ਭਾਰਤੀ ਕ੍ਰਿਕਟਰ ਆਕਾਸ਼ ਦੀਪ ਨੂੰ ਗੱਡੀ ਖਰੀਦਣੀ ਪੈ ਗਈ ਮਹਿੰਗੀ, ਨੋਟਿਸ ਹੋਇਆ ਜਾਰੀ
Friday, Aug 15, 2025 - 12:33 PM (IST)

ਵੈੱਬ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਆਕਾਸ਼ ਦੀਪ ਇੰਗਲੈਂਡ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਆਪਣੀ ਡ੍ਰੀਮ ਕਾਰ ਖਰੀਦੀ ਪਰ ਹੁਣ ਉਹ ਮੁਸ਼ਕਲ 'ਚ ਫਸ ਗਏ ਹਨ। ਇਕ ਰਿਪੋਰਟ ਅਨੁਸਾਰ ਲਖਨਊ ਦੇ ਰੀਜਨਲ ਟਰਾਂਸਪੋਰਟ ਆਫਿਸ (RTO) ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਫਿਲਹਾਲ ਕਾਰ ਚਲਾਉਣ ‘ਤੇ ਰੋਕ ਲਾ ਦਿੱਤੀ ਹੈ।
RTO ਨੇ 72 ਘੰਟਿਆਂ 'ਚ ਹਾਜ਼ਰ ਹੋਣ ਲਈ ਕਿਹਾ
ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ, 11 ਅਗਸਤ ਨੂੰ ਲਖਨਊ RTO ਨੇ ਆਕਾਸ਼ ਦੀਪ ਨੂੰ ਨੋਟਿਸ ਭੇਜਿਆ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਤੱਕ ਗੱਡੀ ਦਾ ਰਜਿਸਟ੍ਰੇਸ਼ਨ ਪੂਰਾ ਨਹੀਂ ਹੋ ਜਾਂਦਾ ਅਤੇ ਉਸ 'ਤੇ ਹਾਈ-ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟ (HSRP) ਅਤੇ ਥਰਡ ਰਜਿਸਟ੍ਰੇਸ਼ਨ ਮਾਰਕ (TRM) ਨਹੀਂ ਲੱਗਦੇ, ਉਹ ਇਸ ਨੂੰ ਸੜਕ 'ਤੇ ਨਾ ਲੈ ਕੇ ਜਾਣ। ਆਕਾਸ਼ ਦੀਪ ਨੂੰ 14 ਦਿਨਾਂ ਦੇ ਅੰਦਰ ਸਾਰੇ ਜ਼ਰੂਰੀ ਦਸਤਾਵੇਜ਼ਾਂ ਨਾਲ RTO ਅਫਸਰਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਬਿਨਾਂ Recharge ਕੀਤੇ ਕਿੰਨੇ ਦਿਨਾਂ ਤੱਕ ਚੱਲਦੀ ਹੈ SIM, ਜਾਣੋ ਕੀ ਹੈ ਨਿਯਮ
ਇਹ ਹੋਈ ਗਲਤੀ
RTO ਨੂੰ Vahan ਪੋਰਟਲ 'ਤੇ ਪਤਾ ਲੱਗਾ ਕਿ ਗੱਡੀ ਦਾ ਟੈਂਪਰੇਰੀ ਰਜਿਸਟ੍ਰੇਸ਼ਨ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਜੇ ਤੱਕ ਪੂਰੇ ਨਹੀਂ ਹੋਏ। ਆਕਾਸ਼ ਦੀਪ ਨੇ 7 ਅਗਸਤ ਨੂੰ SUV ਖਰੀਦੀ, 8 ਅਗਸਤ ਨੂੰ ਇਸ ਦਾ ਬੀਮਾ ਕਰਵਾਇਆ ਅਤੇ 9 ਅਗਸਤ ਨੂੰ ਉਨ੍ਹਾਂ ਨੂੰ ਖ਼ਾਸ ਨੰਬਰ UP32 QW 0041 ਮਿਲ ਗਿਆ ਸੀ ਪਰ ਗੱਡੀ 'ਤੇ HSRP ਅਤੇ TRM ਨਹੀਂ ਲੱਗੇ ਸਨ, ਜੋ ਕਿ ਮੋਟਰ ਵਾਹਨ ਐਕਟ, 1988 ਦੇ ਨਿਯਮਾਂ ਦੀ ਉਲੰਘਣਾ ਹੈ।
ਕਾਨੂੰਨੀ ਉਲੰਘਣਾ ਅਤੇ ਸਜ਼ਾ
ਇਸ ਤਰ੍ਹਾਂ ਗੱਡੀ ਚਲਾਉਣਾ ਮੋਟਰ ਵਾਹਨ ਐਕਟ ਦੀ ਧਾਰਾ 192 ਅਧੀਨ ਇਕ ਜੁਰਮ ਹੈ, ਜਿਸ ਕਾਰਨ ਗੱਡੀ ਜ਼ਬਤ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ : iPhone 17 ਦੀ ਲਾਂਚ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਆਈਫੋਨ 16 ਦੀਆਂ ਕੀਮਤਾਂ! ਜਾਣੋ ਨਵਾਂ Price
ਹੁਣ ਕੀ ਹੋਵੇਗਾ ਅਗਲਾ ਕਦਮ
ਆਕਾਸ਼ ਦੀਪ ਨੂੰ 14 ਦਿਨਾਂ ਅੰਦਰ ਕਾਨੂੰਨੀ ਰੂਪ ਨਾਲ ਸਹੀ ਸਪੱਸ਼ਟੀਕਰਨ ਦੇਣ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਨੂੰ ਆਪਣੇ ਜਾਂ ਆਪਣੇ ਪ੍ਰਤੀਨਿਧੀ ਰਾਹੀਂ RTO ਦਫ਼ਤਰ ਪਹੁੰਚ ਕੇ ਰਜਿਸਟ੍ਰੇਸ਼ਨ, ਬੀਮਾ ਅਤੇ ਟੈਕਸ ਭੁਗਤਾਨ ਦੇ ਸਾਰੇ ਦਸਤਾਵੇਜ਼ ਜਮ੍ਹਾ ਕਰਾਉਣੇ ਹੋਣਗੇ। ਇਸ ਦੇ ਨਾਲ ਹੀ, ਜਿਸ ਡੀਲਰਸ਼ਿਪ ਨੇ HSRP ਅਤੇ TRM ਤੋਂ ਬਿਨਾਂ ਹੀ ਉਨ੍ਹਾਂ ਨੂੰ ਗੱਡੀ ਸੌਂਪੀ, ਉਸ ਨੂੰ ਵੀ ਨੋਟਿਸ ਭੇਜਿਆ ਗਿਆ ਹੈ ਅਤੇ ਮੋਟਰ ਵਾਹਨ ਐਕਟ ਦੀ ਧਾਰਾ 192 ਅਤੇ 207 ਤਹਿਤ ਕਾਨੂੰਨੀ ਕਾਰਵਾਈ ਹੋਵੇਗੀ।
HSRP ਕੀ ਹੁੰਦੀ ਹੈ?
ਹਾਈ ਸਿਕਿਊਰਿਟੀ ਰਜਿਸਟ੍ਰੇਸ਼ਨ ਪਲੇਟ (HSRP) ਇਕ ਖਾਸ ਤਰ੍ਹਾਂ ਦੀ ਨੰਬਰ ਪਲੇਟ ਹੁੰਦੀ ਹੈ, ਜੋ ਵਾਹਨਾਂ ਦੀ ਸੁਰੱਖਿਆ ਵਧਾਉਣ ਅਤੇ ਚੋਰੀ ਜਾਂ ਨਕਲੀ ਪਲੇਟਾਂ ਨੂੰ ਰੋਕਣ ਲਈ ਬਣਾਈ ਗਈ ਹੈ। ਭਾਰਤ ਸਰਕਾਰ ਨੇ ਇਸ ਨੂੰ ਕਾਨੂੰਨੀ ਤੌਰ ‘ਤੇ ਲਾਜ਼ਮੀ ਕੀਤਾ ਹੈ। ਲੇਜ਼ਰ ਕੋਡ, ਹੋਲੋਗ੍ਰਾਮ ਅਤੇ ਨਾਨ-ਰਿਮੂਵੇਬਲ ਸਕਰੂ ਵਰਗੇ ਸੁਰੱਖਿਆ ਫੀਚਰਜ਼ ਹੁੰਦੇ ਹਨ, ਜੋ ਚੋਰੀ ਅਤੇ ਛੇੜਛਾੜ ਤੋਂ ਬਚਾਉਂਦੇ ਹਨ। ਇਹ ਪਲੇਟਾਂ ਆਮ ਨੰਬਰ ਪਲੇਟਾਂ ਤੋਂ ਜ਼ਿਆਦਾ ਮਜ਼ਬੂਤ ਅਤੇ ਕਾਪੀ ਕਰਨੀਆਂ ਮੁਸ਼ਕਲ ਹੁੰਦੀਆਂ ਹਨ। HSRP ਲਗਾਉਣਾ ਨਾ ਸਿਰਫ਼ ਕਾਨੂੰਨੀ ਲੋੜ ਹੈ, ਸਗੋਂ ਇਹ ਵਾਹਨ ਦੀ ਸੁਰੱਖਿਆ ਲਈ ਵੀ ਜ਼ਰੂਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8