2019 ''ਚ ਭਾਰਤੀ ਕ੍ਰਿਕਟ : ਮੈਦਾਨ ''ਤੇ ਕੋਹਲੀ ''ਰਾਜਾ'' ਤਾਂ ਬਾਹਰ ਗਾਂਗੁਲੀ ''ਮਹਾਰਾਜਾ''

12/31/2019 1:42:03 AM

ਨਵੀਂ ਦਿੱਲੀ— ਵਿਰਾਟ ਕੋਹਲੀ ਤੇ ਭਾਰਤੀ ਕ੍ਰਿਕਟ ਨੇ ਖਤਮ ਹੋ ਰਹੇ ਸਾਲ 'ਚ ਵਧੀਆ ਪ੍ਰਗਤੀ ਕੀਤੀ ਜਦਕਿ ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਪ੍ਰਧਾਨ ਦੇ ਰੂਪ 'ਚ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ। ਭਾਰਤ ਨੇ ਨਾਲ ਹੀ 2019 'ਚ ਅੰਤਤ : ਡੇ-ਨਾਈਟ ਟੈਸਟ ਖੇਡਿਆ। ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ ਦੀ ਹਾਰ ਦਿਲ ਤੋੜਣ ਵਾਲੀ ਰਹੀ, ਜਦਕਿ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਨੂੰ ਲੈ ਕੇ ਸ਼ੱਕ ਬਰਕਰਾਰ ਹੈ ਜੋ ਪਿਛਲੇ 6 ਮਹੀਨਿਆਂ ਤੋਂ ਕ੍ਰਿਕਟ ਤੋਂ ਦੂਰ ਹੈ। ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ ਨੂੰ ਨਿਊਜ਼ੀਲੈਂਡ ਨੇ ਹਰਾਇਆ। ਫਾਈਨਲ 'ਚ ਹਾਲਾਂਕਿ ਨਿਊਜ਼ੀਲੈਂਡ ਨੂੰ ਨਿਰਾਸ਼ਾ ਹੱਥ ਲੱਗੀ, ਜਦੋਂ ਨਿਰਧਾਰਿਤ ਓਵਰ ਤੇ ਫਿਰ ਸੁਪਰ ਓਵਰ ਤੋਂ ਬਾਅਦ ਵੀ ਮੈਚ ਟਾਈ ਰਿਹਾ ਤੇ ਮੇਜ਼ਬਾਨ ਇੰਗਲੈਂਡ ਨੂੰ ਮੈਚ 'ਚ ਜ਼ਿਆਦਾ ਬਾਊਂਡਰੀਆਂ ਲਗਾਉਣ ਦੇ ਕਾਰਨ ਜੇਤੂ ਐਲਾਨ ਕੀਤਾ ਗਿਆ। ਆਸਟਰੇਲੀਆ ਦੇ ਸਟੀਵ ਸਮਿਥ ਤੇ ਡੇਵਿਡ ਵਾਰਨਰ ਨੇ 2018 'ਚ ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਇਕ ਸਾਲ ਦੀ ਪਾਬੰਦੀ ਲੱਗਣ ਤੋਂ ਬਾਅਦ ਨਵੀਂ ਸ਼ੁਰੂਆਤ ਕੀਤੀ। ਵਾਰਨਰ ਨੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤਾਂ ਸਮਿਥ ਏਸ਼ੇਜ਼ ਸੀਰੀਜ਼ 'ਚ ਛਾਏ ਹੋਏ ਸਨ। ਦੱਖਣੀ ਅਫਰੀਕਾ ਨੇ 2019 'ਚ ਆਪਣੇ ਕਈ ਵਧੀਆ ਖਿਡਾਰੀ ਗੁਆਏ ਤੇ ਪੂਰਾ ਸਾਲ ਉਸਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਟੀਮ ਹਾਲਾਂਕਿ ਸਾਲ ਦਾ ਅੰਤ ਇੰਗਲੈਂਡ ਵਿਰੁੱਧ ਜਿੱਤ ਨਾਲ ਕਰਨ 'ਚ ਸਫਲ ਰਹੀ।
ਸਾਲ 2009 ਦੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਟੈਸਟ ਕ੍ਰਿਕਟ ਦੀ ਵਾਪਸੀ ਹੋਈ ਜਦੋ ਸ਼੍ਰੀਲੰਕਾ ਦੀ ਟੀਮ ਨੇ ਦੇਸ਼ ਦਾ ਦੌਰਾ ਕੀਤਾ। ਇਨ੍ਹਾਂ ਮੈਚਾਂ ਦੇ ਲਈ ਹਾਲਾਂਕਿ ਜ਼ਿਆਦਾ ਦਰਸ਼ਕ ਨਹੀਂ ਪਹੁੰਚੇ। ਭਾਰਤ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਆਸਟਰੇਲੀਆ 'ਚ ਸੱਤ ਦਹਾਕੇ 'ਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ 'ਚ ਸਫਲ ਰਹੀ ਪਰ ਵਿਸ਼ਵ ਕੱਪ ਸੈਮੀਫਾਈਨਲ 'ਚ ਕੁਝ ਮਿੰਟਾਂ ਦੇ ਖਰਾਬ ਪ੍ਰਦਰਸ਼ਨ ਦੇ ਕਾਰਨ ਵਿਰਾਟ ਕੋਹਲੀ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਮੁਸ਼ਕਿਲ ਸਮੇਂ 'ਚ ਭਾਰਤੀ ਕ੍ਰਿਕਟ ਦੀ ਬਾਗਡੋਰ ਸੰਭਾਲਣ ਦੇ ਲਈ ਜਾਣੇ ਜਾਂਦੇ ਗਾਂਗੁਲੀ ਸਰਬਸਮਤੀ ਨਾਲ ਬੀ. ਸੀ. ਸੀ. ਆਈ. ਦੇ 39ਵੇਂ ਪ੍ਰਧਾਨ ਬਣੇ, ਜਿਸ ਨਾਲ ਸੁਪਰੀਮ ਕੋਰਟ ਵਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ ਦੇ ਤਿੰਨ ਸਾਲ ਤੋਂ ਬਾਅਦ ਵਿਵਾਦਪੂਰਨ ਕਾਰਜਕਾਲ ਦਾ ਅੰਤ ਹੋਇਆ। ਗਾਂਗੁਲੀ ਨੇ ਇਕ ਵਾਰ ਫਿਰ ਅੱਗੇ ਵੱਧ ਕੇ ਅਗਵਾਈ ਕਰਨ ਦੀ ਯੋਗਤਾ ਦਿਖਾਈ, ਜਦੋਂ ਉਨ੍ਹਾਂ ਨੇ ਕੋਹਲੀ ਨੂੰ ਬੰਗਲਾਦੇਸ਼ ਵਿਰੁੱਧ ਗੁਲਾਬੀ ਗੇਂਦ ਨਾਲ ਟੈਸਟ ਖੇਡਣ ਦੇ ਲਈ ਰਾਜੀ ਕੀਤਾ ਜੋ ਇਸ ਦੇ ਲਈ ਪਹਿਲਾਂ ਤਿਆਰ ਨਹੀਂ ਸੀ।


Gurdeep Singh

Content Editor

Related News