ਭਾਰਤੀ ਪੁਰਸ਼ ਟੀਮ ਦੀਆਂ ਨਜ਼ਰਾਂ ਆਸਟ੍ਰੇਲੀਆ ਵਿਰੁੱਧ ਵਾਪਸੀ ’ਤੇ
Saturday, Jun 14, 2025 - 11:00 AM (IST)

ਐਂਟਵਰਪ– ਲਗਾਤਾਰ ਚਾਰ ਮੈਚਾਂ ਵਿਚ ਹਾਰ ਤੋਂ ਨਿਰਾਸ਼ ਭਾਰਤੀ ਪੁਰਸ਼ ਹਾਕੀ ਟੀਮ ਨੂੰ ਜੇਕਰ ਖਿਤਾਬ ਦੀਆਂ ਆਪਣੀਆਂ ਉਮੀਦਾਂ ਨੂੰ ਬਣਾਈ ਰੱਖਣਾ ਹੈ ਤਾਂ ਉਸ ਨੂੰ ਆਸਟ੍ਰੇਲੀਆ ਦੀ ਮਜ਼ਬੂਤ ਟੀਮ ਵਿਰੁੱਧ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਪੁਰਸ਼ ਐੱਫ. ਆਈ. ਐੱਚ. ਪ੍ਰੋ ਲੀਗ ਮੈਚ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ। ਟੂਰਨਾਮੈਂਟ ਦਾ ਯੂਰਪੀਅਨ ਪੜਾਅ ਭਾਰਤੀ ਪੁਰਸ਼ ਹਾਕੀ ਟੀਮ ਲਈ ਨਿਰਾਸ਼ਾਜਨਕ ਰਿਹਾ ਹੈ। ਉਸ ਨੂੰ ਐਮਸਟੇਲਵਿਨ ਵਿਚ ਓਲੰਪਿਕ ਚੈਂਪੀਅਨ ਨੀਦਰਲੈਂਡ ਹੱਥੋਂ 1-2 ਤੇ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਅਰਜਨਟੀਨਾ ਵਿਰੁੱਧ ਵੀ ਟੀਮ ਦੋਵੇਂ ਮੈਚ ਹਾਰ ਗਈ। ਭਾਰਤ ਅਜੇ 12 ਮੈਚਾਂ ਵਿਚੋਂ 15 ਅੰਕ ਲੈ ਕੇ 5ਵੇਂ ਸਥਾਨ ’ਤੇ ਹੈ ਤੇ ਉਸ ਨੂੰ ਮਹੱਤਵਪੂਰਨ ਅੰਕ ਹਾਸਲ ਕਰਨ ਤੇ ਟਾਪ-3 ਵਿਚ ਜਗ੍ਹਾ ਬਣਾਉਣ ਦੀ ਦੌੜ ਵਿਚ ਬਣੇ ਰਹਿਣ ਲਈ ਆਸਟ੍ਰੇਲੀਆ ਵਿਰੁੱਧ ਮਜ਼ਬੂਤੀ ਨਾਲ ਵਾਪਸੀ ਕਰਨੀ ਪਵੇਗੀ।