ਸ਼ਤਰੰਜ ਓਲੰਪਿਆਡ ’ਚ ਅਜਰਬੈਜਾਨ ਨਾਲ ਹੋਵੇਗਾ ਭਾਰਤ ਦਾ ਮਹੱਤਵਪੂਰਨ ਮੁਕਾਬਲਾ

Friday, Aug 05, 2022 - 12:43 PM (IST)

ਸ਼ਤਰੰਜ ਓਲੰਪਿਆਡ ’ਚ ਅਜਰਬੈਜਾਨ ਨਾਲ ਹੋਵੇਗਾ ਭਾਰਤ ਦਾ ਮਹੱਤਵਪੂਰਨ ਮੁਕਾਬਲਾ

ਮਾਮਲਾਪੁਰਮ (ਨਿਕਲੇਸ਼ ਜੈਨ)- 44ਵੇਂ ਸ਼ਤਰੰਜ ਓਲੰਪਿਆਡ ’ਚ ਇਕ ਦਿਨ ਦੇ ਵਿਸ਼ਰਾਮ ਤੋਂ ਬਾਅਦ 7ਵਾਂ ਰਾਊਂਡ ਭਾਰਤ ਦੇ ਤਮਗਾ ਅਭਿਆਨ ਲਈ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ। ਜੇਕਰ ਭਾਰਤ ਅਜਰਬੈਜਾਨ ਖਿਲਾਫ ਇਸ ਮੁਕਾਬਲੇ ਨੂੰ ਜਿੱਤਦਾ ਹੈ ਤਾਂ ਤਮਗੇ ਸੰਭਾਵਨਾ ਬਹੁਤ ਮਜ਼ਬੂਤ ਹੋ ਜਾਵੇਗੀ। ਮਹਿਲਾ ਵਰਗ ’ਚ ਲਗਾਤਾਰ 6 ਮੈਚ ਜਿੱਤ ਕੇ 12 ਅੰਕਾਂ ਦੇ ਨਾਲ ਚੋਟੀ ’ਤੇ ਚੱਲ ਰਹੇ ਭਾਰਤ ਦੇ ਸਾਹਮਣੇ 5 ਜਿੱਤ ਅਤੇ ਇਕ ਡਰਾਅ ਖੇਡ ਕੇ 11 ਅੰਕ ਬਣਾਉਣ ਵਾਲੀ ਅਜਰਬੈਜਾਨ ਦੀ ਟੀਮ ਹੋਵੇਗੀ। ਭਾਰਤ ਦੀ ਟੀਮ ਨਾਲ ਹੁਣ ਤਕ ਕੋਨੇਰੂ ਹੰਪੀ, ਹਰਿਕਾ ਦ੍ਰੋਣਾਵੱਲਾ, ਆਰ. ਵੈਸ਼ਾਲੀ, ਤਾਨੀਆ ਸੱਚਦੇਵ ਅਤੇ ਭਗਤੀ ਕੁਲਕਰਣੀ ਨੇ ਚੰਗੀ ਖੇਡ ਦਿਖਾਈ ਹੈ ਪਰ ਭਾਰਤ ਨੂੰ ਅਜਰਬੈਜਾਨ ਦੀ ਗੁਨਯ ਮਮਮਜਾਦਾ ਅਤੇ ਗੁਲਨਾਰ ਮੱਮਾਦੋਵਾ ਤੋਂ ਸਾਵਧਾਨ ਰਹਿਣਾ ਹੋਵੇਗਾ। 

ਇਹ ਵੀ ਪੜ੍ਹੋ: PM ਮੋਦੀ ਨੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੇ ਤਗਮਾ ਜੇਤੂ ਖਿਡਾਰੀਆਂ ਨੂੰ ਦਿੱਤੀ ਵਧਾਈ

ਤੁਹਾਨੂੰ ਦੱਸ ਦੇਈਏ ਕਿ ਭਾਰਤ ਨੂੰ ਜਿੱਤ ਲਈ ਕੁਲ 4 ਬੋਰਡਾਂ ’ਚੋਂ 2.5 ਅੰਕ ਬਣਾਉਣੇ ਹੋਣਗੇ। ਪਿਛਲੇ ਮੁਕਾਬਲੇ ’ਚ ਅਜਰਬੈਜਾਨ ਨੇ ਮਜ਼ਬੂਤ ਕਜਾਕਿਸਤਾਨ ਨੂੰ ਤਾਂ ਭਾਰਤ ਨੇ 4 ਵਾਰ ਦੀ ਸੋਨ ਤਮਗਾ ਜੇਤੂ ਜਾਰਜੀਆ ਨੂੰ ਹਰਾਇਆ ਹੈ। ਪੁਰਸ਼ ਵਰਗ ’ਚ ਸਭ ਤੋਂ ਅੱਗੇ ਚੱਲ ਰਹੀ ਅਰਮੇਨੀਆ ਨੂੰ ਟਾਪ ਸੀਡ ਅਮਰੀਕਾ ਨਾਲ ਮੁਕਾਬਲਾ ਖੇਡਣਾ ਹੈ ਜਦੋਂਕਿ ਭਾਰਤ ਦੀ ਪ੍ਰਮੁੱਖ ਟੀਮ ਨੂੰ ਭਾਰਤ ਦੀ ‘ਸੀ’ ਟੀਮ ਨਾਲ ਟਕਰਾਉਣਾ ਹੋਵੇਗਾ। ਮੇਜ਼ਬਾਨ ਹੋਣ ਦੇ ਨਾਤੇ ਭਾਰਤ 3 ਟੀਮਾਂ ਤਾਂ ਖਿਡਾ ਰਿਹਾ ਹੈ ਪਰ ਉਸ ਦਾ ਇਕ ਨੁਕਸਾਨ ਇਹ ਵੀ ਹੈ ਕਿ ਕਈ ਵਾਰ ਆਪਸ ’ਚ ਮੁਕਾਬਲਾ ਹੁੰਦਾ ਹੈ। ਹੁਣ ਦੇਖਣਾ ਹੋਵੇਗਾ ਕਿ ਪੇਂਟਾਲਾ ਹਰਿਕ੍ਰਿਸ਼ਣਾ ਦੀ ਅਗਵਾਈ ਵਾਲੀ ਭਾਰਤ ਦੀ ਮੁੱਖ ਟੀਮ ‘ਸੀ’ ਨੂੰ ਹਰਾ ਸਕੇਗੀ। ਉਥੇ ਹੁਣ ਤਕ ਸ਼ਾਨਦਾਰ ਖੇਡ ਦਿਖਾ ਰਹੀ ਭਾਰਤ ਦੀ ਟੀਮ ‘ਬੀ’ ਦਾ ਸਾਹਮਣਾ ਕਿਊਬਾ ਨਾਲ ਹੋਵੇਗਾ। ਲਗਾਤਾਰ 6 ਮੁਕਾਬਲੇ ਜਿੱਤ ਕੇ ਸੁਰਖੀਆਂ ਬਣੇ ਚੁੱਕੇ ਗੁਕੇਸ਼ ਸਮੇਤ ਨਿਹਾਲ ਸਰੀਨ, ਆਰ. ਪ੍ਰਗੱਨੰਧਾ, ਅਧਿਬਨ ਭਾਸਕਰਨ ਅਤੇ ਰੌਣਕ ਸਾਧਵਾਨੀ ’ਤੇ ਦੁਨੀਆ ਭਰ ਦੀ ਨਜ਼ਰ ਹੋਵੇਗੀ। ਪਿਛਲਾ ਮੈਚ ਕਰੀਬੀ ਅੰਤਰ ਨਾਲ ਹਾਰਨ ਵਾਲੀ ਇਹ ਟੀਮ ਇਕ ਵਾਰ ਫਿਰ ਮੈਚ ਜਿੱਤ ਕੇ ਸੋਨ ਤਮਗੇ ਦੀ ਦੌੜ ’ਚ ਸ਼ਾਮਲ ਹੋ ਸਕਦੀ ਹੈ।

ਇਹ ਵੀ ਪੜ੍ਹੋ: ਪੈਰਾ ਪਾਵਰਲਿਫਟਿੰਗ 'ਚ ਸੁਧੀਰ ਨੇ ਰਚਿਆ ਇਤਿਹਾਸ, ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ

ਭਾਰਤੀ ਮਹਿਲਾਵਾਂ ਦੀ ਪ੍ਰਮੁੱਖ ਟੀਮ ਚੋਟੀ ’ਤੇ

6 ਦੌਰ ਤੋਂ ਬਾਅਦ ਮਹਿਲਾਵਾਂ ਦੇ ਵਰਗ ’ਚ ਭਾਰਤ ਦੀ ਪ੍ਰਮੁੱਖ ਟੀਮ ਅੰਕ ਸੂਚੀ ’ਚ ਚੋਟੀ ’ਤੇ ਹੈ। ਟੂਰਨਾਮੈਂਟ ਹੁਣ ਅੰਤਿਮ ਪੜਾਅ ’ਚ ਪ੍ਰਵੇਸ਼ ਕਰ ਰਿਹਾ ਹੈ, ਜਿਸ ’ਚ ਹੁਣ 5 ਦੌਰ ਖੇਡੇ ਜਾਣੇ ਬਾਕੀ ਹਨ। ਕੋਨੇਰੂ ਹੰਪੀ ਦੀ ਅਗਵਾਈ ਵਾਲੀ ਭਾਰਤ ਦੀ ਪ੍ਰਮੁੱਖ ਟੀਮ ਨੂੰ 6 ਬਾਜ਼ੀਆਂ ’ਚ ਹਾਰ ਨਹੀਂ ਮਿਲੀ ਹੈ। ਇਕ ਜਿੱਤ ਟੀਮ ਨੂੰ ਬਾਕੀ ਹੋਰ ਟੀਮਾਂ ਤੋਂ ਕਾਫੀ ਅੱਗੇ ਪਹੁੰਚਾ ਦੇਵੇਗੀ। ਮਹਿਲਾਵਾਂ ਦੇ ਵਰਗ ’ਚ ਭਾਰਤ ‘ਬੀ’ ਦਾ ਸਾਹਮਣਾ ਯੂਨਾਨ ਨਾਲ ਜਦੋਂਕਿ ਭਾਰਤ ‘ਸੀ’ ਦੀ ਭਿੜ ਸਵਿਟਜ਼ਰਲੈਂਡ ਨਾਲ ਹੋਵੇਗੀ।

ਇਹ ਵੀ ਪੜ੍ਹੋ: CWG 2022: ਵੇਟਲਿਫਟਿੰਗ 'ਚ ਗੁਰਦੀਪ ਸਿੰਘ ਨੇ ਵੀ ਮਾਰੀ ਬਾਜ਼ੀ, ਜਿੱਤਿਆ ਕਾਂਸੀ ਦਾ ਤਮਗਾ


author

cherry

Content Editor

Related News