ਲਗਾਤਾਰ 9ਵੀਂ ਵਨ ਡੇ ਸੀਰੀਜ਼ ਜਿੱਤਣ ਲਈ ਉਤਰੇਗਾ ਭਾਰਤ

Wednesday, Jan 31, 2018 - 12:57 AM (IST)

ਲਗਾਤਾਰ 9ਵੀਂ ਵਨ ਡੇ ਸੀਰੀਜ਼ ਜਿੱਤਣ ਲਈ ਉਤਰੇਗਾ ਭਾਰਤ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦਾ ਦੱਖਣੀ ਅਫਰੀਕਾ ਦੇ ਡਰਬਨ ਦੇ ਕਿੰਗਸਮੀਡ ਮੈਦਾਨ 'ਚ ਮੇਜ਼ਬਾਨ ਟੀਮ ਵਿਰੁੱਧ ਇਕ ਦਿਨਾ ਕ੍ਰਿਕਟ 'ਚ ਬੇਸ਼ੱਕ ਰਿਕਾਰਡ ਚੰਗਾ ਨਾ ਰਿਹਾ ਹੋਵੇ ਪਰ ਟੀਮ ਵਨ ਡੇ 'ਚ ਪਿਛਲੇ ਲੱਗਭਗ ਦੋ ਸਾਲ ਦੇ ਆਪਣੇ ਪ੍ਰਦਰਸ਼ਨ ਦੀ ਬਦੌਲਤ ਲਗਾਤਾਰ 9ਵੀਂ ਸੀਰੀਜ਼ ਜਿੱਤਣ  ਦੇ ਇਰਾਦੇ ਨਾਲ ਉਤਰੇਗੀ।
ਭਾਰਤ ਨੇ ਦੱਖਣੀ ਅਫਰੀਕਾ 'ਚ 6 ਵਨ ਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ, ਜਿਸ ਦਾ ਪਹਿਲਾ ਮੈਚ ਡਰਬਨ 'ਚ 1 ਫਰਵਰੀ ਨੂੰ ਖੇਡਿਆ ਜਾਵੇਗਾ। ਭਾਰਤ ਨੇ ਜੂਨ 2016 ਤੋਂ ਹੁਣ ਤਕ ਲਗਾਤਾਰ 8 ਵਨ ਡੇ ਸੀਰੀਜ਼ ਜਿੱਤੀਆਂ ਹਨ, ਹਾਲਾਂਕਿ ਟੀਮ ਇੰਡੀਆ ਨੂੰ ਪਿਛਲੇ ਸਾਲ ਇੰਗਲੈਂਡ 'ਚ ਚੈਂਪੀਅਨਜ਼ ਟਰਾਫੀ ਦੇ ਫਾਈਨਲ 'ਚ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਹ ਬਹੁ-ਰਾਸ਼ਟਰੀ ਟੂਰਨਾਮੈਂਟ ਸੀ।
ਜਿਥੋਂ ਤਕ ਦੋ-ਪੱਖੀ ਸੀਰੀਜ਼ ਦੀ ਗੱਲ ਹੈ ਤਾਂ ਭਾਰਤ ਨੇ ਆਪਣੀਆਂ ਪਿਛਲੀਆਂ 8 ਸੀਰੀਜ਼ 'ਚ ਜ਼ਿੰਬਾਬਵੇ ਨੂੰ 3-0, ਨਿਊਜ਼ੀਲੈਂਡ ਨੂੰ 3-2, ਇੰਗਲੈਂਡ ਨੂੰ 2-1, ਵੈਸਟਇੰਡੀਜ਼ ਨੂੰ 3-1, ਸ਼੍ਰੀਲੰਕਾ ਨੂੰ 5-0, ਆਸਟ੍ਰੇਲੀਆ ਨੂੰ 4-1, ਨਿਊਜ਼ੀਲੈਂਡ ਨੂੰ 2-1 ਨਾਲ ਤੇ ਸ਼੍ਰੀਲੰਕਾ ਨੂੰ 2-1 ਨਾਲ ਹਰਾਇਆ ਹੈ।


Related News