ਭਾਰਤ ਦੇ ਇਸ ਸਾਬਕਾ ਕਪਤਾਨ ਨੇ ਕਿਹਾ ਦੂਜਾ ਕਪਿਲ ਦੇਵ ਹੋ ਹੀ ਨਹੀਂ ਸਕਦਾ

Tuesday, Jan 30, 2018 - 07:41 PM (IST)

ਭਾਰਤ ਦੇ ਇਸ ਸਾਬਕਾ ਕਪਤਾਨ ਨੇ ਕਿਹਾ ਦੂਜਾ ਕਪਿਲ ਦੇਵ ਹੋ ਹੀ ਨਹੀਂ ਸਕਦਾ

ਕੋਲਕਾਤਾ— ਹਾਰਦਿਕ ਪੰਡਯਾ ਅਤੇ ਕਪਿਲ ਦੇਵ ਵਿਚਾਲੇ ਵਧਦੀ ਤੁਲਨਾ ਦੇ ਮੱਦੇਨਜ਼ਰ ਭਾਰਤ ਦੇ ਸਾਬਕਾ ਕਪਤਾਮ ਮੁਹੰਮਦ ਅਜ਼ਹਰੂਦੀਨ ਨੇ ਅੱਜ ਕਿਹਾ ਕਿ ਕੋਈ ਦੂਜਾ ਕਪਿਲ ਦੇਵ ਹੋ ਹੀ ਨਹੀਂ ਸਕਦਾ। ਪੰਡਯਾ ਨੇ ਕੇਪਟਾਊਨ 'ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ 'ਚ ਖਰਾਬ ਪਿੱਚ 'ਤੇ 93 ਦੌੜਾਂ ਬਣਾਈਆਂ ਜਿਸ ਨਾਲ ਉਸ ਦੇ ਅਤੇ ਕਪਿਲ ਦੇਵ ਵਿਚਾਲੇ ਤੁਲਨਾ ਵਧ ਗਈ ਹੈ।
ਇਕ ਦਿਨ 'ਚ 20-25 ਓਵਰ ਸੁੱਟਦੇ ਸਨ ਕਪਿਲ
ਅਜ਼ਹਰ ਨੇ ਕਿਹਾ ਕਿ ਇਹ ਸਹੀ ਨਹੀਂ ਹੈ ਕਿਉਂਕਿ ਦੂਜਾ ਕਪਿਲ ਦੇਵ ਹੋ ਹੀ ਨਹੀਂ ਸਕਦਾ ਕਿਉਂਕਿ ਉਸ ਨੇ ਲੰਬੇ ਸਮੇਂ ਤੱਕ ਜਿਨ੍ਹਾਂ ਵਰਕਲੋਡ ਸੰਭਾਲਿਆ ਹੈ। ਕਪਿਲ ਇਕ ਦਿਨ 'ਚ 20-25 ਓਵਰ ਸੁੱਟਦਾ ਸੀ ਅਤੇ ਹੁਣ ਬਹੁਤ ਸਾਰੇ ਗੇਂਦਬਾਜ਼ ਇਸ ਤਰ੍ਹਾਂ ਨਹੀਂ ਕਰ ਸਕਦੇ। ਭਾਰਤ ਨੂੰ ਦੱਖਣੀ ਅਫਰੀਕਾ ਨੇ ਪਹਿਲੇ ਦੋ ਟੈਸਟ ਮੈਚਾਂ 'ਚ ਹਰਾਇਆ ਪਰ ਤੀਜਾ ਅਤੇ ਆਖਰੀ ਟੈਸਟ ਜਿੱਤਿਆ। ਨਤੀਜੇ ਨੂੰ ਬਦਕਿਸਮਤੀ ਦੱਸਦੇ ਹੋਏ ਅਜ਼ਹਰ ਨੇ ਕਿਹਾ ਕਿ ਗੇਂਦਬਾਜ਼ਾਂ ਨੇ ਆਖਰੀ ਟੈਸਟ ਜਿਤਾਇਆ। ਉਸ ਨੇ ਦੱਖਣੀ ਅਫਰੀਕਾ ਨੂੰ ਦਬਾਅ 'ਚ ਰੱਖਿਆ। ਅਸੀਂ ਬਦਕਿਸਮਤ ਰਹੇ ਕਿ ਅਸੀਂ ਸੀਰੀਜ਼ ਜਿੱਤ ਨਹੀਂ ਸਕੇ।
ਉਸ ਨੇ ਕਿਹਾ ਕਿ ਆਖਰੀ ਟੈਸਟ ਜਿੱਤਣਾ ਵਧੀਆ ਰਿਹਾ । ਅਸੀਂ ਆਪਣਾ ਅਕਸ ਕਾਇਮ ਰੱਖਿਆ। ਟੀਮ ਨੇ ਮੁਸ਼ਕਿਲ ਪੜਾਅ 'ਚ ਵਧੀਆ ਪ੍ਰਦਰਸ਼ਨ ਕੀਤਾ। ਉਹ ਆਸਾਨ ਵਿਕਟ ਨਹੀਂ ਸੀ। ਉਸ ਨੇ ਕਿਹਾ ਕਿ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕੀਤੀ। ਮੈਂ ਟੀਮ ਦੀ ਜਿੱਤ ਤੋਂ ਖੁਸ਼ ਹਾਂ। ਵਨ ਡੇ 'ਚ ਉਮੀਦ ਹੈ ਕਿ ਸਾਡੀ ਟੀਮ ਨੇ ਬੱਲੇਬਾਜ਼ ਬਿਹਤਰੀਨ ਪ੍ਰਦਰਸ਼ਨ ਕਰਨਗੇ ਅਤੇ ਸਾਨੂੰ ਸੀਰੀਜ਼ ਜਿਤਾਉਣਗੇ। ਪਹਿਲੇ ਦੋ ਟੈਸਟ 'ਚ ਅਜਿੰਕਯ ਰਹਾਨੇ ਨੂੰ ਨਹੀਂ ਉਤਾਰਨ ਅਤੇ ਦੂਜੇ ਟੈਸਟ 'ਚ ਭੁਵਨੇਸ਼ਵਰ ਕੁਮਾਰ ਨੂੰ ਬਾਹਰ ਰੱਖਣ ਦੇ ਫੈਸਲੇ ਬਾਰੇ 'ਚ ਅਜ਼ਹਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਖੇਡ ਸਕਦੈ ਸਨ ਪਰ ਕਪਤਾਨ ਅਤੇ ਟੀਮ ਪ੍ਰਬੰਧਕਾਂ ਦੀ ਸੋਚ ਅਲੱਗ ਸੀ।


Related News