ਭਾਰਤੀ ਮੂਲ ਦੇ ਖਿਡਾਰੀ ਬਸਵਰੈੱਡੀ ਨੇ ਫ੍ਰੈਂਚ ਓਪਨ ’ਚ ਟੇਲਰ ਫ੍ਰਿਟਜ਼ ਨੂੰ ਹਰਾਇਆ

Tuesday, May 26, 2026 - 01:47 PM (IST)

ਭਾਰਤੀ ਮੂਲ ਦੇ ਖਿਡਾਰੀ ਬਸਵਰੈੱਡੀ ਨੇ ਫ੍ਰੈਂਚ ਓਪਨ ’ਚ ਟੇਲਰ ਫ੍ਰਿਟਜ਼ ਨੂੰ ਹਰਾਇਆ

ਪੈਰਿਸ : ਭਾਰਤੀ ਮੂਲ ਦੇ ਟੈਨਿਸ ਖਿਡਾਰੀ ਨਿਸ਼ੇਸ਼ ਬਸਵਰੈੱਡੀ ਨੇ ਫ੍ਰੈਂਚ ਓਪਨ ’ਚ ਪਹਿਲਾ ਵੱਡਾ ਉਲਟਫੇਰ ਕਰਦਿਆਂ ਪਹਿਲੇ ਦੌਰ ’ਚ 7ਵਾਂ ਦਰਜਾ ਪ੍ਰਾਪਤ ਅਮਰੀਕਾ ਦੇ ਖਿਡਾਰੀ ਟੇਲਰ ਫ੍ਰਿਟਜ਼ ਨੂੰ ਹਰਾਇਆ। ਵਾਈਲਡਕਾਰਡ ਰਾਹੀਂ ਪ੍ਰਵੇਸ਼ ਪਾਉਣ ਵਾਲੇ ਅਤੇ ਹੁਣ ਅਮਰੀਕੀ ਨਾਗਰਿਕ ਬਣ ਚੁੱਕੇ ਬਸਵਰੈੱਡੀ ਨੇ ਐਤਵਾਰ ਨੂੰ ਖੇਡੇ ਗਏ 2 ਘੰਟੇ 45 ਮਿੰਟ ਦੇ ਸਖਤ ਮੁਕਾਬਲੇ ’ਚ ਵਿਸ਼ਵ ਨੰਬਰ 9 ਫ੍ਰਿਟਜ਼ ਨੂੰ 7-6(5), 7-6(5), 6-7(9), 6-1 ਨਾਲ ਹਰਾ ਕੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ।

21 ਸਾਲਾ ਬਸਵਰੈੱਡੀ ਦੇ ਮਾਤਾ-ਪਿਤਾ 1999 ’ਚ ਆਂਧਰਾ ਪ੍ਰਦੇਸ਼ ਦੇ ਨੇਲੋਰ ਤੋਂ ਅਮਰੀਕਾ ਚਲੇ ਗਏ ਸਨ। ਉਹ ਸਾਲ 2000 ਤੋਂ ਬਾਅਦ ਇਸ ਗ੍ਰੈਂਡ ਸਲੈਮ ’ਚ ਚੋਟੀ 10 ਰੈਂਕਿੰਗ ਵਾਲੇ ਖਿਡਾਰੀ ਨੂੰ ਹਰਾਉਣ ਵਾਲਾ ਅਮਰੀਕਾ ਦਾ ਪਹਿਲਾ ਪੁਰਸ਼ ਖਿਡਾਰੀ ਬਣ ਗਿਆ ਹੈ। ਉਸ ਨੇ ਇਸ ਮੁਕਾਬਲੇ ’ਚ ਸ਼ੁਰੂਆਤ ਤੋਂ ਹੀ ਹਮਲਾਵਰਤਾ ਵਾਲਾ ਰੁਖ ਅਪਣਾਉਂਦੇ ਹੋਏ ਡ੍ਰੌਪ ਸ਼ਾਟਸ ਤੇ ਬੈਕਹੈਂਡ ਦਾ ਭਰਪੂਰ ਇਸਤੇਮਾਲ ਕੀਤਾ ਅਤੇ ਆਪਣੇ ਕਰੀਅਰ ’ਚ ਚੋਟੀ 10 ਰੈਂਕਿੰਗ ’ਚ ਸ਼ਾਮਿਲ ਖਿਡਾਰੀ ’ਤੇ ਪਹਿਲੀ ਜਿੱਤ ਦਰਜ ਕੀਤੀ।


author

Tarsem Singh

Content Editor

Related News