ਭਾਰਤ ਨੇ ਏਸ਼ੀਆਈ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚ ਜਿੱਤੇ 9 ਤਮਗੇ

Thursday, Nov 23, 2023 - 02:38 PM (IST)

ਭਾਰਤ ਨੇ ਏਸ਼ੀਆਈ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚ ਜਿੱਤੇ 9 ਤਮਗੇ

ਬੈਂਕਾਕ, (ਭਾਸ਼ਾ)- ਵਿਸ਼ਵ ਰੈਂਕਿੰਗ ਵਿਚ ਪੰਜਵੇਂ ਸਥਾਨ ’ਤੇ ਕਾਬਜ਼ ਰਾਕੇਸ਼ ਕੁਮਾਰ ਨੇ ਸੋਨ ਤਮਗਿਆਂ ਦੀ ਹੈਟ੍ਰਿਕ ਲਗਾਈ, ਜਿਸ ਦੇ ਦਮ ’ਤੇ ਭਾਰਤ ਨੇ ਏਸ਼ੀਆਈ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿਚ ਬੁੱਧਵਾਰ ਨੂੰ 9 ਤਮਗੇ ਜਿੱਤ ਕੇ ਦੱਖਣੀ ਕੋਰੀਆ ਵਰਗੇ ਧਾਕੜ ’ਤੇ ਬੜ੍ਹਤ ਬਣਾਈ। ਭਾਰਤ ਨੂੰ 4 ਸੋਨ, 4 ਚਾਂਦੀ ਤੇ 1 ਕਾਂਸੀ ਤਮਗੇ ਮਿਲੇ ਜਦਕਿ ਦੱਖਣੀ ਕੋਰੀਆ 3 ਸੋਨ, 1 ਚਾਂਦੀ ਤੇ 1 ਕਾਂਸੀ ਤਮਗੇ ਨਾਲ ਦੂਜੇ ਸਥਾਨ ’ਤੇ ਹੈ।

ਇਹ ਵੀ ਪੜ੍ਹੋ : ਸਾਰਾ ਤੇਂਦੁਲਕਰ ਨੇ ਸ਼ੁਭਮਨ ਗਿੱਲ ਨਾਲ ਸਾਹਮਣੇ ਆਈ ਤਸਵੀਰ 'ਤੇ ਤੋੜੀ ਚੁੱਪੀ, ਪੋਸਟ ਪਾ ਕੇ ਕਹੀਆਂ ਇਹ ਗੱਲਾਂ

ਰਾਕੇਸ਼ ਨੇ ਪੁਰਸ਼ਾਂ ਦੇ ਕੰਪਾਊਂਡ ਵਰਗ ਵਿਚ ਇੰਡੋਨੇਸ਼ੀਆ ਦੇ ਕੇਨ ਐੱਸ. ਨੂੰ 145-144 ਨਾਲ ਹਰਾਇਆ। ਇਸ ਤੋਂ ਪਹਿਲਾਂ ਰਾਕੇਸ਼ ਤੇ ਸੂਰਜ ਸਿੰਘ ਨੇ ਪੁਰਸ਼ਾਂ ਦੇ ਕੰਪਾਊਂਡ ਵਰਗ ਵਿਚ ਚੀਨੀ ਤਾਈਪੇ ਦੇ ਪੁੰਗ ਹੁੰਗ ਵੂ ਤੇ ਚਿਹ ਚਿਹਾਂਗ ਚਾਂਗ ਨੂੰ 147-144 ਨਾਲ ਹਰਾ ਕੇ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤਿਆ। 

ਇਹ ਵੀ ਪੜ੍ਹੋ : ਇੰਗਲੈਂਡ ਵੀ ਤੁਰਿਆ BCCI ਦੀ ਰਾਹ 'ਤੇ, The Hundred ਵਿੱਚ ਕਰਨ ਜਾ ਰਿਹੈ ਇਹ ਵੱਡਾ ਬਦਲਾਅ

ਰਾਕੇਸ਼ ਨੇ ਸ਼ੀਤਲ ਦੇਵੀ ਦੇ ਨਾਲ ਇੰਡੋਨੇਸ਼ੀਆ ਦੇ ਟੀ. ਆਡੀ ਆਯੁਡੀਆ ਫੇਰੇਲੀ ਤੇ ਕੇਨ ਐੱਸ. ਨੂੰ 154-149 ਨਾਲ ਹਰਾ ਕੇ ਮਿਕਸਡ ਟੀਮ ਵਰਗ ਵਿਚ ਵੀ ਸੋਨ ਤਮਗਾ ਹਾਸਲ ਕੀਤਾ। ਮਹਿਲਾ ਕਪਾਊਂਡ ਓਪਨ ਟੀਮ ਵਿਚ ਸ਼ੀਤਲ ਤੇ ਜਯੋਤੀ ਨੇ ਕੋਰੀਆ ਦੀ ਜਿਨ ਯਗ ਜਿਓਂਗ ਤੇ ਨਾ ਮੀ ਚੋਈ ਨੂੰ 148-137 ਨਾਲ ਹਰਾ ਕੇ ਸੋਨ ਤਮਗਾ ਹਾਸਲ ਕੀਤਾ। ਭਾਰਤ ਨੇ ਮਹਿਲਾ ਰਿਕਰਵ ਟੀਮ ਫਾਈਨਲ, ਪੁਰਸ਼ ਰਿਕਰਵ ਡਬਲਜ਼, ਪੁਰਸ਼ ਰਿਕਰਵ ਡਬਲਯੂ. ਵਨ ਡਬਲਜ਼ ਵਿਚ ਚਾਂਦੀ ਤਮਗਾ ਜਿੱਤਿਆ। ਸਰਿਤਾ ਨੇ ਮਹਿਲਾ ਕੰਪਾਊਂਡ ਵਿਅਕਤੀਗਤ ਵਰਗ ਵਿਚ ਕਾਂਸੀ ਤਮਗਾ ਜਿੱਤਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News