ਕਰਤਾਰਪੁਰ ਕੋਰੀਡੋਰ ਖੁਲ੍ਹੱਣ ਦੇ ਬਾਅਦ ਪਾਕਿ ਜਾਣਗੇ ਭਾਰਤੀ ਖਿਡਾਰੀ : ਰਾਣਾ ਗੁਰਮੀਤ ਸਿੰਘ

08/28/2019 2:45:03 PM

ਜਲੰਧਰ : ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਭਾਰਤ ਸਰਕਾਰ ਕਰਤਾਰਪੁਰ ਕੋਰੀਡੋਰ  ਖੁਲ੍ਹੱਣ ਦੇ ਬਾਅਦ ਭਾਰਤੀ ਖਿਡਾਰੀ ਪਾਕਿਸਤਾਨ ਖੇਡਣ ਲਈ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਭਾਰਤੀ ਕੇਂਦਰ ਸਰਕਾਰ ਵੀ ਪਾਕਿ ਖਿਡਾਰੀਆਂ ਨੂੰ ਭਾਰਤ ਵਿਚ ਖੇਡਣ ਲਈ ਵੀਜ਼ਾ ਦੇਵੇਗੀ। ਰਾਣਾ ਸੋਢੀ ਨੇ ਕਿਹਾ ਕਿ ਖੇਡ ਵਿਭਾਗ ਦੀ ਮੰਗ ਨੂੰ ਕੇਂਦਰੀ ਗ੍ਰਹਿ ਵਿਭਾਗ ਨੇ ਮੰਜ਼ੂਰ ਕੀਤਾ ਹੈ। ਅਸੀਂ ਪਾਕਿਸਤਾਨ ਦੇ ਕਬੱਡੀ ਅਤੇ ਵਾਲੀਬਾਲ ਦੇ ਖਿਡਾਰੀਆਂ ਨੂੰ ਸੱਦਾ ਦੇਵਾਂਗੇ। ਫਿਰੋਜ਼ਪੁਰ, ਕਰਤਾਰਪੁਰ, ਅਮਿ੍ਰਤਸਰ ਅਤੇ ਲੁਧਿਆਣੇ ਵਿਚ ਅਸੀਂ ਖੇਡਾਂ ਦਾ ਆਯੋਜਨ ਕਰਾਂਗੇ। ਉਨ੍ਹਾਂ ਕਿਹਾ ਕਿ ਪਾਕਿ ਅਤੇ ਭਾਰਤੀ ਖਿਡਾਰੀਆਂ ਨੂੰ ਵੀਜ਼ੇ ਸਬੰਧੀ ਕੋਈ ਸਮੱਸਿਆ ਨਹੀਂ ਆਵੇਗੀ। ਭਾਰਤ ਸਰਕਾਰ ਨੇ ਸਾਰੀਆਂ ਮੰਜ਼ੂਰੀਆਂ ਦੇ ਦਿੱਤੀਆਂ ਹਨ।


Related News