India vs SL 1st T20 : ਟਾਪ-ਥ੍ਰੀ ਦੇ ਬਿਨਾ ਕੁਝ ਇਸ ਤਰ੍ਹਾਂ ਦੀ ਹੋ ਸਕਦੀ ਹੈ ਟੀਮ ਇੰਡੀਆ
Monday, Jan 02, 2023 - 04:27 PM (IST)
ਸਪੋਰਟਸ ਡੈਸਕ : ਭਾਰਤ ਤੇ ਸ਼੍ਰੀਲੰਕਾ ਦਰਮਿਆਨ 3 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਭਲਕੇ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। ਰੋਹਿਤ ਦੀ ਗ਼ੈਰ-ਮੌਜੂਦਗੀ ’ਚ ਟੀਮ ਦੀ ਕਮਾਨ ਹਾਰਦਿਕ ਪੰਡਯਾ ਦੇ ਹੱਥ ’ਚ ਹੈ, ਜਦੋਂਕਿ ਸੂਰਯਕੁਮਾਰ ਯਾਦਵ ਨੂੰ ਪਹਿਲੀ ਵਾਰ ਉਪ-ਕਪਤਾਨ ਬਣਾਇਆ ਗਿਆ ਹੈ। ਇਸ ਸੀਰੀਜ਼ ’ਚ ਰੋਹਿਤ ਤੋਂ ਇਲਾਵਾ ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਵੀ ਟੀਮ ਦਾ ਹਿੱਸਾ ਨਹੀਂ ਹਨ। ਇਸ ਲਈ ਹਾਰਦਿਕ ਅਤੇ ਸੂਰਯਕੁਮਾਰ ਵਰਗੇ ਬੱਲੇਬਾਜਾਂ ’ਤੇ ਵਾਧੂ ਜ਼ਿੰਮੇਵਾਰੀ ਹੋਵੇਗੀ।
ਇਹ ਵੀ ਪੜ੍ਹੋ : ਦੁਬਈ ਟੀ20 ਲੀਗ ਦਾ ਆਗਾਜ਼ 13 ਜਨਵਰੀ ਤੋਂ, ਫ੍ਰੈਂਚਾਈਜ਼ੀਆਂ ਦੀ ਮਾਲਕੀ 'ਚ ਭਾਰਤੀਆਂ ਦਾ ਦਬਦਬਾ
ਹੁਣ ਸਵਾਲ ਇਹ ਹੈ ਕਿ ਇਨ੍ਹਾਂ ਤਿੰਨਾਂ ਦੀ ਗੈਰ-ਮੌਜੂਦਗੀ ਵਿਚ ਪਲੇਇੰਗ ਇਲੈਵਨ ਦਾ ਕੀ ਹੋਵੇਗਾ ਅਤੇ ਓਪਨਿੰਗ ਜੋੜੀ ਵਜੋਂ ਕਿਸ ਨੂੰ ਮੌਕਾ ਮਿਲੇਗਾ? ਆਓ ਪਹਿਲੇ ਟੀ-20 ਤੋਂ ਪਹਿਲਾਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰੀਏ।
ਓਪਨਿੰਗ ਜੋੜੀ
ਰੋਹਿਤ ਦੀ ਗ਼ੈਰ-ਮੌਜੂਦਗੀ ’ਚ ਈਸ਼ਾਨ ਕਿਸ਼ਨ ਅਤੇ ਰੁਤੁਰਾਜ ਗਾਇਕਵਾੜ ਓਪਨਿੰਗ ਕਰ ਸਕਦੇ ਹਨ। ਬੰਗਲਾਦੇਸ਼ ਖ਼ਿਲਾਫ ਈਸ਼ਾਨ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਉਹ ਫਿਰ ਤੋਂ ਮੈਦਾਨ ’ਤੇ ਉਤਰੇਗਾ।
ਮਿਡਲ ਆਰਡਰ ਦੇ ਬੱਲੇਬਾਜ਼
ਵਿਰਾਟ ਕੋਹਲੀ ਦੀ ਗੈਰ-ਮੌਜੂਦਗੀ ਵਿਚ ਨੰਬਰ 3 ਬੱਲੇਬਾਜ਼ ਸੂਰਯਕੁਮਾਰ ਯਾਦਵ, ਜਦੋਂਕਿ ਕਪਤਾਨ ਹਾਰਦਿਕ ਪੰਡਯਾ ਖ਼ੁਦ 4 ਨੰਬਰ ’ਤੇ ਆ ਸਕਦਾ ਹੈ। ਦੀਪਕ ਹੁੱਡਾ ਅਤੇ ਸੰਜੂ ਸੈਮਸਨ ਪੰਜਵੇਂ ਅਤੇ ਛੇਵੇਂ ਨੰਬਰ ’ਤੇ ਬੱਲੇਬਾਜ਼ੀ ਕਰਨਗੇ। ਸੈਮਸਨ ਪਹਿਲਾਂ ਹੀ ਫਿਨਿਸ਼ਰ ਦੇ ਤੌਰ ’ਤੇ ਇਸ ਨੰਬਰ ’ਤੇ ਬੱਲੇਬਾਜ਼ੀ ਕਰ ਚੁੱਕੇ ਹਨ।
ਆਲਰਾਊਂਡਰ
ਆਲਰਾਊਂਡਰ ਵਜੋਂ ਟੀਮ ’ਚ ਵਾਸ਼ਿੰਗਟਨ ਸੁੰਦਰ ਅਤੇ ਅਕਸ਼ਰ ਪਟੇਲ ਹੋਣਗੇ, ਜਿਨ੍ਹਾਂ ਨੇ ਹਾਲ ਹੀ ਦੇ ਕੁਝ ਮਹੀਨਿਆਂ‘’ਚ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ ਹੈ।
ਗੇਂਦਬਾਜ਼ੀ ’ਚ ਅਰਸ਼ਦੀਪ ਤੇ ਹਰਸ਼ਲ
ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਹਰਸ਼ਲ ਪਟੇਲ ਅਤੇ ਅਰਸ਼ਦੀਪ ਸਿੰਘ ਦੇ ਰੂਪ ’ਚ ਦੋ ਤੇਜ਼ ਗੇਂਦਬਾਜ਼ ਹੋਣਗੇ ਅਤੇ ਸਪਿਨ ਦੀ ਜ਼ਿੰਮੇਵਾਰੀ ਯੁਜਵੇਂਦਰ ਚਾਹਲ ’ਤੇ ਹੋਵੇਗੀ।
ਸ੍ਰੀਲੰਕਾ ਖਿਲਾਫ ਟੀਮ ਇੰਡੀਆ ਦੀ ਸੰਭਾਵਿਤ ਪਲੇਇੰਗ ਇਲੈਵਨ
ਈਸ਼ਾਨ ਕਿਸ਼ਨ, ਰੁਤੁਰਾਜ ਗਾਇਕਵਾੜ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਦੀਪਕ ਹੁੱਡਾ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ ਅਤੇ ਹਰਸ਼ਲ ਪਟੇਲ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।