ਭਾਰਤੀ ਤਲਵਾਰਬਾਜ਼ ਪੁਰਸ਼ਾਂ ਦੇ ਫੋਇਲ ਟੀਮ ਮੁਕਾਬਲੇ ''ਚ ਹਾਰੇ
Wednesday, Sep 27, 2023 - 05:50 PM (IST)
ਹਾਂਗਜ਼ੂ (ਭਾਸ਼ਾ)- ਭਾਰਤੀ ਤਲਵਾਰਬਾਜ਼ਾਂ ਨੂੰ ਏਸ਼ੀਆਈ ਖੇਡਾਂ 'ਚ ਬੁੱਧਵਾਰ ਨੂੰ ਪੁਰਸ਼ ਟੀਮ ਫੋਇਲ ਵਰਗ 'ਚ ਆਖਰੀ 16 'ਚ ਸਿੰਗਾਪੁਰ ਤੋਂ 30-45 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਹਾਰ ਕੇ ਬਾਹਰ ਹੋ ਗਈ। ਆਖਰੀ ਗੇੜ ਵਿੱਚ ਭਾਰਤੀ ਟੀਮ ਇਕ ਜਿੱਤ ਹੀ ਦਰਜ ਕਰ ਸਕੀ ਜਦੋਂ ਬਿਬਿਸ਼ ਕੀਰਤੀਰੇਸਨ ਨੇ ਕਿਰੇਨ ਲਾਕ ਨੂੰ 6-5 ਨਾਲ ਹਰਾਇਆ।
ਇਹ ਵੀ ਪੜ੍ਹੋ : ਲਿਏਂਡਰ ਪੇਸ ਇੰਟਰਨੈਸ਼ਨਲ ਟੈਨਿਸ ਹਾਲ ਆਫ ਫੇਮ ਲਈ ਨਾਮਜ਼ਦ ਹੋਣ ਵਲੇ ਪਹਿਲੇ ਏਸ਼ੀਆਈ ਬਣੇ
ਦੇਵ ਨੂੰ ਕੀਰਨ ਨੇ 5 ਨਾਲ ਹਰਾਇਆ। ਇਸ ਤੋਂ ਬਾਅਦ ਕਾਤੀਰੇਸਨ ਨੂੰ ਰਾਫੇਲ ਜੁਆਨ ਕਾਂਗ ਟੈਨ ਨੇ ਹਰਾਇਆ ਜਦੋਂਕਿ ਅਰਜੁਨ ਨੂੰ ਏਲੀਜਾ ਰੌਬਸਨ ਸੈਮੂਅਲ ਨੇ ਹਰਾਇਆ। ਆਕਾਸ਼ ਅਤੇ ਦੇਵ ਨੇ ਅਗਲੇ ਦੋ ਮੈਚ ਡਰਾਅ ਖੇਡੇ। ਕਾਤੀਰੇਸਨ ਨੇ ਇਕਮਾਤਰ ਮੈਚ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ