ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਕੀਤੀ ਹਾਸਲ
Monday, Nov 04, 2019 - 08:56 PM (IST)

ਨਵੀਂ ਦਿੱਲੀ— ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਆਈ. ਟੀ. ਟੀ. ਐੱਫ. ਰੈਂਕਿੰਗ 'ਚ ਸੋਮਵਾਰ ਨੂੰ 9ਵੇਂ ਸਥਾਨ 'ਤੇ ਪਹੁੰਚ ਗਈ, ਜੋ ਉਸਦੀ ਹੁਣ ਤਕ ਦੀ ਸਰਵਸ੍ਰੇਸ਼ਠ ਰੈਂਕਿੰਗ ਹੈ। ਭਾਰਤੀ ਟੀਮ 'ਚ ਵਿਸ਼ਵ ਦੇ 30ਵੇਂ ਨੰਬਰ ਦੇ ਜੀ ਸਾਧਿਆਨ ਤੇ ਵਿਸ਼ਵ 'ਚ 36ਵੇਂ ਨੰਬਰ ਦੇ ਸ਼ਰਤ ਕਮਲ ਸ਼ਾਮਿਲ ਹਨ। ਉਹ 272 ਅੰਕਾਂ ਦੇ ਨਾਲ ਆਸਟਰੀਆ ਦੇ ਨਾਲ ਸਾਂਝੇ ਤੌਰ 'ਤੇ 10ਵੇਂ ਸਥਾਨ 'ਤੇ ਹਨ ਪਰ ਉਸ ਨੂੰ 9ਵੀਂ ਰੈਂਕਿੰਗ ਦਿੱਤੀ ਗਈ ਹੈ। ਭਾਰਤੀਆਂ 'ਚ ਸਾਧਿਆਨ ਤੇ ਸ਼ਰਤ ਹੀ ਚੋਟੀ 100 'ਚ ਸ਼ਾਮਿਲ ਹਨ। ਭਾਰਤ ਦੇ ਨੰਬਰ ਤਿੰਨ ਹਰਮੀਤ ਦੇਸਾਈ ਰੈਂਕਿੰਗ 'ਚ 104ਵੇਂ ਸਥਾਨ 'ਤੇ ਹੈ। ਚੀਨ ਟੀਮ ਰੈਂਕਿੰਗ 'ਚ ਚੋਟੀ 'ਤੇ ਹੈ। ਉਸ ਤੋਂ ਬਾਅਦ ਜਾਪਾਨ ਤੇ ਜਰਮਨੀ ਦਾ ਨੰਬਰ ਆਉਂਦਾ ਹੈ।