ਵੇਲਿੰਗਟਨ ''ਚ ਕੋਹਲੀ ਕੋਲ ਵੱਡਾ ਮੌਕਾ, ਪਿੱਛਲੇ 52 ਸਾਲ ਤੋਂ ਕੋਈ ਟੈਸਟ ਨਹੀਂ ਜਿੱਤੀ ਹੈ ਟੀਮ ਇੰਡੀਆ
Thursday, Feb 13, 2020 - 04:05 PM (IST)

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ 21 ਫਰਵਰੀ ਤਾਂ ਵੇਲਿੰਗਟਨ ਦੇ ਬੇਸਿਨ ਰਿਜ਼ਰਵ ਸਟੇਡੀਅਮ 'ਚ ਖੇਡਿਆ ਜਾਣਾ ਹੈ। ਜਿੱਥੇ ਦੋਵਾਂ ਟੀਮਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਕੋਲ ਵੇਲਿੰਗਟਨ ਟੈਸਟ ਜਿੱਤ ਕੇ ਇਤਿਹਾਸ ਰਚਨ ਦਾ ਸ਼ਾਨਦਾਰ ਮੌਕਾ ਹੈ। ਦਰਅਸਲ ਭਾਰਤ ਨੂੰ ਪਹਿਲਾ ਟੈਸਟ ਮੈਚ ਵੇਲਿੰਗਟਨ ਅਤੇ ਦੂਜਾ ਕ੍ਰਇਸਟਚਰਚ ਦੇ ਮੈਦਾਨ 'ਤੇ ਖੇਡਣਾ ਹੈ। ਵੇਲਿੰਗਟਨ 'ਚ ਟੀਮ ਇੰਡੀਆ ਦਾ ਟੈਸਟ 'ਚ ਰਿਕਾਰਡ ਬਹੁਤ ਖ਼ਰਾਬ ਰਿਹਾ ਹੈ। ਉਸ ਨੇ ਹੁਣ ਤੱਕ 7 ਟੈਸਟ ਮੈਚ ਖੇਡੇ ਹਨ। ਇਸ 'ਚ ਉਹ ਸਿਰਫ ਇਕ 'ਚ ਹੀ ਜਿੱਤ ਹਾਸਲ ਕਰ ਪਾਈ ਹੈ। ਉਸ ਨੂੰ ਇਸ ਮੈਦਾਨ 'ਤੇ 52 ਸਾਲ ਤੋਂ ਟੈਸਟ ਜਿੱਤ ਦਾ ਇੰਤਜ਼ਾਰ ਹੈ। ਟੀਮ ਇੰਡੀਆ ਨੇ ਵੇਲਿੰਗਟਨ 'ਚ ਆਪਣੀ ਆਖਰੀ ਟੈਸਟ ਜਿੱਤ 29 ਫਰਵਰੀ 1968 ਨੂੰ ਹਾਸਲ ਕੀਤੀ ਸੀ। ਤੱਦ ਉਸ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਉਸ ਟੈਸਟ ਮੈਚ 'ਚ ਭਾਰਤੀ ਕ੍ਰਿਕਟ ਟੀਮ ਦੀ ਕਮਾਨ ਮੰਸੂਰ ਅਲੀ ਖਾਨ ਪਟੌਦੀ ਦੇ ਹੱਥਾਂ 'ਚ ਸੀ। ਉਨ੍ਹਾਂ ਤੋਂ ਬਾਅਦ ਕੋਈ ਵੀ ਭਾਰਤੀ ਕਪਤਾਨ ਆਪਣੀ ਅਗੁਵਾਈ 'ਚ ਇਸ ਮੈਦਾਨ 'ਤੇ ਟੀਮ ਇੰਡੀਆ ਨੂੰ ਟੈਸਟ ਮੈਚ 'ਚ ਜਿੱਤ ਨਹੀਂ ਦਿਵਾ ਸਕਿਆ। ਅਜਿਹੇ 'ਚ ਵਿਰਾਟ ਕੋਹਲੀ ਦੇ ਕੋਲ ਵੇਲਿੰਗਟਨ 'ਚ ਇਤਿਹਾਸ ਰਚਨ ਦਾ ਮੌਕਾ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਸ਼ੁੱਕਰਵਾਰ (14 ਫਰਵਰੀ) ਤੋਂ ਜਦੋਂ ਨਿਊਜ਼ੀਲੈਂਡ ਖਿਲਾਫ ਇਕਲੌਤੇ ਤਿੰਨ ਦਿਨੀਂ ਅਭਿਆਸ ਮੈਚ 'ਚ ਉਤਰੇਗੀ ਤਾਂ ਸਾਰੇ ਦੀਆਂ ਨਜ਼ਰਾਂ ਸਲਾਮੀ ਜੋੜੀ ਅਤੇ ਸਪਿਨਰਾਂ 'ਤੇ ਟਿੱਕੀਆਂ ਹੋਣਗੀਆਂ। ਵਨਡੇ ਅੰਤਰਰਾਸ਼ਟਰੀ ਸੀਰੀਜ਼ 'ਚ 0-3 ਤੋਂ ਕਲੀਨਸਵੀਪ ਹੋਣ ਤੋਂ ਬਾਅਦ ਵਿਰਾਟ ਕੋਹਲੀ ਦੀ ਟੀਮ ਲਈ ਅਗਲੇ ਹਫਤੇ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਇਹ ਅਭਿਆਸ ਮੈਚ ਕਾਫ਼ੀ ਮਹਤਵਪੂਰਨ ਹੈ।