ਸੇਰੇਨਾ ਨੂੰ ਡੋਪਿੰਗ ਰੋਕੂ ਪ੍ਰਣਾਲੀ ਤੋਂ ਨਫਰਤ ਹੈ

Tuesday, Jun 30, 2026 - 10:23 AM (IST)

ਸੇਰੇਨਾ ਨੂੰ ਡੋਪਿੰਗ ਰੋਕੂ ਪ੍ਰਣਾਲੀ ਤੋਂ ਨਫਰਤ ਹੈ

ਸਪੋਰਟਸ ਡੈਸਕ ਸੇਰੇਨਾ ਵਿਲੀਅਮਜ਼ ਨੇ ਵਿੰਬਲਡਨ ’ਚ ਵਾਪਸੀ ਤੋਂ ਪਹਿਲਾਂ ਟੈਨਿਸ ਦੀ ਡੋਪਿੰਗ ਰੋਕੂ ਪ੍ਰਣਾਲੀ ’ਤੇ ਨਿਸ਼ਾਨਾ ਵਿੰਨਦੇ ਹੋਏ ਇਸ ਨੂੰ ‘ਗੈਰ ਪੇਸ਼ੇਵਰ’ ਅਤੇ ‘ਗੈਰ-ਵਾਜਬ’ ਕਰਾਰ ਦਿੰਦੇ ਹੋਏ ਕਿਹਾ ਕਿ ਉਸ ਨੂੰ ਇਸ ਤੋਂ ਨਫਰਤ ਹੈ। 7 ਵਾਰ ਦੀ ਵਿੰਬਲਡਨ ਚੈਂਪੀਅਨ ਅਤੇ 2 ਬੱਚਿਆਂ ਦੀ ਮਾਂ 44 ਸਾਲਾ ਸੇਰੇਨਾ ਨੇ ਕਿਹਾ, ‘‘ਇਹ ਬਹੁਤ ਥਕਾ ਦੇਣ ਵਾਲੀ ਪ੍ਰਕਿਰਿਆ ਹੈ। ਉਸ ਨੇ ਹੁਣ ਨਿਯਮ ਬਦਲ ਦਿੱਤੇ ਹਨ। ਮੈਨੂੰ ਕੁਝ ਨਿਯਮਾਂ ਦੀ ਜਾਣਕਾਰੀ ਨਹੀਂ ਸੀ। ਜੇਕਰ ਤੁਸੀਂ ਨਿਰਧਾਰਿਤ ਸਮੇਂ ਦੇ ਅੰਦਰ ਨਮੂਨਾ ਨਹੀਂ ਦਿੰਦੇ ਹੋ ਤਾਂ ਵੀ ਉਸ ਨੂੰ ਗੈਰ-ਹਾਜ਼ਰ ਹੀ ਮੰਨਿਆ ਜਾਵੇਗਾ। ਮੈਨੂੰ ਲੱਗਦਾ ਹੈ, ਸ਼ਾਇਦ ਮੈਂ ਆਪਣੇ ਬੱਚਿਆਂ ਨੂੰ ਲੈਣ ਨਹੀਂ ਜਾ ਸਕਾਂਗੀ।’’

ਉਸ ਨੇ ਕਿਹਾ, ‘‘ਇਹ ਗੈਰ-ਪੇਸ਼ੇਵਰ ਹੈ। ਮੈਨੂੰ ਇਸ ਤੋਂ ਨਫਰਤ ਹੈ। ਇਹ ਜ਼ਰੂਰੀ ਹੈ ਪਰ ਮੈਨੂੰ ਲੱਗਦਾ ਹੈ ਕਿ ਜੇਕਰ ਮੈਂ ਨਿਰਧਾਰਿਤ ਸਮੇਂ ਤੋਂ ਬਾਹਰ ਕਿਤੇ ਜਾਣਾ ਚਾਹੁੰਦੀ ਹਾਂ ਤਾਂ ਮੈਨੂੰ ਬਿਨਾਂ ਕਿਸੇ ਕਾਰਨ ਦੇ ਜਾਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਅਤੇ ਇਸ ਨੂੰ ਗੈਰ-ਹਾਜ਼ਰ ਨਹੀਂ ਮੰਨਿਆ ਜਾਣਾ ਚਾਹੀਦਾ।’’

ਸੇਰੇਨਾ ਵਿੰਬਲਡਨ ਦੀ ਮਹਿਲਾ ਸਿੰਗਲਜ਼ ’ਚ ਆਪਣਾ ਪਹਿਲਾ ਮੈਚ ਮੰਗਲਵਾਰ ਨੂੰ ਮਾਇਆ ਜਾਇੰਟ ਵਿਰੁੱਧ ਖੇਡੇਗੀ। ਉਸ ਨੇ ਇਸ ਮਹੀਨੇ ਕਵੀਨਜ਼ ਕਲੱਬ ਟੂਰਨਾਮੈਂਟ ’ਚ ਡਬਲਜ਼ ਮੈਚ ਖੇਡ ਕੇ ਖੇਡ ’ਚ ਵਾਪਸੀ ਕੀਤੀ ਸੀ।


author

Tarsem Singh

Content Editor

Related News