ਤੀਜੇ ਟੀ20 ਮੈਚ 'ਚ ਅੱਜ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ, ਦੋਵੇਂ ਟੀਮਾਂ ਦਾ ਟੀਚਾ ਹੈ ਜਿੱਤਣਾ
Wednesday, Nov 13, 2024 - 01:18 PM (IST)
ਸੈਂਚੂਰੀਅਨ, (ਭਾਸ਼ਾ)– ਭਾਰਤੀ ਬੱਲੇਬਾਜ਼ਾਂ ਨੂੰ ਭਾਰਤੀ ਬੱਲੇਬਾਜ਼ਾਂ ਨੂੰ ਦੱਖਣੀ ਅਫਰੀਕਾ ਵਿਰੁੱਧ ਅੱਜ ਇੱਥੇ ਹੋਣ ਵਾਲੇ ਤੀਜੇ ਟੀ-20 ਮੈਚ ਵਿਚ ਆਪਣੇ ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ, ਜਿਹੜੇ ਪਿਛਲੇ ਮੈਚ ਵਿਚ ਪੂਰੀ ਤਰ੍ਹਾਂ ਨਾਲ ਅਸਫਲ ਰਹੇ ਸਨ। ਭਾਰਤ ਨੇ 2009 ਤੋਂ ਬਾਅਦ ਤੋਂ ਇੱਥੇ ਸਿਰਫ ਇਕ ਹੀ ਟੀ-20 ਮੈਚ ਖੇਡਿਆ ਹੈ ਤੇ 2018 ਵਿਚ ਖੇਡੇ ਗਏ ਇਸ ਮੈਚ ਵਿਚ ਉਸ ਨੂੰ 6 ਵਿਕਟਾਂ ਨਾਲ ਹਾਰ ਮਿਲੀ ਸੀ। ਉਸ ਟੀਮ ਦਾ ਇਕ ਹੀ ਮੈਂਬਰ ਹਾਰਦਿਕ ਪੰਡਯਾ ਮੌਜੂਦਾ ਟੀਮ ਵਿਰੁੱਧ ਅੱਜ ਇੱਥੇ ਹੋਣ ਵਾਲੇ ਤੀਜੇ ਟੀ-20 ਮੈਚ ਵਿਚ ਆਪਣੇ ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ, ਜਿਹੜੇ ਪਿਛਲੇ ਮੈਚ ਵਿਚ ਪੂਰੀ ਤਰ੍ਹਾਂ ਨਾਲ ਅਸਫਲ ਰਹੇ ਸਨ। ਭਾਰਤ ਨੇ 2009 ਤੋਂ ਬਾਅਦ ਤੋਂ ਇੱਥੇ ਸਿਰਫ ਇਕ ਹੀ ਟੀ-20 ਮੈਚ ਖੇਡਿਆ ਹੈ ਤੇ 2018 ਵਿਚ ਖੇਡੇ ਗਏ ਇਸ ਮੈਚ ਵਿਚ ਉਸ ਨੂੰ 6 ਵਿਕਟਾਂ ਨਾਲ ਹਾਰ ਮਿਲੀ ਸੀ। ਉਸ ਟੀਮ ਦਾ ਇਕ ਹੀ ਮੈਂਬਰ ਹਾਰਦਿਕ ਪੰਡਯਾ ਮੌਜੂਦਾ ਟੀਮ ਵਿਚ ਹੈ।
ਭਾਰਤ ਦੀ ਚਿੰਤਾ ਦਾ ਸਬੱਬ ਉਸਦੇ ਬੱਲੇਬਾਜ਼ਾਂ ਦੀ ਖਰਾਬ ਫਾਰਮ ਵੀ ਹੈ ਕਿਉਂਕਿ ਸੁਪਰਸਪੋਰਟ ਪਾਰਕ ਦੀ ਪਿੱਚ ਵੀ ਗਬੇਰਹਾ ਦੀ ਪਿੱਚ ਦੀ ਹੀ ਤਰ੍ਹਾਂ ਤੇਜ਼ ਤੇ ਉਛਾਲ ਭਰੀ ਹੈ। ਦੂਜੇ ਟੀ-20 ਵਿਚ ਭਾਰਤੀ ਬੱਲੇਬਾਜ਼ਾਂ ਨੂੰ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਨੇ ਕਾਫੀ ਪ੍ਰੇਸ਼ਾਨ ਕੀਤਾ ਸੀ ਤੇ ਭਾਰਤੀ ਟੀਮ 6 ਵਿਕਟਾਂ ’ਤੇ 124 ਦੌੜਾਂ ਹੀ ਬਣਾ ਸਕੀ ਸੀ।
ਚੋਟੀਕ੍ਰਮ ਵਿਚ ਅਭਿਸ਼ੇਕ ਸ਼ਰਮਾ ਲਗਾਤਾਰ ਅਸਫਲ ਰਿਹਾ ਹੈ ਤੇ ਇਸ ਤੋਂ ਪਹਿਲਾਂ ਕਿ ਟੀਮ ਮੈਨੇਜਮੈਂਟ ਸੁਮੇਲ ਵਿਚ ਬਦਲਾਅ ਦੀ ਸੋਚੇ, ਉਸ ਨੂੰ ਚੰਗੀ ਪਾਰੀ ਖੇਡਣੀ ਪਵੇਗੀ। ਅਜੇ ਵੀ ਸੰਜੂ ਸੈਮਸਨ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਤਿਲਕ ਵਰਮਾ ਨੂੰ ਉਤਾਰਿਆ ਜਾ ਸਕਦਾ ਹੈ ਜਿਸ ਨਾਲ ਰਮਨਦੀਪ ਸਿੰਘ ਮੱਧਕ੍ਰਮ ਵਿਚ ਉਤਰ ਸਕਦਾ ਹੈ।
ਸੀਨੀਅਰ ਬੱਲੇਬਾਜ਼ ਕਪਤਾਨ ਸੂਰਯਕੁਮਾਰ ਯਾਦਵ, ਪੰਡਯਾ ਤੇ ਰਿੰਕੂ ਸਿੰਘ ਨੂੰ ਵੀ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਸੂਰਯਕੁਮਾਰ ਤੇ ਰਿੰਕੂ ਲੈਅ ਵਿਚ ਨਹੀਂ ਹਨ ਜਦਕਿ ਪੰਡਯਾ ਨੇ ਦੂਜੇ ਮੈਚ ਵਿਚ 39 ਦੌੜਾਂ ਬਣਾਉਣ ਲਈ 45 ਗੇਂਦਾਂ ਖੇਡੀਆਂ। ਉਸ ਨੂੰ ਪਹਿਲਾ ਚੌਕਾ ਲਾਉਣ ਲਈ 28 ਗੇਂਦਾਂ ਤੱਕ ਇੰਤਜ਼ਾਰ ਕਰਨਾ ਪਿਆ। ਇਨ੍ਹਾਂ ਤਿੰਨਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ ਜਦਕਿ ਸੈਮਸਨ ਨੂੰ ਪਿਛਲੇ ਮੈਚ ਦੀ ਅਸਫਲਤਾ ਨੂੰ ਭੁੱਲ ਕੇ ਵੱਡੀ ਪਾਰੀ ਖੇਡਣੀ ਪਵੇਗੀ।
ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਡਰਬਨ ਵਿਚ 25 ਦੌੜਾਂ ਦੇ ਕੇ 1 ਵਿਕਟ ਲਈ ਪਰ ਦੂਜੇ ਮੈਚ ਵਿਚ 41 ਦੌੜਾਂ ਦੇ ਦਿੱਤੀਆਂ ਜਦਕਿ ਇੱਥੇ ਵੀ ਉਸ ਨੂੰ ਇਕ ਹੀ ਵਿਕਟ ਮਿਲੀ। ਉਸ ਨੇ ਤੀਜੇ ਤੇ ਚੌਥੇ ਓਵਰ ਵਿਚ 28 ਦੌੜਾਂ ਦੇ ਦਿੱਤੀਆਂ, ਜਿਸ ਵਿਚ ਟ੍ਰਿਸਟਨ ਸਟੱਬਸ ਨੇ ਚਾਰ ਚੌਕੇ ਲਾਏ। ਉਸ ਨੂੰ ਵੀ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨਾ ਪਵੇਗਾ, ਨਹੀਂ ਤਾਂ ਯਸ਼ ਦਿਆਲ ਜਾਂ ਵਿਸ਼ਾਖ ਵਿਜੇਕੁਮਾਰ ਨੂੰ ਮੌਕਾ ਮਿਲ ਸਕਦਾ ਹੈ। ਪਿਛਲੇ ਮੈਚ ਵਿਚ 5 ਵਿਕਟਾਂ ਲੈਣ ਵਾਲੇ ਵਰੁਣ ਚੱਕਰਵਰਤੀ ਤੇ ਰਵੀ ਬਿਸ਼ਨੋਈ ਨੇ ਸਪਿਨ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਬਾਖੂਬੀ ਸੰਭਾਲੀ ਹੈ। ਉਹ ਇਸ ਲੈਅ ਨੂੰ ਕਾਇਮ ਰੱਖਣਾ ਚਾਹੁਣਗੇ।
ਦੱਖਣੀ ਅਫਰੀਕਾ ਦਾ ਕਪਤਾਨ ਐਡਨ ਮਾਰਕ੍ਰਮ, ਡੇਵਿਡ ਮਿਲਰ ਤੇ ਹੈਨਰਿਕ ਕਲਾਸੇਨ ਆਪਣੇ ਅਕਸ ਅਨੁਸਾਰ ਨਹੀਂ ਖੇਡ ਸਕੇ ਹਨ। ਸਟੱਬਸ ਤੇ ਗੇਰਾਲਡ ਕੋਏਤਜ਼ੀ ਨੇ ਦੂਜੇ ਮੈਚ ਵਿਚ ਟੀਮ ਨੂੰ ਜਿੱਤ ਦਿਵਾਈ। ਹੁਣ ਤਜਰਬੇਕਾਰ ਬੱਲੇਬਾਜ਼ਾਂ ਨੂੰ ਜ਼ਿੰਮੇਵਾਰੀ ਸੰਭਾਲਣੀ ਪਵੇਗੀ।
ਟੀਮਾਂ :
ਭਾਰਤ - ਸੂਰਯਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਤਿਲਕ ਵਰਮਾ, ਜਿਤੇਸ਼ ਸ਼ਰਮਾ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਮਨਦੀਪ ਸਿੰਘ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਵਿਜੇਕੁਮਾਰ ਵਿਸ਼ਾਖ, ਆਵੇਸ਼ ਖਾਨ, ਯਸ਼ ਦਿਆਲ।
ਦੱਖਣੀ ਅਫਰੀਕਾ - ਐਡਨ ਮਾਰਕ੍ਰਮ (ਕਪਤਾਨ), ਓਟਨੀਲ ਬਾਰਟਮੈਨ, ਗੇਰਾਲਡ ਕੋਏਤਜ਼ੀ, ਡੋਨੋਵਨ ਫਰੇਰਾ, ਰੀਜ਼ਾ ਹੈਂਡ੍ਰਿਕਸ, ਮਾਰਕੋ ਜਾਨਸੇਨ, ਹੈਨਰਿਕ ਕਲਾਸੇਨ, ਪੈਟ੍ਰਿਕ ਕਰੂਗਰ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਮਿਹਲਾਲੀ ਮਪੋਂਗਵਾਨਾ, ਨਕਾਬਾ ਪੀਟਰ, ਰਿਆਨ ਰਿਕੇਲਟਨ, ਐਂਡਿਲੇ ਸਿਮਲੇਨ, ਟ੍ਰਿਸਟਨ ਸਟੱਬਸ।