ਭਾਰਤ-ਏ ਦੇ ਨਾਲ ਦੋ ਵਨ ਡੇ ਖੇਡੇਗਾ ਸ਼ਿਖਰ
Saturday, Aug 31, 2019 - 12:28 AM (IST)

ਨਵੀਂ ਦਿੱਲੀ— ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਦੀ ਆਪਣੀ ਤਿਆਰੀਆਂ ਨੂੰ ਮਜ਼ਬੂਤੀ ਦੇਣ ਦੇ ਲਈ ਦੱਖਣੀ ਅਫਰੀਕਾ-ਏ ਵਿਰੁੱਧ ਚੌਥੇ ਤੇ ਪੰਜਵੇਂ ਅਭਿਆਸ ਵਨ ਡੇ ’ਚ ਭਾਰਤ-ਏ ਟੀਮ ਵਲੋਂ ਖੇਡਣਗੇ। ਸੀਨੀਅਰ ਚੋਣ ਕਮੇਟੀ ਨੇ ਸ਼ਿਖਰ ਨੂੰ ਭਾਰਤ-ਏ ਟੀਮ ਦੇ ਨਾਲ ਜੋੜਣ ਦਾ ਫੈਸਲਾ ਸ਼ੁੱਕਰਵਾਰ ਨੂੰ ਕੀਤਾ। ਭਾਰਤ-ਏ ਟੀਮ ਪੰਜ ਮੈਚਾਂ ਦੀ ਸੀਰੀਜ਼ ’ਚ ਤਿਰੂਵਨੰਤਪੁਰਮ ’ਚ ਪਹਿਲਾ ਵਨ ਡੇ 69 ਦੌੜਾਂ ਨਾਲ ਜਿੱਕ ਕੇ 1-0 ਨਾਲ ਅੱਗੇ ਹੈ। ਇਸ ਵਿਚਾਲੇ ਆਲਰਾਊਡ ਵਿਜੈ ਸ਼ੰਕਰ ਸੱਜੇ ਹੱਥ ਦੇ ਅੰਗੂਠੇ ’ਤੇ ਸੱਟ ਲੱਗਣ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ।