ਭਾਰਤੀ ਪੁਰਸ਼ ਟੀਮ ਨੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ’ਚ ਜਿੱਤਿਆ ਸੋਨ ਤਮਗਾ
Saturday, Mar 27, 2021 - 12:26 AM (IST)
ਨਵੀਂ ਦਿੱਲੀ– ਭਾਰਤ ਦੇ ਸਵਪਨਿਲ ਕੁਸਾਲੇ, ਚੈਨ ਸਿੰਘ ਤੇ ਨੀਰਜ ਕੁਮਾਰ ਨੇ ਆਈ. ਐੱਸ. ਐੱਸ. ਐੱਫ. (ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ) ਵਿਸ਼ਵ ਕੱਪ ਦੀ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਵਿਚ ਪੁਰਸ਼ ਟੀਮ ਨੇ ਫਾਈਨਲ ਵਿਚ ਅਮਰੀਕਾ ਨੂੰ 47-25 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਭਾਰਤੀ ਤਿਕੜੀ ਨੇ ਅਮਰੀਕਾ ਦੇ ਨਿਕੋਲਸ ਮੋਵਰਰ, ਤਿਮੋਥੀ ਸ਼ੈਰੀ ਤੇ ਪੈਟ੍ਰਿਕ ਸੁੰਦਰਮਨ ਨੂੰ ਇੱਥੇ ਡਾ. ਕਰਣੀ ਸਿੰਘ ਨਿਸ਼ਾਨੇਬਾਜ਼ੀ ਕੰਪਲੈਕਸ ਵਿਚ ਸ਼ੁੱਕਰਵਾਰ ਨੂੰ ਆਸਾਨੀ ਨਾਲ ਹਰਾ ਕੇ ਇਸ ਟੂਰਨਾਮੈਂਟ ਦਾ 12ਵਾਂ ਸੋਨ ਤਮਗਾ ਜਿੱਤਿਆ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
ਭਾਰਤੀ ਨਿਸ਼ਾਨੇਬਾਜ਼ਾਂ ਨੇ ਪਹਿਲੀ ਸੀਰੀਜ਼ ਵਿਚ 10.1, 10.5 ਤੇ 9.5 ਦਾ ਸਕੋਰ ਕੀਤਾ ਜਦਕਿ ਅਮਰੀਕਾ ਦੇ ਖਿਡਾਰੀਆਂ ਨੇ 9.9,9.8 ਤੇ 9.5 ਅੰਕ ਹਾਸਲ ਕੀਤੇ। ਅਮਰੀਕੀ ਨਿਸ਼ਾਨੇਬਾਜ਼ਾਂ ਨੇ ਇਸ ਤੋਂ ਬਾਅਦ ਅਗਲੀਆਂ ਤਿੰਨ ਸੀਰੀਜ਼ ਵਿਚ ਆਪਣੀ ਖੇਡ ਦੇ ਪੱਧਰ ਨੂੰ ਉੱਚਾ ਕੀਤਾ ਪਰ ਉਹ ਕਦੇ ਭਾਰਤੀ ਟੀਮ ਦੀ ਬਰਬਾਰੀ ਨਹੀਂ ਕਰ ਸਕੇ।
ਇਹ ਖ਼ਬਰ ਪੜ੍ਹੋ- ਭਾਰਤ ਨੇ ਇੰਗਲੈਂਡ ਵਿਰੁੱਧ ਕੀਤਾ ਇਕ ਵਾਰ ਫਿਰ 300 ਦਾ ਸਕੋਰ ਪਾਰ, ਬਣਾਇਆ ਇਹ ਰਿਕਾਰਡ
ਭਾਰਤੀ ਟੀਮ ਨੂੰ ਫਾਈਨਲ ਵਿਚ ਵੀਰਵਾਰ ਨੂੰ ਹੰਗਰੀ ਦਾ ਸਾਹਮਣਾ ਕਰਨਾ ਸੀ ਪਰ ਆਪਣੇ ਸਟਾਰ ਨਿਸ਼ਾਨੇਬਾਜ਼ ਪੀਟਰ ਸਿਡੀ ਨਾਲ ਜੁੜ ਵਿਵਾਦ ਦੇ ਕਾਰਣ ਹੰਗਰੀ ਦੇ ਹਟ ਜਾਣ ਨਾਲ ਉਸ ਨੂੰ ਕੁਆਲੀਫਿਕੇਸ਼ਨ ਵਿਚ ਤੀਜੇ ਸਥਾਨ ’ਤੇ ਕਾਬਜ਼ ਅਮਰੀਕਾ ਵਿਰੁੱਧ ਖੇਡਣਾ ਪਿਆ। ਬੁੱਧਵਾਰ ਨੂੰ ਕੁਆਲੀਫਿਕੇਸ਼ਨ ਵਿਚ 875 ਅੰਕਾਂ ਨਾਲ ਭਾਰਤੀ ਟੀਮ ਪਹਿਲੇ ਸਥਾਨ ’ਤੇ ਸੀ ਜਦਕਿ ਇਸਤਵਾਨ ਪੇਨੀ, ਜਾਵਾਨ ਪੇਲਕਰ ਤੇ ਸਿਡੀ ਦੀ ਹੰਗਰੀ ਦੀ ਟੀਮ ਦੂਜੇ ਸਥਾਨ ’ਤੇ ਸੀ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।