ਵਿਸ਼ਵ ਤੀਰਅੰਦਾਜ਼ੀ ਨੇ ਭਾਰਤ ਤੋਂ ਬੈਨ ਹਟਾਇਆ

Thursday, Jan 23, 2020 - 05:08 PM (IST)

ਵਿਸ਼ਵ ਤੀਰਅੰਦਾਜ਼ੀ ਨੇ ਭਾਰਤ ਤੋਂ ਬੈਨ ਹਟਾਇਆ

ਕੋਲਕਾਤਾ— ਵਿਸ਼ਵ ਤੀਰਅੰਦਾਜੀ ਨੇ ਭਾਰਤੀ ਤੀਰਅੰਦਾਜ਼ੀ ਮਹਾਸੰਘ ਦੇ ਚੋਣ ਦੇ ਇਕ ਹਫਤੇ ਦੇ ਅੰਦਰ ਉਸ 'ਤੇ ਲਗਾ ਬੈਨ ਹਟਾ ਦਿੱਤਾ ਹੈ। ਵਿਸ਼ਵ ਤੀਰਅੰਦਾਜ਼ੀ ਨੇ ਇਕ ਬਿਆਨ 'ਚ ਕਿਹਾ, ''ਮਹਾਸੰਘ ਨੂੰ ਵਿਸ਼ਵ ਤੀਰਅੰਦਾਜ਼ੀ ਦੇ ਸੰਵਿਧਾਨ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਚੰਗਾ ਪ੍ਰਸ਼ਾਸਨ ਦੇਣਾ ਹੋਵੇਗਾ।'' ਭਾਰਤੀ ਤੀਰਅੰਦਾਜ਼ਾਂ ਨੂੰ ਬੈਨ ਕਾਰਨ ਏਸ਼ੀਆਈ ਚੈਂਪੀਅਨਸ਼ਿਪ 'ਚ ਨਿਰਪੱਖ ਖਿਡਾਰੀਆਂ ਦੇ ਤੌਰ 'ਤੇ ਉਤਰਨਾ ਪਿਆ ਸੀ। ਹੁਣ ਉਹ ਤਿਰੰਗੇ ਦੇ ਹੇਠ ਖੇਡ ਸਕਣਗੇ। ਭਾਰਤ ਨੂੰ ਅਗਲਾ ਟੂਰਨਾਮੈਂਟ ਤਿੰਨ ਹਫਤੇ ਦੇ ਅੰਦਰ ਲਾਸ ਵੇਗਾਸ 'ਚ ਇੰਡੋਰ ਵਿਸ਼ਵ ਸੀਰੀਜ਼ ਖੇਡਣਾ ਹੈ।


author

Tarsem Singh

Content Editor

Related News