NZ ਖਿਲਾਫ ਦੂਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਲਈ ਬੁਰੀ ਖਬਰ, ਇਹ ਖਿਡਾਰੀ ਹੋ ਸਕਦਾ ਹੈ ਬਾਹਰ

Thursday, Feb 27, 2020 - 12:41 PM (IST)

NZ ਖਿਲਾਫ ਦੂਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਲਈ ਬੁਰੀ ਖਬਰ, ਇਹ ਖਿਡਾਰੀ ਹੋ ਸਕਦਾ ਹੈ ਬਾਹਰ

ਨਵੀਂ ਦਿੱਲੀ— ਨਿਊਜ਼ੀਲੈਂਡ ਖਿਲਾਫ ਸ਼ਨੀਵਾਰ (29 ਫਰਵਰੀ) ਤੋਂ ¬ਕ੍ਰਾਈਸਟਚਰਚ ’ਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਲਈ ਬੁਰੀ ਖਬਰ ਆਈ ਹੈ। ਯੁਵਾ ਓਪਨਰ ਪਿ੍ਰਥਵੀ ਸ਼ਾਅ ਖੱਬੇ ਪੈਰ ’ਚ ਸੋਜ ਕਾਰਨ ਵੀਰਵਾਰ ਨੂੰ ਟਰੇਨਿੰਗ ਸੈਸ਼ਨ ’ਚ ਹਿੱਸਾ ਨਾ ਲੈ ਸਕੇ, ਜੋ ਟੀਮ ਇੰਡੀਆ ਲਈ ਚਿੰਤਾ ਦਾ ਕਾਰਨ ਹੈ। ਸੂਤਰਾਂ ਮੁਤਾਬਕ ਸੋਜ ਦਾ ਕਾਰਨ ਜਾਨਣ ਲਈ ਸ਼ਾਅ ਦੇ ਖ਼ੂਨ ਦਾ ਟੈਸਟ ਕਰਾਇਆ ਜਾਵੇਗਾ। ਸ਼ੁੱਕਰਵਾਰ ਨੂੰ ਪ੍ਰੈਕਟਿਸ ਸੈਸ਼ਨ ਦੌਰਾਨ ਉਨ੍ਹਾਂ ਦੇ ਦੂਜੇ ਟੈਸਟ ’ਚ ਖੇਡਣ ਨੂੰ ਲੈ ਕੇ ਫੈਸਲਾ ਕੀਤਾ ਜਾਵੇਗਾ।

PunjabKesariਜੇਕਰ ਬੱਲੇਬਾਜ਼ੀ ਦੇ ਦੌਰਾਨ ਉਹ ਅਸਹਿਜ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਪਲੇਇੰਗ ਇਲੈਵਨ ’ਚ ਜਗ੍ਹਾ ਨਹੀਂ ਮਿਲੇਗੀ। ਸ਼ੁਭਮਨ ਗਿੱਲ ਨੇ ਵੀਰਵਾਰ ਨੂੰ ਨੈੱਟਸ ’ਚ ਜੰਮ ਕੇ ਪ੍ਰੈਕਟਿਸ ਕੀਤੀ। ਜੇਕਰ ਸ਼ਾਅ ਫਿੱਟ ਨਹੀਂ ਹੁੰਦੇ ਤਾਂ ਦੂਜੇ ਟੈਸਟ ’ਚ ਮਯੰਕ ਅਗਰਵਾਲ ਦੇ ਨਾਲ ਮਿਲ ਕੇ ਗਿੱਲ ਭਾਰਤੀ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਖਿਲਾਫ ਵੇਲਿੰਗਟਨ ’ਚ ਖੇਡੇ ਗਏ ਪਹਿਲੇ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ’ਚ ਪਿ੍ਰਥਵੀ ਸ਼ਾਅ ਫਲਾਪ ਰਹੇ ਸਨ। ਪਹਿਲੀ ਪਾਰੀ ’ਚ ਉਨ੍ਹਾਂ ਦੇ ਬੱਲੇ ਤੋਂ 16 ਦੌੜਾਂ ਅਤੇ ਦੂਜੀ ਪਾਰੀ ’ਚ 14 ਦੌੜਾਂ ਨਿਕਲੀਆਂ ਸਨ।


author

Tarsem Singh

Content Editor

Related News