ਲਾਕਡਾਊਨ ''ਚ ਟ੍ਰੇਨਿੰਗ ''ਤੇ ਆ ਸਕਦੇ ਹਨ ਭਾਰਤੀ ਕ੍ਰਿਕਟਰ, BBCI ਨੇ ਦਿੱਤੇ ਸੰਕੇਤ

05/14/2020 9:36:02 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਬੀਤੇ 2 ਮਹੀਨਿਆਂ 'ਚ ਭਾਰਤੀ ਟੀਮ ਦੇ ਕ੍ਰਿਕਟਰ ਘਰਾਂ 'ਚ ਸਮਾਂ ਬਤੀਤ ਕਰ ਰਹੇ ਹਨ। 18 ਮਈ ਤੋਂ ਭਾਰਤ 'ਚ ਲਾਕਡਾਊਨ ਦਾ ਚੌਥਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਲਾਕਡਾਊਨ 4.0 ਦੇ ਦੌਰਾਨ ਕ੍ਰਿਕਟਰਸ ਨੂੰ ਟ੍ਰੇਨਿੰਗ ਕਰਨ ਦੀ ਰਾਹਤ ਮਿਲ ਸਕਦੀ ਹੈ। ਬੀ. ਸੀ. ਸੀ. ਆਈ. ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ ਕਿ 18 ਮਈ ਤੋਂ ਕ੍ਰਿਕਟਰਸ ਨੂੰ ਮੈਦਾਨ 'ਚ ਟ੍ਰੇਨਿੰਗ ਦੀ ਇਜ਼ਾਜਤ ਮਿਲ ਸਕਦੀ ਹੈ। ਅਰੁਣ ਧੂਮਲ ਨੇ ਕਿਹਾ ਕਿ ਸਾਰੇ ਵਿਕਲਪਾਂ ਦੀ ਖੋਜ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਨਾਲ ਖਿਡਾਰੀ ਆਪਣੀ ਟ੍ਰੇਨਿੰਗ ਸ਼ੁਰੂ ਕਰ ਸਕਦੇ ਹਨ। ਹਾਲਾਂਕਿ 18 ਮਈ ਨੂੰ ਸਰਕਾਰ ਦੀ ਜਾਰੀ ਹੋਣ ਵਾਲੀ ਗਾਈਡਲਾਈਨਸ ਦਾ ਸਾਨੂੰ ਇੰਤਜ਼ਾਰ ਹੈ। ਯਾਤਰਾਂ 'ਤੇ ਪਾਬੰਦੀਆਂ ਹੋਣ ਦੇ ਚਲਦੇ ਬੀ. ਸੀ. ਸੀ. ਆਈ. ਅਜਿਹੇ ਵਿਕਲਪ ਲੱਭ ਰਹੀ ਹੈ, ਜਿਸ ਨਾਲ ਖਿਡਾਰੀ ਆਪਣੇ ਘਰਾਂ ਦੇ ਕੋਲ ਮੌਜੂਦ ਮੈਦਾਨਾਂ 'ਚ ਨੈੱਟ ਅਭਿਆਸ ਸ਼ੁਰੂ ਕਰ ਸਕਣ।
ਧੂਮਲ ਨੇ ਦੱਸਿਆ ਕਿ ਬੀ. ਸੀ. ਸੀ. ਆਈ. ਲਗਾਤਾਰ ਖਿਡਾਰੀਆਂ ਦੀ ਟ੍ਰੇਨਿੰਗ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲ ਕਰ ਰਹੇ ਹਨ। ਹਾਲਾਂਕਿ ਲਾਕਡਾਊਨ ਦੇ ਦੌਰਾਨ ਖਿਡਾਰੀ ਬੀ. ਸੀ. ਸੀ. ਆਈ. ਦੀ ਸਲਾਹ 'ਤੇ ਹੀ ਵਰਕਆਊਟ ਦੇ ਜਰੀਏ ਖੁਦ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।


Gurdeep Singh

Content Editor

Related News