ਵਾਂਡਰਸ ''ਚ ਕਦੇ ਨਹੀਂ ਹਾਰਿਆ ਭਾਰਤ, ਅਫਰੀਕਾ ਚੱਲੇਗਾ ਇਹ ''ਤੇਜ਼'' ਚਾਲ
Saturday, Jan 20, 2018 - 08:15 PM (IST)

ਨਵੀਂ ਦਿੱਲੀ— ਦੱਖਣੀ ਅਫਰੀਕਾ ਖਿਲਾਫ ਕੇਪਟਾਊਨ ਅਤੇ ਸੇਂਚੁਰੀਅਨ ਟੈਸਟ ਹਾਰ ਜਾਣ ਤੋਂ ਬਾਅਦ ਭਾਰਤੀ ਟੀਮ ਪਹਿਲਾਂ ਹੀ ਤਿੰਨ ਮੈਚਾਂ ਦੀ ਸੀਰੀਜ਼ 0-2 ਨਾਲ ਗੁਆ ਚੁੱਕੀ ਹੈ ਅਤੇ ਹੁਣ ਉਸ 'ਤੇ ਜੋਹਾਨੇਸਬਰਗ 'ਚ ਸੁਪੜਾ ਸਾਫ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਦੋਵੇਂ ਹੀ ਮੁਕਾਬਲੇ 'ਚ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਦੀ 'ਘਾਹ ਵਾਲੀ' ਪਿੱਚ ਦਾ ਸਾਹਮਣਾ ਕਰਨਾ ਪਿਆ। ਸੁਪਰ ਸਪੋਰਟਸ ਪਾਰਕ 'ਚ ਤਾਂ ਭਾਰਤ ਨੂੰ ਘਰੇਲੂ ਗਰਾਊਂਡ ਜਿਹੈ ਅਨੁਭਵ ਹੋ ਰਿਹਾ ਸੀ ਪਰ ਵਾਂਡਰਸ ਦਾ ਮੈਦਾਨ ਪੂਰੀ ਤਰ੍ਹਾਂ ਨਾਲ ਤੇਜ਼ ਗੇਂਦਬਾਜ਼ਾਂ ਦੇ ਨਾਂ ਹੋਵੇਗਾ। 24 ਜਨਵਰੀ ਨੂੰ ਸੀਰੀਜ਼ ਦਾ ਤੀਜਾ ਅਤੇ ਆਖਰੀ ਟੈਸਟ ਮੈਚ ਖੇਡਿਆ ਜਾਵੇਗਾ।
ਪਿੱਚ ਕਿਊਰੇਟਰ ਬੇਥੁਏਲ ਬੁਟਲੇਜੀ ਨੇ ਇਕ ਕਾਨਫਰੰਸ ਦੌਰਾਨ ਗੱਲ ਕਰਦੇ ਹੋਏ ਕਿਹਾ ਕਿ ਪਿਛਲੇ ਦੋ ਟੈਸਟ 'ਚ ਜੋ ਨਹੀਂ ਹੋਇਆ ਉਹ ਵਾਂਡਰਸ ਦੇ ਸਟੇਡੀਅਮ 'ਤੇ ਦੇਖਣ ਨੂੰ ਮਿਲੇਗਾ। ਉਸ ਨੇ ਕਿਹਾ ਕਿ ਸੇਂਚੁਰੀਅਨ ਟੈਸਟ 'ਚ ਪਿੱਚ 'ਤੇ ਘਾਹ ਤਾਂ ਸੀ ਪਰ ਉਸ ਦਾ ਰੰਗ ਭੂਰਾ ਸੀ ਜਦਕਿ ਵਾਂਡਰਸ 'ਚ ਇਸ ਤਰ੍ਹਾਂ ਨਹੀਂ ਹੋਵੇਗਾ। ਇਸ ਪਿੱਚ 'ਤੇ ਤੇਜ਼ ਅਤੇ ਉਛਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਦੇਵੇਗੀ।
ਕ੍ਰਿਕਟ ਅਧਿਕਾਰੀ ਕੁੰਤਲ ਚਕ੍ਰਵਰਤੀ ਨੇ ਜਦੋਂ ਪਿੱਚ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਪੂਰੇ ਮੈਦਾਨ 'ਚ ਪਿੱਚ ਨੂੰ ਲੱਭਣਾ ਕਾਫੀ ਮੁਸ਼ਕਿਲ ਸੀ ਕਿਉਂਕਿ ਪਿੱਚ ਅਤੇ ਆਊਟ ਫੀਲਡ ਦੇ ਘਾਹ ਲਗਭਗ ਬਰਾਬਰ ਦਿਖੀ। ਬੇਥੁਏਲ ਪਿਛਲੇ ਦੋ ਸਾਲ ਤੋਂ ਵਾਂਡਰਸ ਦੀ ਪਿੱਚ ਤਿਆਰ ਕਰ ਰਿਹਾ ਹੈ ਜਿਸ 'ਤੇ ਤੇਜ਼ ਗੇਂਦਬਾਜ਼ਾਂ ਦਾ ਬੋਲਬਾਲਾ ਰਿਹਾ ਹੈ। ਇਸ 'ਚ ਪਹਿਲਾਂ ਹੀ ਸੀਰੀਜ਼ ਗੁਆ ਚੁੱਕੀ ਭਾਰਤੀ ਚੀਮ ਨੂੰ ਲਾਜ ਬਚਾਉਣ ਲਈ ਇਸ ਮੈਦਾਨ 'ਤੇ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨਾ ਪਵੇਗਾ। ਹਾਲਾਂਕਿ ਇਸ ਮੈਦਾਨ 'ਤੇ ਭਾਰਤੀ ਟੀਮ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਭਾਰਤ ਨੇ ਇੱਥੇ ਚਾਰ ਮੁਕਾਬਲੇ ਖੇਡੇ ਹਨ ਜਿਸ 'ਚ ਤਿੰਨ ਡ੍ਰਾ ਰਹੇ ਜਦਕਿ 2006 'ਚ ਦੌਰੇ 'ਚ ਉਸ ਨੇ 123 ਦੌੜਾਂ ਦੀ ਸ਼ਾਨਦਾਪਰਰ ਜਿੱਤ ਮਿਲੀ ਸੀ। ਭਾਰਤ ਨੇ ਇਸ ਮੈਦਾਨ 'ਤੇ ਪਿਛਲਾ ਮੈਚ 2013 'ਚ ਖੇਡਿਆ ਸੀ। ਇਕ ਵੱਡੇ ਸਕੋਰ ਦਾ ਮੈਚ ਅਖੀਰ 'ਚ ਬਰਾਬਰੀ 'ਤੇ ਛੁੱਟ ਗਿਆ। ਭਾਰਤ ਵਲੋਂ ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਨੇ ਸੈਂਕੜਾ ਲਗਾਇਆ ਸੀ ਜਦਕਿ ਇਸ਼ਾਂਤ ਸ਼ਰਮਾ ਨੇ ਪਹਿਲੀ ਪਾਰੀ 'ਚ ਚਾਰ ਵਿਕਟਾਂ ਦੇ ਨਾਲ ਕੁਲ ਪੰਜ ਵਿਕਟਾਂ ਹਾਸਲ ਕੀਤੀਆਂ ਸਨ।