ਵਿਸ਼ਵ ਕੱਪ 'ਚ ਭਾਰਤ ਨੂੰ ਇਨ੍ਹਾਂ ਦੋ ਟੀਮਾਂ ਤੋਂ ਰਹਿਣਾ ਹੋਵੇਗਾ ਚੌਕਸ

Thursday, May 30, 2019 - 06:19 PM (IST)

ਸਪੋਰਟਸ ਡੈਸਕ— ਵਿਸ਼ਵ ਕੱਪ ਵਿਚ ਭਾਰਤ ਨੂੰ ਸਭ ਤੋਂ ਵੱਡੀ ਟੱਕਰ ਮੇਜ਼ਬਾਨ ਇੰਗਲੈਂਡ ਦੇ ਸਕਦਾ ਹੈ। ਭਾਰਤ ਦੇ ਨਾਲ ਇੰਗਲੈਂਡ ਨੂੰ ਵੀ ਇਸ ਵਿਸ਼ਵ ਕੱਪ ਦੀ ਫੇਵਰੇਟ ਮੰਨਿਆ ਜਾ ਰਿਹਾ ਹੈ। ਅਜਿਹਾ ਕਿਉਂ, ਅੰਕੜੇ ਦੇਖੋ...

ਇੰਗਲੈਂਡ ਤੋਂ ਰਹਿਣਾ ਪਵੇਗਾ ਚੌਕਸ

04 ਵਾਰ 400 ਪਲੱਸ ਸਕੋਰ ਬਣਾ ਚੁੱਕੀ ਹੈ ਇੰਗਲੈਂਡ ਪਿਛਲੇ ਇਕ ਸਾਲ ਵਿਚ।
46 ਦੀ ਔਸਤ ਨਾਲ ਹਰੇਕ ਮੈਚ ਵਿਚ ਦੌੜਾਂ ਬਣਾ ਰਹੇ ਹਨ  ਇੰਗਲੈਂਡ ਦੇ ਟਾਪ-3 ਬੱਲੇਬਾਜ਼।
36 ਵਾਰ 300 ਪਲੱਸ ਸਕੋਰ ਆਖਰੀ 86 ਮੈਚਾਂ ਵਿਚ ਬਣਾ ਚੁੱਕੀ ਹੈ ਇੰਗਲੈਂਡ।

ਜੋਸ ਬਟਲਰ : ਆਈ. ਪੀ. ਐੱਲ. 'ਚ ਭਾਰਤੀ ਗੇਂਦਬਾਜ਼ਾਂ ਨੂੰ ਖੇਡਣ ਦਾ ਤਜਰਬਾ ਬਟਲਰ ਕੋਲ ਹੈ। ਵਨ ਡੇ ਵਿਚ ਉਸ ਦੀ  51.55 ਦੀ ਔਸਤ ਅਤੇ 125 ਤੋਂ ਵੱਧ ਦੀ ਸਟ੍ਰਾਈਕ ਰੇਟ ਤੋਂ ਟੀਮ ਇੰਡੀਆ ਨੂੰ ਬਚਣਾ ਪਵੇਗਾ।

ਦੱਖਣੀ ਅਫਰੀਕਾ ਕਰੇਗਾ ਹੈਰਾਨ

ਵਿਸ਼ਵ ਕੱਪ ਵਿਚ ਸਾਰਿਆਂ ਦੀਆਂ ਨਜ਼ਰਾਂ ਦੱਖਣੀ ਅਫਰੀਕਾ 'ਤੇ ਵੀ ਰਹਿਣਗੀਆਂ। ਅਫਰੀਕਾ ਦਾ ਡਿਵਿਲੀਅਰਸ ਸੰਨਿਆਸ ਲੈ ਚੁੱਕਾ ਹੈ, ਅਜਿਹੀ ਹਾਲਤ ਵਿਚ ਪੂਰਾ ਦਾਰੋਮਦਾਰ ਉਸ ਦੇ ਤੇਜ਼ ਗੇਂਦਬਾਜ਼ਾਂ 'ਤੇ ਰਹੇਗਾ। ਖੁਦ ਕਪਤਾਨ ਫਾਫ ਡੂ ਪਲੇਸਿਸ ਵੀ ਮੰਨ ਰਿਹਾ ਹੈ ਕਿ ਗੇਂਦਬਾਜ਼ ਹੀ ਉਸ ਨੂੰ ਵਿਸ਼ਵ ਕੱਪ ਦਾ ਖਿਤਾਬ ਦਿਵਾ ਸਕਦੇ ਹਨ। 

30.93 ਦੀ ਬੈਸਟ ਗੇਂਦਬਾਜ਼ੀ ਔਸਤ ਅਤੇ 35 ਦੀ ਸਟ੍ਰਾਈਕ ਰੇਟ ਹੈ ਅਫਰੀਕੀ ਗੇਂਦਬਾਜ਼ਾਂ ਦੀ ਪਿਛਲੇ 4 ਸਾਲਾਂ ਤੋਂ
92 ਵਿਕਟਾਂ ਲੈ ਚੁੱਕਾ ਇਮਰਾਨ ਤਾਹਿਰ ਖਤਰਨਾਕ ਸਾਬਤ ਹੋਵੇਗਾ। ਆਈ. ਪੀ. ਐੱਲ. ਵਿਚ ਉਹ ਪਰਪਲ ਕੈਪ ਵਿਨਰ ਰਿਹਾ ਸੀ।
103 ਵਿਕਟਾਂ ਕੱਢ ਚੁੱਕੇ ਕੈਗਿਸੋ ਰਬਾਡਾ 'ਤੇ ਵੀ ਨਜ਼ਰਾਂ ਰਹਿਣਗੀਆਂ। ਰਬਾਡਾ 65 ਮੈਚਾਂ ਵਿਚ 7 ਵਾਰ 4 ਤੋਂ ਵੱਧ ਵਿਕਟਾਂ ਲੈ ਚੁੱਕਾ ਹੈ।


Related News