ਭਾਰਤੀ ਬੈਡਮਿੰਟਨ ਖਿਡਾਰਨ ਰਕਸ਼ਾ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਇਟਾਲੀਅਨ ਜੂਨੀਅਰ ਸਿੰਗਲਜ਼ ਦਾ ਖਿਤਾਬ

02/27/2024 2:06:48 PM

ਮੁੰਬਈ, (ਭਾਸ਼ਾ) ਭਾਰਤੀ ਬੈਡਮਿੰਟਨ ਖਿਡਾਰਨ ਰਕਸ਼ਾ ਕਾਂਦਾਸਾਮੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਫਾਈਨਲ ਵਿਚ ਹਮਵਤਨ ਅਨੰਨਿਆ ਅਗਰਵਾਲ ਨੂੰ 21-14, 21-12 ਨਾਲ ਹਰਾ ਕੇ ਇਟਲੀ ਦਾ ਜੂਨੀਅਰ ਸਿੰਗਲਜ਼ ਖਿਤਾਬ ਜਿੱਤ ਲਿਆ। ਰਕਸ਼ਾ ਨੇ ਇਟਲੀ ਦੇ ਮਿਲਾਨ ਵਿੱਚ 23 ਤੋਂ 25 ਫਰਵਰੀ ਤੱਕ ਹੋਏ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 64 ਖਿਡਾਰੀਆਂ ਦੇ ਡਰਾਅ ਵਿੱਚ ਇੱਕ ਵੀ ਗੇਮ ਗੁਆਏ ਬਿਨਾਂ ਖਿਤਾਬ ਜਿੱਤ ਲਿਆ। ਸੈਮੀਫਾਈਨਲ 'ਚ ਵੀ ਰਕਸ਼ਾ ਨੇ ਹਮਵਤਨ ਭਾਰਤੀ ਪ੍ਰਕ੍ਰਿਤੀ ਭਾਰਤ ਨੂੰ ਇਕਤਰਫਾ ਮੁਕਾਬਲੇ 'ਚ 21-10, 21-8 ਨਾਲ ਹਰਾਇਆ ਸੀ। 

ਇਹ ਵੀ ਪੜ੍ਹੋ : IND vs ENG 4th Test : ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ, ਸੀਰੀਜ਼ 'ਚ ਬਣਾਈ ਅਜੇਤੂ ਬੜ੍ਹਤ

ਇਸ ਤੋਂ ਇਲਾਵਾ ਰਕਸ਼ਾ ਨੇ  ਕੁਆਰਟਰ ਫਾਈਨਲ 'ਚ ਸਲੋਵੇਨੀਆ ਦੀ ਅੰਜਾ ਬਲਾਜ਼ੀਨਾ ਨੂੰ 21-9, 21-14 ਨਾਲ ਹਰਾਇਆ ਸੀ। ਪਿਛਲੇ ਸਾਲ ਆਲ ਇੰਗਲੈਂਡ ਜੂਨੀਅਰ ਓਪਨ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਰਕਸ਼ਾ ਨੇ ਕਿਹਾ, ''ਇਹ ਜਿੱਤ ਸੱਚਮੁੱਚ ਪ੍ਰੇਰਨਾਦਾਇਕ ਹੈ ਅਤੇ ਪਿਛਲੇ ਕੁਝ ਮਹੀਨਿਆਂ 'ਚ ਜਿਸ ਤਰ੍ਹਾਂ ਨਾਲ ਮੇਰੀ ਖੇਡ 'ਚ ਸੁਧਾਰ ਹੋਇਆ ਹੈ, ਉਸ ਤੋਂ ਮੈਂ ਸੱਚਮੁੱਚ ਖੁਸ਼ ਹਾਂ। ਉਸ ਨੇ ਕਿਹਾ, "ਇਹ ਪ੍ਰਦਰਸ਼ਨ ਅਸਲ ਵਿੱਚ ਉਤਸ਼ਾਹਜਨਕ ਹੈ ਅਤੇ ਮੈਂ ਇਸ ਸਾਲ ਯੂਰਪ ਵਿੱਚ ਕਈ ਹੋਰ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਦੀ ਉਮੀਦ ਕਰ ਰਹੀ ਹਾਂ।" ਮੁੰਬਈ ਦੀ 17 ਸਾਲਾ ਬੈਡਮਿੰਟਨ ਖਿਡਾਰਨ ਰਕਸ਼ਾ 11ਵੀਂ ਜਮਾਤ ਵਿੱਚ ਪੜ੍ਹਦੀ ਹੈ। ਉਹ ਵਿਸ਼ਵ ਜੂਨੀਅਰਜ਼ ਵਿੱਚ ਥਾਂ ਬਣਾਉਣ ਦੇ ਉਦੇਸ਼ ਨਾਲ ਕੁਝ ਹੋਰ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਯੂਰਪ ਵਿੱਚ ਰਹੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Tarsem Singh

Content Editor

Related News