ਫ਼ੀਫ਼ਾ ਵਰਲਡ ਕੱਪ ਦੇ ਕੁਆਲੀਫ਼ਾਇਰਜ਼ ਨਾਲ ਦੋਸਤਾਨਾ ਮੈਚਾਂ ਦਾ ਕੋਈ ਸਬੰਧ ਨਹੀਂ : ਪ੍ਰੀਤਮ ਕੋਟਲ

Monday, May 24, 2021 - 12:10 PM (IST)

ਨਵੀਂ ਦਿੱਲੀ— ਦੋਹਾ ਵਿਚ ਅਗਲੇ ਮੈਚਾਂ ਦੀਆਂ ਤਿਆਰੀਆਂ 'ਚ ਰੁੱਝੇ ਭਾਰਤੀ ਫੁੱਟਬਾਲ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਦੁਬਈ ਵਿਚ ਹੋਏ ਦੋ ਅੰਤਰਰਾਸ਼ਟਰੀ ਦੋਸਤਾਨਾ ਮੈਚਾਂ ਦੇ ਨਤੀਜੇ ਦਾ 2022 ਫੀਫਾ ਵਿਸ਼ਵ ਕੱਪ ਤੇ 2023 ਏਐੱਫਸੀ ਏਸ਼ੀਆ ਕੱਪ ਲਈ ਹੋਣ ਵਾਲੇ ਕੁਆਲੀਫਾਇਰਜ਼ 'ਤੇ ਅਸਰ ਨਹੀਂ ਪਵੇਗਾ। ਡਿਫੈਂਡਰ ਪ੍ਰੀਤਮ ਕੋਟਲ ਨੇ ਕਿਹਾ ਕਿ ਦੁਬਈ ਤੇ ਦੋਹਾ ਦੇ ਹਾਲਾਤ ਪੂਰੀ ਤਰ੍ਹਾਂ ਵੱਖ ਹਨ। 
ਇਹ ਵੀ ਪਡ਼੍ਹੋ : ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੀ ਫ਼ੁੱਟਬਾਲਰ ਸੰਗੀਤਾ ਸੋਰੇਨ ਨੂੰ ਖੇਡ ਮੰਤਰਾਲਾ ਦੇਵੇਗਾ ਮਾਲੀ ਮਦਦ

ਦੁਬਈ ਵਿਚ ਅਸੀਂ ਦੋ ਵੱਖ ਟੀਮਾਂ ਦੇ ਨਾਲ ਦੋ ਮੈਚ ਖੇਡੇ। ਅਸੀਂ ਤਦ ਲਗਭਗ 16 ਮਹੀਨੇ ਤੋਂ ਬਾਅਦ ਅੰਤਰਰਾਸ਼ਟਰੀ ਫੁੱਟਬਾਲ ਵਿਚ ਵਾਪਸੀ ਕੀਤੀ ਸੀ। ਕੋਵਿਡ-19 ਕਾਰਨ ਲੰਬੇ ਆਰਾਮ ਤੋਂ ਬਾਅਦ ਵਾਪਸੀ ਕਰਨ ਵਾਲੀ ਭਾਰਤੀ ਟੀਮ ਨੇ ਮਾਰਚ ਵਿਚ ਦੋ ਅੰਤਰਰਾਸ਼ਟਰੀ ਦੋਸਤਾਨਾ ਮੈਚਾਂ ਵਿਚ ਓਮਾਨ ਨਾਲ 1-1 ਨਾਲ ਡਰਾਅ ਖੇਡਿਆ ਪਰ ਯੂਏਈ ਹੱਥੋਂ ਉਸ ਨੂੰ 0-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਦੀ ਸੀਨੀਅਰ ਰਾਸ਼ਟਰੀ ਟੀਮ ਨੂੰ ਆਪਣੇ ਪਹਿਲੇ ਮੈਚ ਵਿਚ ਤਿੰਨ ਜੂਨ ਨੂੰ ਏਸ਼ਿਆਈ ਚੈਂਪੀਅਨ ਕਤਰ ਦਾ ਸਾਹਮਣਾ ਕਰਨਾ ਹੈ। ਇਸ ਤੋਂ ਬਾਅਦ ਉਹ ਸੱਤ ਜੂਨ ਨੂੰ ਬੰਗਲਾਦੇਸ਼ ਤੇ 15 ਜੂਨ ਨੂੰ ਅਫ਼ਗਾਨਿਸਤਾਨ ਨਾਲ ਭਿੜੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News