ਭਾਰਤੀ ਮੁੱਕੇਬਾਜ਼ਾਂ ਨੇ ਸਵੀਡਨ ''ਚ ਜਿੱਤੇ 6 ਸੋਨ ਤਮਗੇ

02/04/2020 2:06:37 AM

ਨਵੀਂ ਦਿੱਲੀ— ਭਾਰਤ ਦੇ ਜੂਨੀਅਰ ਤੇ ਨੌਜਵਾਨ ਮੁੱਕੇਬਾਜ਼ਾਂ ਨੇ ਸਵੀਡਨ ਦੇ ਬੋਰਾਸ ਵਿਚ ਖੇਡੀ ਗਈ ਗੋਲਡਨ ਗਰਲ ਚੈਂਪੀਅਨਸ਼ਿਪ ਵਿਚ 6 ਸੋਨ ਤਮਗੇ ਜਿੱਤਣ ਨਾਲ ਕੁਲ 14 ਤਮਗਾ ਅਤੇ 'ਸਰਵਸ੍ਰੇਸ਼ਠ ਮੁੱਕੇਬਾਜ਼' ਦਾ ਖਿਤਾਬ ਹਾਸਲ ਕੀਤਾ। ਭਾਰਤੀ ਮੁੱਕੇਬਾਜ਼ੀ ਸੰਘ ਵਲੋਂ ਜਾਰੀ ਬਿਆਨ ਮੁਤਾਬਕ ਜੂਨੀਅਰ ਮਹਿਲਾ ਟੀਮ ਨੇ 5 ਸੋਨ, 3 ਚਾਂਦੀ ਤੇ 1 ਕਾਂਸੀ ਤਮਗਾ ਹਾਸਲ ਕੀਤਾ ਜਦਕਿ ਨੌਜਵਾਨ ਟੀਮ ਨੇ ਐਤਵਾਰ ਨੂੰ ਖਤਮ ਹੋਈ ਇਸ ਪ੍ਰਤੀਯੋਗਿਤਾ ਵਿਚ ਇਕ ਸੋਨ ਅਤੇ 4 ਕਾਂਸੀ ਤਮਗੇ ਹਾਸਲ ਕੀਤੇ।  ਜੂਨੀਅਰ ਵਰਗ ਵਿਚ ਹਿੱਸਾ ਲੈਣ ਵਾਲੀ ਹਰਿਆਣਾ ਦੀ ਪ੍ਰਾਚੀ ਧਨਖੜ (50 ਕਿ. ਗ੍ਰਾ.) ਨੇ 'ਸਰਵਸ੍ਰੇਸ਼ਠ ਮੁੱਕੇਬਾਜ਼' ਦਾ ਖਿਤਾਬ ਹਾਸਲ ਕੀਤਾ।


Gurdeep Singh

Content Editor

Related News