ਸਿੰਧੂ ਦੀ ਹਾਰ ਨਾਲ ਆਲ ਇੰਗਲੈਂਡ ''ਚ ਭਾਰਤੀ ਚੁਣੌਤੀ ਖਤਮ

Saturday, Mar 14, 2020 - 12:13 AM (IST)

ਸਿੰਧੂ ਦੀ ਹਾਰ ਨਾਲ ਆਲ ਇੰਗਲੈਂਡ ''ਚ ਭਾਰਤੀ ਚੁਣੌਤੀ ਖਤਮ

ਬਰਮਿੰਘਮ— ਵਿਸ਼ਵ ਚੈਂਪੀਅਨ ਤੇ 6ਵੀਂ ਸੀਡ ਪੀ. ਵੀ. ਸਿੰਧੂ ਦੀ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ 'ਚ ਚੌਥੀ ਦਰਜਾ ਪ੍ਰਾਪਤ ਜਾਪਾਨ ਦੀ ਨੋਜੋਮੀ ਓਕੁਹਾਰਾ ਦੇ ਹੱਥੋਂ 21-12, 15-21, 13-21 ਦੇ ਹਾਰ ਨਾਲ ਵੱਕਾਰੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ 'ਚ ਭਾਰਤੀ ਚੁਣੌਤੀ ਖਤਮ ਹੋ ਗਈ। ਸਿੰਧੂ ਨੇ ਕੁਆਰਟਰ ਫਾਈਨਲ 'ਚ ਚੌਥੀ ਦਰਜਾ ਪ੍ਰਾਪਤ ਜਾਪਾਨ ਦੀ ਨੋਜੋਮੀ ਤੋਂ ਪਹਿਲਾ ਸੈੱਟ ਆਸਾਨੀ ਨਾਲ 21-12 ਨਾਲ ਜਿੱਤਿਆ ਪਰ ਇਸ ਤੋਂ ਬਾਅਦ ਉਹ ਆਪਣੀ ਲੈਅ ਕਾਇਮ ਨਹੀਂ ਰੱਖ ਸਕੀ ਤੇ ਅਗਲੇ 2 ਸੈੱਟ 15-21, 13-21 ਨਾਲ ਹਾਰ ਗਈ। ਸਿੰਧੂ ਨੇ ਇਹ ਮੁਕਾਬਲਾ ਇਕ ਘੰਟੇ 8 ਮਿੰਟ 'ਚ ਹਾਰਿਆ। ਸਿੰਧੂ ਦੀ ਇਸ ਹਾਰ ਤੋਂ ਬਾਅਦ ਨੋਜੋਮੀ ਵਿਰੁੱਧ 9-8 ਦਾ ਕਰੀਅਰ ਰਿਕਾਰਡ ਹੋ ਗਿਆ ਹੈ। ਇਸ ਵਿਚ ਪੁਰਸ਼ ਸਿੰਗਲ 'ਚ ਨੌਜਵਾਨ ਖਿਡਾਰੀ ਲਕਸ਼ੇ ਸੇਨ ਨੇ ਕੱਲ ਦੂਜੀ ਸੀਡ ਡੈਨਮਾਰਕ ਦੇ ਵਿਕਟਰ ਏਕਸਲਸਨ ਦੇ ਵਿਰੁੱਧ 45 ਮਿੰਟ ਤਕ ਸੰਘਰਸ਼ ਕੀਤਾ ਪਰ ਉਸ ਨੂੰ 17-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਰਿਆ। ਵਿਸ਼ਵ ਰੈਂਕਿੰਗ ਦੇ ਲਕਸ਼ੇ ਦਾ 7ਵੀਂ ਰੈਂਕਿੰਗ ਦੇ ਏਕਸਲਸਨ ਦੇ ਨਾਲ ਕਰੀਅਰ 'ਚ ਇਹ ਪਹਿਲਾ ਮੁਕਾਬਲਾ ਸੀ।
 


author

Gurdeep Singh

Content Editor

Related News