ਫੈੱਡ ਕੱਪ ''ਚ ਇਨਡੋਰ ਕੋਰਟ ''ਤੇ ਸਰਵਿਸ ਅਹਿਮ ਹੋਵੇਗੀ : ਭਾਰਤੀ ਕੋਚ ਅੰਕਿਤਾ
Wednesday, Feb 06, 2019 - 11:45 PM (IST)
ਅਸਤਾਨਾ (ਕਜ਼ਾਕਿਸਤਾਨ)- ਭਾਰਤ ਦੀ ਫੈੱਡ ਕੱਪ ਕੋਚ ਅੰਕਿਤਾ ਭਾਂਬਰੀ ਦਾ ਮੰਨਣਾ ਹੈ ਕਿ ਅੰਕਿਤਾ ਰੈਨਾ ਅਤੇ ਕਰਮਨ ਕੌਰ ਥਾਂਦੀ ਇਥੇ ਫੈੱਡ ਕੱਪ ਟੈਨਿਸ ਟੂਰਨਾਮੈਂਟ ਵਿਚ ਸਭ ਤੋਂ ਵਧੀਆ ਰੈਂਕਿੰਗ ਵਾਲੀਆਂ ਖਿਡਾਰਨਾਂ ਨਾਲ ਭਿੜਨਗੀਆਂ ਤਾਂ ਇਨਡੋਰ ਕੋਰਟ 'ਤੇ ਸਰਵਿਸ ਮਹੱਤਵਪੂਰਨ ਹੋਵੇਗੀ। ਭਾਰਤ ਏਸ਼ੀਆ/ਓਸੀਆਨਾ ਗਰੁੱਪ-1 ਵਿਚ ਆਪਣੇ ਅਭਿਆਨ ਦੀ ਸ਼ੁਰੂਆਤ ਵੀਰਵਾਰ ਨੂੰ ਥਾਈਲੈਂਡ ਖਿਲਾਫ ਕਰੇਗਾ, ਜਦਕਿ ਸ਼ੁੱਕਰਵਾਰ ਨੂੰ ਉਸ ਦਾ ਮੁਕਾਬਲਾ ਮੇਜ਼ਬਾਨ ਕਜ਼ਾਕਿਸਤਾਨ ਦੀ ਮਜ਼ਬੂਤ ਟੀਮ ਨਾਲ ਹੋਵੇਗਾ।
