ਕਪਿਲਾ ਦੇ ਬੀਮਾਰ ਹੋਣ ਕਾਰਨ ਵੀਅਤਨਾਮ ਓਪਨ ''ਚ ਭਾਰਤੀ ਚੁਣੌਤੀ ਖਤਮ

Saturday, Sep 14, 2024 - 02:05 PM (IST)

ਹੋ ਚੀ ਮਿਨਹ ਸਿਟੀ- ਧਰੁਵ ਕਪਿਲਾ ਦੀ ਬੀਮਾਰੀ ਕਾਰਨ ਉਨ੍ਹਾਂ ਅਤੇ ਤਨੀਸ਼ਾ ਕ੍ਰੈਸਟੋ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਨੂੰ ਸ਼ਨੀਵਾਰ ਨੂੰ ਇੱਥੇ ਆਪਣੇ ਸੈਮੀਫਾਈਨਲ ਮੈਚ ਤੋਂ ਹਟਣਾ ਪਿਆ, ਜਿਸ ਨਾਲ ਵੀਅਤਨਾਮ ਓਪਨ ਸੁਪਰ 100 ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤ ਦੀ ਚੁਣੌਤੀ ਵੀ ਖਤਮ ਹੋ ਗਈ। ਕਪਿਲਾ ਅਤੇ ਕ੍ਰੈਸਟੋ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੂੰ ਸੈਮੀਫਾਈਨਲ ਵਿੱਚ ਅਦਨਾਨ ਮੌਲਾਨਾ ਅਤੇ ਇੰਦਾਹ ਕਾਹਿਆ ਸਾਰੀ ਜਮੀਲ ਦੀ ਇੰਡੋਨੇਸ਼ੀਆਈ ਜੋੜੀ ਦਾ ਸਾਹਮਣਾ ਕਰਨਾ ਸੀ। ਪਰ ਕਪਿਲਾ ਨੂੰ ਬੁਖਾਰ ਅਤੇ ਪਿੱਠ ਵਿੱਚ ਦਰਦ ਹੋਣ ਕਾਰਨ ਭਾਰਤੀ ਜੋੜੀ ਨੂੰ ਮੈਚ ਤੋਂ ਹਟਣਾ ਪਿਆ।
ਕਪਿਲਾ ਨੇ ਪੀਟੀਆਈ ਨੂੰ ਦੱਸਿਆ, ''ਟੂਰਨਾਮੈਂਟ ਦੇ ਪਹਿਲੇ ਦਿਨ ਤੋਂ ਮੇਰੀ ਤਬੀਅਤ ਠੀਕ ਨਹੀਂ ਹੈ। ਕੱਲ੍ਹ ਦੇ ਮੈਚ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ। ਬੁਖਾਰ ਘੱਟ ਨਹੀਂ ਹੋ ਰਿਹਾ ਸੀ ਅਤੇ ਮੇਰੀ ਪਿੱਠ 'ਚ ਕੜਵੱਲ ਸੀ। ਡਾਕਟਰ ਦੀ ਸਲਾਹ ਤੋਂ ਬਾਅਦ ਅਸੀਂ ਮੈਚ ਤੋਂ ਹਟਣ ਦਾ ਫੈਸਲਾ ਕੀਤਾ। ਕਪਿਲਾ ਅਤੇ ਕ੍ਰੈਸਟੋ ਹੁਣ ਦੋ ਚੈਲੰਜਰ ਟੂਰਨਾਮੈਂਟਾਂ, ਬੇਂਡੀਗੋ ਇੰਟਰਨੈਸ਼ਨਲ (9-13 ਅਕਤੂਬਰ) ਅਤੇ ਸਿਡਨੀ ਇੰਟਰਨੈਸ਼ਨਲ (ਅਕਤੂਬਰ 16-20) ਵਿੱਚ ਹਿੱਸਾ ਲੈਣਗੇ।


Aarti dhillon

Content Editor

Related News