ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ ਨੂੰ ਲੱਗੀ ਅੱਗ, ਹਾਲਤ ਗੰਭੀਰ

Friday, Dec 30, 2022 - 09:41 AM (IST)

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ ਨੂੰ ਲੱਗੀ ਅੱਗ, ਹਾਲਤ ਗੰਭੀਰ

ਨਵੀਂ ਦਿੱਲੀ (ਭਾਸ਼ਾ)- ਸਟਾਰ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਬੀ.ਐੱਮ.ਡਬਲਯੂ. ਕਾਰ ਸ਼ੁੱਕਰਵਾਰ ਨੂੰ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਉਨ੍ਹਾਂ ਨੂੰ ਕਈ ਗੰਭੀਰ ਸੱਟਾਂ ਲੱਗ ਗਈਆਂ। ਪੰਤ (25) ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਰੁੜਕੀ ਵਿੱਚ ਆਪਣੇ ਘਰ ਜਾ ਰਹੇ ਕ੍ਰਿਕਟਰ ਨੂੰ ਹਾਦਸੇ ਤੋਂ ਬਾਅਦ ਸਥਾਨਕ ਹਸਪਤਾਲ ਲਿਜਾਇਆ ਗਿਆ।

PunjabKesari

ਉਨ੍ਹਾਂ ਦੱਸਿਆ ਕਿ ਪੰਤ ਦੇ ਸਿਰ, ਪਿੱਠ ਅਤੇ ਲੱਤਾਂ 'ਤੇ ਸੱਟਾਂ ਲੱਗੀਆਂ ਹਨ। ਸੂਤਰ ਨੇ ਕਿਹਾ, “ਜਦੋਂ ਕਾਰ ਇਹ ਦਿੱਲੀ ਨਰਸਨ ਸਰਹੱਦ 'ਤੇ ਡਿਵਾਈਡਰ ਨਾਲ ਟਕਰਾਈ, ਉਦੋਂ ਪੰਤ ਖੁਦ ਕਾਰ ਚਲਾ ਰਹੇ ਸਨ। ਉਨ੍ਹਾਂ ਨੂੰ ਤੁਰੰਤ ਸਕਸ਼ਮ ਹਸਪਤਾਲ ਲਿਜਾਇਆ ਗਿਆ ਪਰ ਅਗਲੇ ਇਲਾਜ ਲਈ ਮੈਕਸ ਹਸਪਤਾਲ ਲਿਜਾਇਆ ਜਾਵੇਗਾ।'

PunjabKesari

ਪੰਤ ਨੂੰ ਸ਼੍ਰੀਲੰਕਾ ਖ਼ਿਲਾਫ਼ ਹੋਣ ਵਾਲੀ ਆਗਾਮੀ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਫਰਵਰੀ 'ਚ ਹੋਣ ਵਾਲੀ ਬਾਰਡਰ ਗਾਵਸਕਰ ਟਰਾਫੀ ਤੋਂ ਪਹਿਲਾਂ ਇਕ ਪ੍ਰੋਗਰਾਮ ਲਈ NCA 'ਚ ਸ਼ਾਮਲ ਹੋਣਾ ਹੈ। ਉਨ੍ਹਾਂ ਨੇ ਬੰਗਲਾਦੇਸ਼ ਖ਼ਿਲਾਫ਼ 2 ਟੈਸਟ ਮੈਚਾਂ ਦੀ ਸੀਰੀਜ਼ 'ਚ ਭਾਰਤ ਦੀ ਜਿੱਤ 'ਚ ਵੱਡੀ ਭੂਮਿਕਾ ਨਿਭਾਈ ਸੀ।

 


author

cherry

Content Editor

Related News