ਭਾਰਤੀ ਪੁਰਸ਼ ਸਕੀਟ ਟੀਮ ਨੂੰ ਸੋਨਾ, ਬੀਬੀਆਂ ਦੀ ਟੀਮ ਨੂੰ ਚਾਂਦੀ
Monday, Mar 22, 2021 - 11:54 PM (IST)
ਨਵੀਂ ਦਿੱਲੀ– ਭਾਰਤ ਨੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਸੋਮਵਾਰ ਨੂੰ ਪ੍ਰਤੀਯੋਗਿਤਾ ਦੇ ਚੌਥੇ ਦਿਨ ਪੁਰਸ਼ਾਂ ਦੀ ਸਕੀਟ ਟੀਮ ਪ੍ਰਤੀਯੋਗਿਤਾ ਵਿਚ ਸੋਨਾ ਤੇ ਮਹਿਲਾ ਵਰਗ ਵਿਚ ਚਾਂਦੀ ਤਮਗਾ ਜਿੱਤਿਆ। ਗੁਰਜੋਤ ਖਾਂਗੁਰਾ, ਮੌਰਾਜ ਅਹਿਮਦ ਖਾਨ ਤੇ ਅੰਗਦ ਵੀਰ ਸਿੰਘ ਬਾਜਵਾ ਦੀ ਭਾਰਤੀ ਟੀਮ ਨੇ ਕਤਰ ਦੇ ਨਾਸਿਰ ਅਲ ਅਤਿਆ, ਅਲੀ ਅਹਿਮਦ ਏ ਓ ਅਲ ਇਸ਼ਾਕ ਤੇ ਰਾਸ਼ਿਦ ਹਮਾਦ ਨੂੰ 6-2 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਲੀਸਟਰ ਨੇ ਮਾਨਚੈਸਟਰ ਯੂਨਾਈਟ ਨੂੰ ਕੀਤਾ ਬਾਹਰ, ਚੇਲਸੀ ਵੀ ਸੈਮੀਫਾਈਨਲ 'ਚ
ਮਹਿਲਾ ਫਾਈਨਲ ਵਿਚ ਭਾਰਤ ਦੀ ਪਰਿਨਾਜ ਧਾਲੀਵਾਲ, ਕਾਰਤਕੀ ਸਿੰਘ ਸ਼ਕਤਾਵਤ ਤੇ ਗਨੀਮਤ ਸੇਖੋਂ ਨੇ ਚਾਂਦੀ ਤਮਗਾ ਜਿੱਤਿਆ, ਜਿਹੜਾ ਫਾਈਨਲ ਵਿਚ ਕਜ਼ਾਕਿਸਤਾਨ ਦੀ ਰਿਨਾਤਾ ਨਾਸਿਰੋਵਾ, ਓਲਗਾ ਪਨਾਰਿਨਾ ਤੇ ਜੋਯਾ ਕ੍ਰਾਚੇਂਕੋ ਤੋਂ 4-6 ਨਾਲ ਹਾਰ ਗਈ। ਕੁਆਲੀਫਿਕੇਸ਼ਨ ਵਿਚ ਭਾਰਤੀ ਟੀਮ ਦੇ 341 ਤੇ ਕਜ਼ਾਕਿਸਤਾਨ ਦੇ 327 ਅੰਕ ਸਨ। ਭਾਰਤੀ ਟੀਮ ਕੁਆਲੀਫਿਕੇਸ਼ਨ ਵਿਚ 503 ਅੰਕ ਲੈ ਕੇ ਕਤਰ ਤੋਂ ਚਾਰ ਅੰਕ ਪਿੱਛੇ ਰਹੀ ਸੀ।
ਇਹ ਖ਼ਬਰ ਪੜ੍ਹੋ- ਹੋਲਡਰ ਦੀਆਂ 5 ਵਿਕਟਾਂ, ਵੈਸਟਇੰਡੀਜ਼ ਨੇ ਸ਼੍ਰੀਲੰਕਾ ਨੂੰ 169 ਦੌੜਾਂ ’ਤੇ ਕੀਤਾ ਢੇਰ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।