IND vs WI : ਕੋਹਲੀ ਨੇ ਸਹਿਵਾਗ ਨੂੰ ਛੱਡਿਆ ਪਿੱਛੇ, ਟੈਸਟ ਕ੍ਰਿਕਟ ''ਚ ਦਰਜ ਕੀਤੇ 2 ਵੱਡੇ ਰਿਕਾਰਡ
Friday, Jul 14, 2023 - 05:07 PM (IST)

ਸਪੋਰਟਸ ਡੈਸਕ- ਭਾਰਤ ਨੇ ਆਪਣੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ਚੱਕਰ ਦੀ ਸ਼ੁਰੂਆਤ 12 ਜੁਲਾਈ ਤੋਂ ਵਿੰਡੀਜ਼ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਨਾਲ ਕੀਤੀ ਹੈ। ਵਿੰਡੀਜ਼ ਦੀ ਟੀਮ ਆਪਣੀ ਪਹਿਲੀ ਪਾਰੀ 'ਚ 150 ਦੌੜਾਂ 'ਤੇ ਆਊਟ ਹੋ ਗਈ ਸੀ, ਜਦਕਿ ਭਾਰਤ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 2 ਵਿਕਟਾਂ ਦੇ ਨੁਕਸਾਨ 'ਤੇ 312 ਦੌੜਾਂ ਬਣਾ ਲਈਆਂ ਸਨ। ਇਸ ਦੌਰਾਨ ਯਸ਼ਸਵੀ ਜਾਇਸਵਾਲ ਨੇ ਅਜੇਤੂ 143 ਅਤੇ ਰੋਹਿਤ ਸ਼ਰਮਾ ਨੇ 103 ਦੌੜਾਂ ਬਣਾਈਆਂ। ਦੂਜੇ ਪਾਸੇ ਵਿਰਾਟ ਕੋਹਲੀ ਦੀਆਂ ਅਜੇਤੂ 36 ਦੌੜਾਂ ਹਨ। ਇਸ ਦੌਰਾਨ ਕੋਹਲੀ ਨੇ 2 ਵੱਡੇ ਰਿਕਾਰਡ ਆਪਣੇ ਨਾਂ ਕਰਦੇ ਹੋਏ ਵਰਿੰਦਰ ਸਹਿਵਾਗ ਨੂੰ ਪਿੱਛੇ ਛੱਡ ਦਿੱਤਾ।
ਇਹ ਵੀ ਪੜ੍ਹੋ-IND vs BAN : ਤੀਜੇ ਮੈਚ 'ਚ ਹਾਰ ਤੋਂ ਬਾਅਦ ਬੋਲੀ ਹਰਮਨਪ੍ਰੀਤ, ਵਨਡੇ ਸੀਰੀਜ਼ ਲਈ ਕਾਫ਼ੀ ਸੁਧਾਰ ਦੀ ਲੋੜ
ਪੂਰੀਆਂ ਕੀਤੀਆਂ 8500 ਟੈਸਟ ਦੌੜਾਂ
ਵਿਰਾਟ ਕੋਹਲੀ ਪਿਛਲੇ ਸਮੇਂ ਤੋਂ ਟੈਸਟ ਕ੍ਰਿਕਟ 'ਚ ਬਿਹਤਰੀਨ ਫਾਰਮ 'ਚ ਨਹੀਂ ਹੈ ਅਤੇ ਵਿੰਡੀਜ਼ ਦਾ ਦੌਰਾ ਅਹਿਮ ਬਣ ਗਿਆ ਹੈ। 8,479 ਦੌੜਾਂ ਦੇ ਨਾਲ, ਕੋਹਲੀ 8,500 ਦੌੜਾਂ ਦੇ ਅੰਕੜੇ ਤੋਂ ਸਿਰਫ਼ 21 ਦੌੜਾਂ ਦੂਰ ਸੀ, ਪਰ ਹੁਣ ਟੈਸਟ 'ਚ 8,500 ਦੌੜਾਂ ਪੂਰੀਆਂ ਕਰਨ ਦਾ ਅੰਕੜਾ ਪਾਰ ਕਰ ਗਿਆ ਹੈ। ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਛੇਵੇਂ ਭਾਰਤੀ ਬਣ ਗਏ ਹਨ।
ਇਹ ਵੀ ਪੜ੍ਹੋ -IND vs WI : ਚੱਲਦੇ ਮੈਚ 'ਚ ਵਿਰਾਟ ਕੋਹਲੀ ਦੇ ਅੱਗੇ ਡਾਂਸ ਕਰਦੇ ਦਿਖੇ ਸ਼ੁਭਮਨ ਗਿੱਲ, ਵੀਡੀਓ ਵਾਇਰਲ
ਸਹਿਵਾਗ ਤੋਂ ਨਿਕਲੇ ਅੱਗੇ
ਇਸ ਤੋਂ ਇਲਾਵਾ ਕੋਹਲੀ ਟੈਸਟ 'ਚ ਦੌੜਾਂ ਦੇ ਮਾਮਲੇ 'ਚ ਸਹਿਵਾਗ ਤੋਂ ਵੀ ਅੱਗੇ ਨਿਕਲ ਗਏ ਹਨ। ਸਾਬਕਾ ਅਨੁਭਵੀ ਸਹਿਵਾਗ ਨੇ 49.43 ਦੀ ਔਸਤ ਨਾਲ 8503 ਦੌੜਾਂ ਬਣਾਈਆਂ ਹਨ। ਕੋਹਲੀ ਨੂੰ ਸਹਿਵਾਗ ਨੂੰ ਪਿੱਛੇ ਛੱਡਣ ਲਈ 25 ਦੌੜਾਂ ਦੀ ਲੋੜ ਸੀ ਅਤੇ ਟੈਸਟ 'ਚ ਭਾਰਤੀ ਕ੍ਰਿਕਟ ਟੀਮ ਲਈ ਪੰਜਵੇਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8