ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਜਰਮਨੀ ਦੀ ਰਾਸ਼ਟਰੀ ਟੀਮ ਨਾਲ ਕਰੇਗੀ ਅਭਿਆਸ
Wednesday, Jan 01, 2020 - 01:06 AM (IST)

ਚੇਨਈ— ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਜਨਵਰੀ 'ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਜਰਮਨੀ ਦੀ ਰਾਸ਼ਟਰੀ ਟੀਮ ਦੇ ਨਾਲ ਅਭਿਆਸ ਕਰੇਗੀ। ਭਾਰਤੀ ਪੁਰਸ਼ ਟੀਮ 'ਚ ਸ਼ਾਮਲ ਜੀ ਸਾਥਿਆਨ (ਵਿਸ਼ਵ ਰੈਂਕਿੰਗ 30) ਤੇ ਸ਼ਰਤ ਕਮਲ (ਵਿਸ਼ਵ ਰੈਂਕਿੰਗ 34) ਦੇ ਕੋਲ ਟੀਮ ਦੇ ਤੌਰ 'ਤੇ ਪਹਿਲੀ ਬਾਰ ਓਲੰਪਿਕ 'ਚ ਜਗ੍ਹਾ ਬਣਾਉਣ ਦਾ ਮੌਕਾ ਹੋਵੇਗਾ। ਭਾਰਤੀ ਟੀਮ ਦੀ ਮੌਜੂਦਾ ਰੈਂਕਿੰਗ ਅੱਠ ਹੈ ਤੇ ਓਲੰਪਿਕ 'ਚ ਕੁਆਲੀਫਾਈ ਕਰਨ ਦੇ ਲਈ ਉਸ ਨੂੰ ਸਿਰਫ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਣ ਦੀ ਜ਼ਰੂਰਤ ਹੈ।