ਟੋਕੀਓ ਓਲੰਪਿਕ ਦੀਆਂ 5 ਖੇਡਾਂ ’ਚ ਭਾਰਤੀ ਧੀਆਂ ਤੋਂ ਹੋਵੇਗੀ ਤਮਗੇ ਦੀ ਵੱਡੀ ਉਮੀਦ

07/07/2021 7:25:40 PM

ਸਪੋਰਟਸ ਡੈਸਕ : ਟੋਕੀਓ ਓਲੰਪਿਕਸ ਲਈ ਲਗਾਤਾਰ ਦੂਸਰੀ ਵਾਰ ਰਿਕਾਰਡ 54 ਭਾਰਤੀ ਧੀਆਂ ਨੇ ਕੁਆਲੀਫਾਈ ਕੀਤਾ ਹੈ। ਭਾਰਤ ਵੱਲੋਂ ਇਨ੍ਹਾਂ ਖੇਡਾਂ ’ਚ ਰਿਕਾਰਡ 118 ਮੈਂਬਰੀ ਦਲ ਹਿੱਸਾ ਲਵੇਗਾ, ਜੋ ਰੀਓ ਓਲੰਪਿਕ ਤੋਂ ਇਕ ਜ਼ਿਆਦਾ ਹੈ। ਇਹੀ ਨਹੀਂ, ਪਹਿਲੀ ਵਾਰ ਭਾਰਤੀ ਖਿਡਾਰੀ 18 ਖੇਡਾਂ ’ਚ ਚੁਣੌਤੀ ਪੇਸ਼ ਕਰਨਗੇ। ਇਨ੍ਹਾਂ ’ਚੋਂ ਪੰਜ ’ਚ ਸਾਰਾ ਭਾਰ ਸਿਰਫ ਧੀਆਂ ਦੇ ਮੋਢਿਆਂ ’ਤੇ ਹੋਵੇਗਾ। ਇਨ੍ਹਾਂ ’ਚੋਂ ਟੈਨਿਸ ਵਿਚ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ, ਤਲਵਾਰਬਾਜ਼ੀ ’ਚ ਭਵਾਨੀ ਦੇਵੀ, ਜੂਡੋ ’ਚ ਸੁਸ਼ੀਲਾ ਦੇਵੀ, ਜਿਮਨਾਸਟਿਕ ’ਚ ਪਰਿਣੀਤੀ ਨਾਹਿਕ ਤੇ ਵੇਟਲਿਫਟਿੰਗ ਵਿਚ ਮੀਰਾਬਾਈ ਚਾਨੂ ਸ਼ਾਮਲ ਹਨ । ਇਨ੍ਹਾਂ ਖੇਡਾਂ ਵਿਚ ਹਰਿਆਣਾ ਦੀਆਂ ਸਭ ਤੋਂ ਜ਼ਿਆਦਾ 18 ਖਿਡਾਰਨਾਂ ਹਿੱਸਾ ਲੈਣਗੀਆਂ।

 ਇਹ ਵੀ ਪੜ੍ਹੋ : ਪਾਕਿਸਤਾਨ ਦੀ ਰਾਸ਼ਟਰੀ ਟੀਮ ਲਈ ਖੇਡਣਾ ਹੋਇਆ ਬਹੁਤ ਆਸਾਨ : ਅਫ਼ਰੀਦੀ

ਵੇਟਲਿਫਟਿੰਗ ’ਚ ਮੀਰਾਬਾਈ ਚਾਨੂ (49 ਕਿਲੋਗ੍ਰਾਮ) ਤੋਂ ਤਮਗੇ ਦੀ ਉਮੀਦ ਹੈ। ਦੇਸ਼ ਨੂੰ ਇਸ ਖੇਡ ’ਚ 21 ਸਾਲਾਂ ਤੋਂ ਕੋਈ ਤਮਗਾ ਨਹੀਂ ਮਿਲਿਆ। ਇਸ ਖੇਡ ’ਚ ਇਕਲੌਤਾ ਕਾਂਸੀ ਤਮਗਾ ਕਰਣਮ ਮੱਲੇਸ਼ਵਰੀ ਨੇ 2000 ’ਚ ਸਿਡਨੀ ਓਲੰਪਿਕ ’ਚ ਦਿਵਾਇਆ ਸੀ। ਮੀਰਾ ਦੂਸਰੀ ਵਾਰ ਓਲੰਪਿਕ ਖੇਡਾਂ ’ਚ ਉਤਰੇਗੀ। ਦੁਨੀਆ ਦੀ ਚੌਥੇ ਨੰਬਰ ਦੀ ਖਿਡਾਰਨ ਮੀਰਾ ਨੇ ਅਪ੍ਰੈਲ ’ਚ ਤਾਸ਼ਕੰਦ ਵਿਚ ਏਸ਼ੀਅਨ ਚੈਂਪੀਅਨਸ਼ਿਪ ’ਚ ਸਨੈਚ ਵਿਚ 86 ਕਿਲੋਗ੍ਰਾਮ ਦਾ ਭਾਰ ਚੁੱਕਣ ਤੋਂ ਬਾਅਦ ‘ਕਲੀਨ ਐੈਂਡ ਜ਼ਰਕ’ ਵਿਚ ਵਿਸ਼ਵ ਰਿਕਾਰਡ ਬਣਾਉਂਦਿਆਂ 119 ਕਿਲੋ ਭਾਰ ਚੁੱਕਿਆ ਸੀ। ਟੈਨਿਸ ’ਚ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ’ਤੇ ਭਾਰਤੀ ਉਮੀਦਾਂ ਦਾ ਭਾਰ ਹੋਵੇਗਾ। ਇਹ ਦੋਵੇਂ ਡਬਲਜ਼ ’ਚ ਚੁਣੌਤੀ ਪੇਸ਼ ਕਰਨਗੀਆਂ। ਸਾਨੀਆ ਚੌਥੀ ਵਾਰ ਤਾਂ ਰੈਨਾ ਪਹਿਲੀ ਵਾਰ ਓਲੰਪਿਕ ’ਚ ਖੇਡਣਗੀਆਂ। ਸਾਨੀਆ ਤੇ ਬੋਪੰਨਾ 2016 ’ਚ ਕਾਂਸੀ ਤਮਗਾ ਦੇ ਪਲੇਅਆਫ ਮੁਕਾਬਲੇ ’ਚ ਹਾਰ ਗਏ ਸਨ। ਸਾਨੀਆ ਦੀਆਂ ਇਹ ਆਖਰੀ ਓਲੰਪਿਕ ਖੇਡਾਂ ਹੋਣਗੀਆਂ ਤੇ ਉਹ ਤਮਗਾ ਜਿੱਤ ਕੇ ਇਨ੍ਹਾਂ ਨੂੰ ਯਾਦਗਾਰ ਬਣਾਉਣਾ ਚਾਹੇਗੀ। ਪਿਛਲੇ 29 ਸਾਲਾਂ ’ਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਕੋਈ ਪੁਰਸ਼ ਖਿਡਾਰੀ ਟੈਨਿਸ ’ਚ ਨਹੀਂ ਹੋਵੇਗਾ।

 ਇਹ ਵੀ ਪੜ੍ਹੋ : Tokyo Olympics : ਸੱਟ ਕਾਰਨ ਜਗ੍ਹਾ ਬਣਾਉਣ ਤੋਂ ਖੁੰਝਣ ’ਤੇ ਨਿਰਾਸ਼ ਹੈ ਹਿਮਾ, ਕਿਹਾ-ਕਰਾਂਗੀ ਮਜ਼ਬੂਤ ਵਾਪਸੀ

ਲੀਏਂਡਰ ਪੇਸ ਤੇ ਰਮੇਸ਼ ਕ੍ਰਿਸ਼ਣਨ ਦੇ ਬਾਰਸੀਲੋਨਾ ’ਚ 1992 ਵਿਚ ਹਿੱਸਾ ਲੈਣ ਤੋਂ ਬਾਅਦ ਹਰ ਵਾਰ ਭਾਰਤੀ ਪੁਰਸ਼ ਜੋੜੀ ਓਲੰਪਿਕ ’ਚ ਹਿੱਸਾ ਲੈਂਦੀ ਸੀ। ਓਲੰਪਿਕ ’ਚ ਭਵਾਨੀ ਦੇਵੀ ਆਪਣੇ ਦਮ ’ਤੇ ਕੁਆਲੀਫਾਈ ਕਰਨ ਵਾਲੀ ਦੇਸ਼ ਦੀ ਪਹਿਲੀ ਤਲਵਾਰਬਾਜ਼ ਹੈ। ਉਹ ਆਪਣੀਆਂ ਪਹਿਲੀਆਂ ਓਲੰਪਿਕ ਖੇਡਾਂ ਨੂੰ ਯਾਦਗਾਰ ਬਣਾਉਣ ’ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਜ਼ਿਕਰਯੋਗ ਹੈ ਕਿ ਇਸ ਸਮੇਂ ਭਵਾਨੀ ਇਟਲੀ ’ਚ ਤਿਆਰੀ ਕਰ ਰਹੀ ਹੈ ਤੇ ਉਥੋਂ ਹੀ ਟੋਕੀਓ ਜਾਏਗੀ। ਸੁਸ਼ੀਲਾ ਦੇਵੀ 2014 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਜੂਡੋ ’ਚ ਸਿਲਵਰ ਤਮਗਾ ਜਿੱਤ ਚੁੱਕੀ ਹੈ। ਸੁਸ਼ੀਲਾ ਦੇਵੀ (48 ਕਿਲੋਗ੍ਰਾਮ) ਨੇ ਏਸ਼ੀਆਈ ਕੋਟੇ ਤੋਂ ਟੋਕੀਓ ਦੀ ਟਿਕਟ ਹਾਸਲ ਕੀਤੀ ਹੈ। ਓਲੰਪਿਕ ਖੇਡਾਂ ’ਚ ਪਹਿਲੀ ਵਾਰ ਖੇਡਣ ਨੂੰ ਲੈ ਕੇ ਸੁਸ਼ੀਲਾ ਕਾਫ਼ੀ ਉਤਸ਼ਾਹਿਤ ਹੈ।   


Manoj

Content Editor

Related News