ਚ 7ਵੇਂ ਸਥਾਨ 'ਤੇ ਰਹੀ ਸੀ।PunjabKesari
ਆਈ. ਪੀ. ਐੱਲ. 2020 ਨਿਲਾਮੀ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੇ ਕਿੰਗਜ਼ ਇਲੈਵਨ ਪੰਜਾਬ ਵਲੋਂ ਅਸ਼ਵਿਨ ਦੀ ਟ੍ਰੇਡਿੰਗ ਕੀਤੀ ਸੀ। ਹੁਣ ਇਸ ਸੀਜ਼ਨ 'ਚ ਉਹ ਅਜਿੰਕਿਯ ਰਹਾਨੇ, ਸ਼ਿਮਰੋਨ ਹਿੱਟਮਾਇਰ , ਮਾਰਕਸ ਸਟੋਇਨਿਸ , ਐਲੇਕਸ ਕੈਰੀ, ਜੇਸਨ ਰਾਏ ਅਤੇ ਕ੍ਰਿਸ ਵੋਕਸ ਜਿਹੇ ਸਟਾਰ ਖਿਡਾਰੀਆਂ ਨਾਲ ਸਜੀ ਦਿੱਲੀ ਕੈਪੀਟਲਸ ਲਈ ਖੇਡਦੇ ਨਜ਼ਰ ਆਉਣਗੇ।

 


Related News